ਜੀ ਐੱਸ ਪੰਨੂ
ਪਟਿਆਲਾ, 01 ਫਰਵਰੀ 2018 :
ਪੰਜਾਬ ਸਰਕਾਰ ਦੇ ਵਿਸ਼ੇਸ਼ ਟਾਸਕ ਫੋਰਸ ਦੀ ਜਾਗਰੂਕਤਾ ਮੁਹਿੰਮ ਦੇ ਰੂਪ 'ਚ ਐਂਟੀ ਡਰੱਗਜ਼ ਜਾਗਰੂਕਤਾ ਅਭਿਆਨ ਪ੍ਰੋਗਰਾਮ ਦੇ ਉਦਘਾਟਨ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ, ਸ਼੍ਰੀਮਤੀ ਪ੍ਰਨੀਤ ਕੌਰ ਨੇ ਪੰਜਾਬੀ ਯੂਨੀਵਰਸਟੀ ਦੇ ਸੈਨਿਤਹਾਲ ਵਿਖੇ ਕਿਹਾ ਕਿ ਔਰਤਾਂ ਅਤੇ ਨੌਜਵਾਨ, ਖਾਸ ਕਰਕੇ ਜਿਨ੍ਹਾਂ ਨੂੰ ਸਿੱਖਿਆ ਦੇ ਅਧਿਕਾਰ ਦਿੱਤੇ ਜਾਂਦੇ ਹਨ, ਸਮਾਜ ਵਿਚ ਨਸ਼ਾਖੋਰੀ ਨੂੰ ਖ਼ਤਮ ਕਰਨ ਜਾਂ ਨਸ਼ਾਖੋਰੀ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਾਡੇ ਸਮਾਜਿਕ ਢਾਂਚੇ ਨੂੰ ਤਹਿਸ-ਨਹਿਸ ਕਰ ਰਹੀ ਇਸ ਬੁਰਾਈ ਪ੍ਰਤੀ ਜਾਗਰੂਕਤਾ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ, ਨਸ਼ੇ ਵੇਚਣ ਵਾਲਿਆਂ ਲਈ ਨੌਜਵਾਨਾਂ ਅਤੇ ਨਾਬਾਲਗ ਕਿਸ਼ੋਰਾਂ ਨੂੰ ਆਪਣਾ ਸਿ਼ਕਾਰ ਬਣਾਉਣ ਲਈ ਢੁੱਕਵੀਆਂ ਥਾਵਾਂ ਸਾਬਤ ਹੁੰਦੀਆਂ ਹਨ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਖੁਸ਼ਹਾਲ ਸਮਾਜ ਨੂੰ ਘੁਣ ਵਾਂਗ ਖਾ ਰਹੀ ਇਸ ਬੁਰਾਈ ਨੂੰ ਖਤਮ ਕਰਨ ਲਈ ਰਾਜਨੀਤਕ ਦਾਇਰੇ ਵਿਚੋਂ ਬਾਹਰ ਨਿਕਲ ਕੇ ਇਕ ਦੂਜੇ ਦੀ ਮਦਦ ਕਰਨ ਓਹਨਾ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਨੌਜਵਾਨਾਂ ਨੂੰ ਜਾਗਰੂਕਤਾ ਦੀ ਘਾਟ, ਸਿੱਖਿਆ ਅਤੇ ਬੇਰੁਜ਼ਗਾਰੀ ਤੱਕ ਪਹੁੰਚ ਵਰਗੇ ਤਿੰਨ ਮੁੱਖ ਕਾਰਣਾਂ ਦਾ ਜਿ਼ਕਰ ਕਰਦਿਆਂ ਉਨ੍ਹਾਂ ਵਿਦਿਅਕ, ਧਾਰਮਿਕ, ਸਾਹਿਤਕ ਅਤੇ ਸਿਹਤ ਸਬੰਧੀ ਗੈਰ-ਸਰਕਾਰੀ ਸੰਸਥਾਵਾਂ ਨੂੰ ਸਾਡੇ ਸਮਾਜਿਕ ਤਾਣੇਬਾਣੇ ਨੂੰ ਵਿੰਨ੍ਹਣ ਵਾਲੀ ਇਸ ਬੀਮਾਰੀ ਤੋਂ ਪੀੜਤ ਮੌਜੂਦਾ ਪੀੜ੍ਹੀ ਦੇ ਬਚਾਅ ਲਈ ਅੱਗੇ ਆਉਣ ਲਈ ਕਿਹਾ।
ਸ਼੍ਰੀ ਆਰ.ਕੇ. ਜਸਵਾਲ, ਆਈ.ਜੀ.ਪੀ, ਸਪੈਸ਼ਲ ਟਾਸਕ ਫੋਰਸ ਜਿਸ ਨੂੰ ਸਾਡੇ ਸਮਾਜ ਨੂੰ ਦਰਪੇਸ਼ ਇਸ ਭਿਆਨਕ ਖਤਰੇ ਨੂੰ ਖ਼ਤਮ ਕਰਨ ਦੀ ਜਿ਼ੰਮੇਵਾਰੀ ਮਿਲੀ ਹੋਈ ਹੈ, ਨੇ ਕਿਹਾ ਕਿ ਸਾਨੂੰ ਆਪਣੇ ਸਮਾਜਿਕ ਆਰਥਿਕ ਪ੍ਰਬੰਧਾਂ ਨੂੰ ਨੁਕਸਾਨ ਪਹੁੰਚਾ ਰਹੇ ਇਸ ਬੁਰਾਈ ਦੀ ਰੋਕਥਾਮ ਲਈ ਕੁਝ ਨਵੇਂ ਪ੍ਰੋਗਰਾਮ ਤਿਆਰ ਕਰਨ ਦੀ ਲੋੜ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਨਿਯੁਕਤ ਨੋਡਲ ਅਫਸਰ ਡਾ. ਮਮਤਾ ਸ਼ਰਮਾ ਨੇ ਇਸ ਮਕਸਦ ਲਈ ਮਨੋਵਿਗਿਆਨਕ ਬੁੱਧੀਜੀਵੀਆਂ ਅਤੇ ਅਧਿਆਪਕਾਂ ਦੁਆਰਾ ਇਸ ਤੂਫਾਨ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਲੋੜੀਂਦੇ ਕਾਰਨਾਂ, ਟੀਚਿਆਂ, ਰਣਨੀਤੀਆਂ ਅਤੇ ਹੁਨਰਾਂ ਬਾਰੇ ਵਿਸਥਾਰ ਵਿਚ ਦੱਸਿਆ।