ਜੀ ਐੱਸ ਪੰਨੂ
ਪਟਿਆਲਾ 22 ਜਨਵਰੀ 2018 :
ਪੰਜਾਬੀ ਯੂਨੀਵਰਸਿਟੀ ਚ 19 ਜਨਵਰੀ ਤੋਂ ਸ਼ੁਰੂ ਹੋਈ ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਿਪ ਯੂਨੀਵਰਸਿਟੀਵਿਖੇ ਨੇਪਰੇ ਚੜ੍ਹ ਗਈ ਹੈ। ਪੰਜਾਬੀ ਯੂਨੀਵਰਸਿਟੀ ਟੀਮਾਂ ਨੇ ਦੋਹਾਂ ਵਰਗਾਂ ਦਾ ਖਿਤਾਬ ਆਪਣੇ ਨਾਮ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਇਸ ਚੈਂਪੀਅਨਸ਼ਿਪ ਵਿਚ ਪੂਰੇ ਭਾਰਤ ਦੀਆਂ 25ਯੂਨੀਵਰਸਿਟੀਆਂ ਦੀਆਂ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਏ.ਆਈ.ਯੂ. ਅਬਜ਼ਰਵਰ ਡਾ. ਬੀ.ਐਸ.ਢਿੱਲੋਂ ਚੀਫ ਕੋਚ ਸਾਈ ਐਨ.ਆਈ.ਐਸ.ਪਟਿਆਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਚੈਂਪੀਅਨਸ਼ਿਪ ਦੇ ਸੰਚਾਲਨ ਚ ਡਾਇਰੈਕਟਰ ਸਪੋਰਟਸ , ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਜਸਵੰਤ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਰਾਜੇਸ਼ ਕੁਮਾਰ, ਗੁਰਵਿੰਦਰ ਧਾਲੀਵਾਲ, ਸ਼੍ਰੀਮਤੀ ਮੁਕੇਸ਼ ਚੌਧਰੀ, ਰਚਨਾ, ਰੇਨੂੰ ਅਤੇ ਸ. ਰਣਧੀਰ ਸਿੰਘ, ਸ. ਵਰਿੰਦਰ ਸਿੰਘ, ਸ. ਬਿਕਰਮਜੀਤ ਸਿੰਘ, ਹਾਰਦਿਕ, ਅਸ਼ੀਸ਼, ਰਣ ਸਿੰਘ, ਰਾਜੇਸ਼ “ਕਾਲੀ”, ਹਰਪ੍ਰੀਤ ਕੌਰ, ਨਰਿੰਦਰ ਕੌਰ ਨੇ ਅਹਿਮ ਭੂਮਿਕਾ ਨਿਭਾਈ ।
ਫਾਈਨਲ ਨਤੀਜੇ:-
ਪੁਰਸ਼ਾਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਗੁਰੂ ਨਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਨੇ ਦੂਜਾ, ਮਹਾਤਮਾ ਗਾਂਧੀ ਕਾਸ਼ੀ ਵਿਸ਼ਵਵਿਦਿਆਲਯ, ਵਾਰਾਣਸੀ ਨੇ ਤੀਜ ਅਤੇ ਕੁਰੂਕਸ਼ੇਤਰਾ ਯੂਨਿਵਰਸਿਟੀ, ਕੁਰੂਕਸ਼ੇਤਰਾ ਨੇ ਚੌਥਾ ਇਸੇ ਤਰ੍ਹਾਂ ਔਰਤਾਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਐਮ.ਡੀ.ਯੂਨੀਵਰਸਿਟੀ, ਰੋਹਤਕ ਨੇ ਦੂਜਾ, ਕੁਰੂਕਸ਼ੇਤਰਾ ਯੂਨਿਵਰਸਿਟੀ, ਕੁਰੂਕਸ਼ੇਤਰਾ ਨੇ ਤੀਜਾ ਅਤੇ ਗੁਰੂ ਨਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ।