ਜੀ ਐਸ ਪੰਨੂ
ਪਟਿਆਲਾ, 30 ਜਨਵਰੀ 2018 :
ਲੋਕ ਸੰਪਰਕ ਵਿਭਾਗ ਵਿੱਚ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਸ੍ਰੀ ਸੁਰਜੀਤ ਸਿੰਘ ਆਪਣੀ 38 ਸਾਲਾਂ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾਮੁਕਤ ਹੋ ਗਏ। ਉਨਾਂ ਨੂੰ ਪਟਿਆਲਾ ਵਿਖੇ ਸਥਿਤ ਲੋਕ ਸੰਪਰਕ ਵਿਭਾਗ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਸਮੁੱਚੇ ਸਟਾਫ਼ ਸਮੇਤ ਸ਼੍ਰੀ ਸੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਦੇ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਦਫ਼ਤਰ ਦੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਜ਼ਿਲਾ ਲੋਕ ਸੰਪਰਕ ਅਫ਼ਸਰ ਸ਼੍ਰ ਇਸ਼ਵਿੰਦਰ ਸਿੰਘ ਗਰੇਵਾਲ ਨੇ ਸ਼੍ਰੀ ਸੁਰਜੀਤ ਸਿੰਘ ਵੱਲੋਂ ਵਿਭਾਗ ਵਿਚ ਨਿਭਾਈ ਸ਼ਾਨਦਾਰ ਸੇਵਾ ਦੀ ਸਰਾਹਾਨਾ ਕੀਤੀ ਅਤੇ ਦੱਸਿਆਂ ਕਿ ਸ਼੍ਰੀ ਸੁਰਜੀਤ ਸਿੰਘ ਦੇ ਪਿਤਾ ਸੂਬੇਦਾਰ ਕਰਤਾਰ ਸਿੰਘ 1971 ਜੰਗ ਵਿਚ ਦੇਸ਼ ਲਈ ਸ਼ਹੀਦ ਹੋਏ ਉਨਾਂ ਦੇ ਪੁੱਤਰ ਅੰਦਰ ਵੀ ਸਮਾਜ ਸੇਵਾ ਅਤੇ ਦੇਸ਼ ਸੇਵਾ ਦੇ ਗੁਣ ਮੌਜੂਦ ਹਨ। ਉਨਾਂ ਕਿਹਾ ਕਿ ਸ਼੍ਰੀ ਸੁਰਜੀਤ ਸਿੰਘ ਨੇ ਆਪਣਾ ਕੰਮ ਹਮੇਸ਼ਾ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ ਜਿਸ ਕਰਕੇ ਇਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ 26 ਜਨਵਰੀ 2018 ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੀ ਸੁਰਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।
ਇਸ ਮੌਕੇ ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਭੁਪੇਸ਼ ਚੱਠਾ ਏ.ਪੀ.ਆਰ.ਓ., ਸ਼੍ਰੀ ਜਸਤਰਨ ਸਿੰਘ ਏ.ਪੀ.ਆਰ.ਓ., ਸ਼੍ਰੀ ਹਰਦੀਪ ਸਿੰਘ ਏ.ਪੀ.ਆਰ.ਓ. ਸੀਨੀਅਰ ਸਹਾਇਕ ਸ਼੍ਰੀਮਤੀ ਸਰਬਜੀਤ ਕੌਰ, ਸੀਨੀਅਰ ਸਹਾਇਕ ਸ਼੍ਰੀਮਤੀ ਸੁਚੇਤਾ ਜੋਸ਼ੀ, ਜੂਨੀਅਰ ਸਹਾਇਕ ਸ਼੍ਰੀ ਬਲਜਿੰਦਰ ਸਿੰਘ, ਸਟੈਨੋ ਸ਼੍ਰੀਮਤੀ ਸਰਬਜੀਤ ਕੌਰ, ਕਲਰਕ ਮਿਸ ਬਲਜਿੰਦਰ ਕੌਰ, ਸਿਨੇਮਾ ਉਪਰੇਟਰ ਸ਼੍ਰੀ ਗੁਰਪ੍ਰਤਾਪ ਸਿੰਘ, ਡਰਾਈਵਰ ਸ਼੍ਰੀ ਪਾਲ ਸਿੰਘ, ਕਲਾਕਾਰ ਸ਼੍ਰੀ ਕਰਮ ਸਿੰਘ ਸਿੱਧੂ, ਸ਼੍ਰੀਮਤੀ ਰਸ਼ਮੀ ਜੁਨੇਜਾ, ਸ਼੍ਰੀ ਬਿਮਲ ਕੁਮਾਰ, ਸ਼੍ਰੀ ਰਜਿੰਦਰ ਵਿਰਕ, ਰਾਜਿੰਦਰ ਕੁਮਾਰ ਡਰਾਮਾ ਪਾਰਟੀ ਆਟੈਡੈਂਟ, ਸੇਵਾਦਾਰ ਸ਼੍ਰੀ ਟਿੰਕੂ, ਕਲੀਨਰ ਸ਼੍ਰੀ ਪ੍ਰੇਮ ਬਹਾਦਰ, ਸੇਵਾਦਾਰ ਸ਼੍ਰੀ ਰਾਮੇਸ਼ ਕੁਮਾਰ ਵੀ ਹਾਜਰ ਸਨ।