ਪਟਿਆਲਾ ਪਾਸਪੋਰਟ ਸੇਵਾ ਕੇਂਦਰ ਵਿਚ ਲੋਕ
ਜੀ ਐਸ ਪੰਨੂ
ਪਟਿਆਲਾ, 31 ਜਨਵਰੀ 2018 :
3 ਨਵੰਬਰ 2017 ਨੂੰ ਜਦੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸੋ ਚੁੱਕਣ ਤੋਂ ਬਾਅਦ ਪਹਿਲੀ ਵਾਰੀ ਲੰਬੇ ਸਮੇਂ ਤੋਂ ਪਿੱਛੋਂ ਪਟਿਆਲਾ ਪਹੁੱਚੇ ਤੇ ਜਨਰਲ ਪੋਸਟ ਆਫਿਸ ਵਿਖੇ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਸੀ ਜਿਸ ਨਾਲ ਪਟਿਆਲਾ ਤੇ ਸੰਗਰੂਰ ਵਾਸੀਆਂ ਨੂੰ ਪਾਸਪੋਰਟ ਸੇਵਾਵਾਂ ਲਈ ਵੱਡੀ ਸਹੂਲਤ ਮਿਲੀ ਹੈ । ਇਹ ਪੰਜਾਬ ਦਾ ਦੂਜਾ ਅਤੇ ਮੁਲਕ ਵਿੱਚ 59ਵਾਂ ਪਾਸਪੋਰਟ ਸੇਵਾ ਕੇਂਦਰ ਹੈ ਅਤੇ ਕੇਂਦਰ ਵੱਲੋਂ ਨਵਾਂ ਪਾਸੋਪਰਟ ਬਣਾਉਣ ਅਤੇ ਪੁਰਾਣੇ ਨੂੰ ਨਵਿਆਉਣ ਲਈ ਸ਼ੁਰੂਆਤ ਵਿੱਚ ਰੋਜ਼ਾਨਾ 50 ਅਰਜ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਅਤੇ ਹੌਲੀ-ਹੌਲੀ ਇਸ ਦੀ ਗਿਣਤੀ 200 ਤੱਕ ਵਧਾ ਦਿੱਤੀ ਜਾਵੇਗੀ। ਹਾਲਾਂਕਿ ਤਤਕਾਲ, ਪੀ.ਪੀ.ਸੀ. ਅਤੇ ਹੋਰ ਸੇਵਾਵਾਂ ਚੰਡੀਗੜ ਅਤੇ ਲੁਧਿਆਣਾ ਦੇ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਮਿਲਣੀਆਂ ਜਾਰੀ ਹਨ । ਕੈਪਟਨ ਕਿਹਾ ਸੀ ਕਿ ਜਿਹੜੇ ਲੋਕਾਂ ਨੇ ਚੰਡੀਗੜ ਅਤੇ ਅੰਬਾਲਾ ਦੇ ਖੇਤਰੀ ਪਾਸਪੋਰਟ ਦਫ਼ਤਰਾਂ ਵਿਖੇ ਪਾਸਪੋਰਟ ਲਈ ਮਿਲਣ ਦਾ ਸਮਾਂ ਤੈਅ ਕੀਤਾ ਹੋਇਆ ਹੈ, ਉਹ ਹੁਣ ਪਟਿਆਲਾ ਪਾਸਪੋਰਟ ਕੇਂਦਰ ਵਿਖੇ ਹੀ ਇਹ ਸੇਵਾ ਹਾਸਲ ਕਰਨ ਲਈ ਮੁੜ ਸਮਾਂ ਲੈ ਸਕਦੇ ਹਨ। ਚਾਹੇ ਇਹ ਕੇਂਦਰ ਕਾਫੀ ਸਮੇ ਤੋਂ ਉਦਘਾਟਨ ਦੀ ਉਡੀਕ ਕਰ ਰਿਹਾ ਸੀ ਪਰ ਆਪਣੇ ਹੀ ਸ਼ਹਿਰ ਵਿਚ ਪਹਿਲੀ ਵਾਰ ਪਹੁੱਚੇ ਮੁੱਖ ਮੰਤਰੀ ਦੀ ਸੁਰੱਖਿਆ ਵੀ ਐਨੀ ਸਖ਼ਤ ਕੀਤੀ ਗਈ ਸੀ ਕਿ ਉਦਘਾਟਨੀ ਸਮੇ ਗਿਣਵੇਂ ਚੁਣਵੇਂ ਜਾ ਨਾਮਵਰ ਪੱਤਰਕਾਰਾਂ ਨੂੰ ਹੀ ਅੰਦਰ ਜਾਣ ਦੀ ਇਜਾਜਤ ਦਿੱਤੀ ਗਈ ਸੀ ਤੇ ਸਹੂਲਤ ਦਿੱਤੀ ਜਾਂਦੀ ਹੈ ਉਸ ਸਮੇ ਕੁੱਝ ਤਾ ਪੁਲਿਸ ਵਲੋਂ ਬਨਿਆ ਰੱਸੀਆਂ ਤੋਂ ਦੂਰ ਹੀ ਰੱਖੇ ਗਏ।
ਕਾਬਲੇਗੌਰ ਹੈ ਕਿ ਪਟਿਆਲਾ ਵਿੱਖੇ ਇਹ ਕੇਂਦਰ ਉਸ ਦਿਨ ਤੋਂ ਹੀ ਕੰਮ ਕਰਨ ਲਗਿਆ ਹੋਇਆ ਹੈ ਕੇਦਰ ਵਿਚ ਸਿਰਫ ਦੋ ਕਮਰੇ ਹਨ 10 ਤੋਂ 12 ਕੁਰਸੀਆਂ ਹਨ ਤਕਰੀਬਨ ਇਸਦੀ ਉਡੀਕ ਤਰੀਕ ਦੋ ਮਹੀਨੇ ਤੋਂ ਵੱਧ ਸਮਾਂ ਪਾਸਪੋਰਟੀ ਨੂੰ ਪਾਸਪੋਰਟ ਦਫਤਰ ਆ ਕੇ ਪਾਸਪੋਰਟ ਬਣਾਉਣ ਲਈ ਲਗਦਾ ਹੈ ਅਗਰ ਕੋਈ ਤਰੁਟੀ ਰਹਿ ਜਾਂਦੀ ਹੈ ਤਾ ਨਵਾਂ ਸਮਾਂ ਦਿੱਤਾ ਜਾਂਦਾ ਹੈ ਇਥੇ ਇਕ ਪਾਸਪੋਰਟ ਦਫਤਰ ਵਲੋਂ ਐਲ ਡੀ ਸੀ ਯਨੀ ਲੋਅਰ ਡਿਵੀਜਨ ਕਲਰਕ ਤਾਇਨਾਤ ਕੀਤਾ ਗਿਆ ਹੈ ਜੋ ਪਾਸਪੋਰਟ ਬਣਾਉਣ ਦੇ ਕਾਗਜਾਤ ਚੈਕ ਕਰਦਾ ਹੈ ਦੂਜਾ ਵਿਅਕਤੀ ਟਾਟਾ ਕੰਪਨੀ ਦਾ ਜੋ ਫੋਟੋ ਖਿੱਚਦਾ ਹੈ ਤੇ ਕੰਪਿਉਟਰ ਵਿਚ ਫੀਡ ਕਰਦਾ ਹੈ ਲਗਿਆ ਹੋਇਆ ਹੈ ਇਹ ਵੀ ਪਤਾ ਲਗਿਆ ਹੈ ਕਿ ਸਰਕਾਰ ਨੇ ਪੂਰੇ ਦੇਸ ਵਿਚ ਇਹ ਕੰਮ ਯਨੀ ਕੰਪਿਉਟਰ ਵਿਚ ਫੀਡ ਕਰਨ ਦਾ ਕੰਮ ਟਾਟਾ ਕੰਪਨੀ ਨੂੰ ਠੇਕੇ ਤੇ ਦਿੱਤਾ ਹੋਇਆ ਹੈ। ਟਾਟਾ ਕੰਪਨੀ ਵਾਲਾ ਆਪਣੀ ਤਨਖਾਹ ਬਾਰੇ ਗੱਲ ਕਰਦਾ ਹੈ ਕਿ ਗੁਜਾਰੇ ਜੋਗੀ ਮਿਲ ਜਾਂਦੀ ਹੈ ਨਾਲ ਇਹ ਵੀ ਕਹਿੰਦਾ ਹੈ ਕੇ ਤਨਖਾਹ ਪੁੱਛਣੀ ਤੇ ਦੱਸਣੀ ਵੀ ਨਹੀਂ ਚਾਹੀਦੀ ਹੈ। ਦਫਤਰ ਮੁਤਾਬਿਕ ਪਾਸਪੋਰਟ ਕਾਗਜ ਤਿਆਰ ਕਰਕੇ ਚੰਡੀਗੜ੍ਹ ਭੇਜੇ ਜਾਂਦੇ ਹਨ ਤੇ ਓਥੋਂ ਹੀ ਪਾਸਪੋਰਟ ਬਣ ਕੇ ਆਓਂਦਾ ਹੈ ਜਿਸ ਨੂੰ ਜਾਣ ਵਿਚ ਤਿੰਨ ਚਾਰ ਦਿਨ ਲੱਗ ਹੀ ਜਾਂਦੇ ਹਨ। ਇਹ ਦੋਨੋ ਕਰਮਚਾਰੀ ਰੋਜ ਸਵੇਰੇ ਦੂਜੇ ਸ਼ਹਿਰ ਜਿਲ੍ਹੇ ਵਿੱਚੋ ਆਓਂਦੇ ਹਨ ਤੇ ਸਾਮੀ ਚਲੇ ਜਾਂਦੇ ਹਨ ਤੇ ਦੋਨੋ ਹੀ ਕਰਮਚਾਰੀਆਂ ਨੂੰ ਹਰ ਮਹੀਨੇ ਬਦਲ ਦਿੱਤਾ ਜਾਂਦਾ ਹੈ ਦੋਨਾਂ ਦਾ ਬਹਿਣਾ ਵੀ ਇਕੋ ਕਮਰੇ ਵਿਚ ਹੈ ਤੇ ਜਿਓ ਹੀ 50 ਦੇ ਨੰਬਰ ਖਤਮ ਹੋਏ ਤੇ ਉਨ੍ਹਾਂ ਦਾ ਕੰਮ ਕਰਨ ਦਾ ਸਮਾਂ ਵੀ ਖਤਮ ਹੋ ਜਾਂਦਾ ਹੈ। ਦਫਤਰ ਵਿਚ ਵਾਸ਼ ਰੂਮ ਦੀ ਜਾਣਕਾਰੀ ਆਮ ਆਦਮੀ ਨੂੰ ਨਾ ਦੇ ਬਰਾਬਰ ਹੈ।
ਉਦਘਾਟਨੀ ਸਮਾਗਮ ਵਿੱਚ ਰਾਜ ਮੰਤਰੀ ,ਕੈਬਨਿਟ ਮੰਤਰੀ , ਮੈਂਬਰ ਪਾਰਲੀਮੈਂਟ ,ਮੀਡੀਆ ਸਲਾਹਕਾਰ ਅਤੇ ਓ.ਐਸ.ਡੀ.ਤੇ ਚੰਡੀਗੜ ਦੇ ਖੇਤਰੀ ਪਾਸਪੋਰਟ ਅਫਸਰ ਸ਼ਿਵਰਾਜ ਕਵੀਰਾਜ, ਕੇਂਦਰੀ ਵਿਦੇਸ਼ੀ ਮੰਤਰਾਲੇ ਦੇ ਪਾਸਪੋਰਟ ਸੇਵਾ ਪ੍ਰਾਜੈਕਟ ਦੇ ਡਾਇਰੈਕਟਰ ਲੈਫਟੀਨੈਂਟ ਕਰਨਲ ਏ.ਕੇ. ਸਿੰਘ, ਚੰਡੀਗੜ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਉਪ ਅਧਿਕਾਰੀ ਅਮਿਤ ਕੁਮਾਰ, ਰਾਵਤ ਅਤੇ ਮੁਨੀਸ਼ ਕਪੂਰ ਤੋਂ ਇਲਾਵਾ ਪੰਜਾਬ ਤੇ ਚੰਡੀਗੜ ਦੇ ਚੀਫ ਪੋਸਟਮਾਸਟਰ ਜਨਰਲ ਸਲੀਮ ਹੱਕ, ਡਾਇਰੈਕਟਰ ਡਾਕ ਸੇਵਾਵਾਂ ਮਨੀਸ਼ਾ ਬਾਂਸਲ ਬਾਦਲ ਅਤੇ ਖੇਤਰੀ ਪਾਸਪੋਰਟ ਦਫ਼ਤਰ ਅਤੇ ਡਾਕ ਘਰ ਪਟਿਆਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਨ ਪਰ ਕਿਸੇ ਨੇ ਅਜੇ ਤੱਕ ਉਦਘਾਟਨ ਤੋਂ ਮਗਰੋਂ ਦਫਤਰ ਦੀਆ ਬੁਨਿਆਦੀ ਸਹੂਲਤਾਂ, ਸਫਲਤਾ ਢਾਂਚੇ ਬਾਰੇ ਸੋਚਣ ਦੀ ਲੋੜ ਨਹੀਂ ਸਮਝੀ ਜਦੋ ਕਿ ਲੋਕ ਘੰਟਿਆਂ ਬਦੀ ਖੜ ਕਿ ਆਪਣੀ ਪਾਰੀ ਦੀ ਉਡੀਕ ਪਾਸਪੋਰਟ ਬਣਾਉਣ ਵਿੱਚ ਸਮਾਂ ਲਗਾ ਦਿੰਦੇ ਹਨ ਤੇ ਕਈ ਵਾਰੀ ਉਹਨਾਂ ਨੂੰ ਦੂਜੀ ਵਾਰੀ ਵੀ ਆਉਣਾ ਪੈਂਦਾ ਹੈ। ਦਫਤਰ ਵਿਚ ਫੋਟੋ ਦੀ ਸਹੂਲਤ ਨਾ ਹੋ ਕੇ ਬੈਠਣ ਲਈ ਵੀ ਇਕ ਹੀ ਕਮਰਾ ਹੈ ਜਿਸ ਵਿਚ ਚਿੜੀਆਂ ਦੀ ਚੀ ਚੀ ਵਰਗੀ ਰੌਣਕ ਹੁੰਦੀ ਹੈ।