ਚੰਡੀਗੜ੍ਹ, 22 ਜਨਵਰੀ 2018
ਵੱਖ ਵੱਖ ਰਾਜਾਂ ਿਵੱਚ ਪੈਟਰੋਲੀਅਮ ਦੇ ਰੇਟਾਂ ਵਿੱਚ ਿੲਕਸਾਰਤਾ ਲਿਆਉਣ ਦੀ ਮੰਗ ਨੂੰ ਲੈਕੇ ਮੰਗਲਵਾਰ ਤੋਂ ਪੰਜਾਬ ਦੇ ਪੈਟਰੋਲ ਪੰਪ ਮਾਲਿਕ ਭੁੱਖ ਹੜਤਾਲ ਤੇ ਜਾ ਰਹੇ ਹਨ, ਜਿਸਨੂੰ ਸੱਤਿਆਗ੍ਰਹਿ ਦਾ ਨਾਮ ਦਿੱਤਾ ਗਿਆ ਹੈ ।
ਮੋਹਾਲੀ ਦੇ ਫੇਜ਼ 7 ਵਿਖੇ ਸਾਢੇ 11 ਵਜੇ ਿੲਹ ਭੁੱਖ ਹੜਤਾਲ ਸ਼ੁਰੂ ਹੋਵੇਗੀ ।
ਪੈਟਰੋਲ ਪੰਪ ਡੀਲਰਜ਼ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ਚ ਪੈਟਰੋਲ ਤੇ ਵੈਟ ਘੱਟ ਹੋਣ ਕਰਕੇ ਪੰਜਾਬ ਵਿੱਚ ਉਹਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਬਾਹਰਲੇ ਰਾਜਾਂ ਤੋਂ ਪੈਟਰੋਲ ਦੀ ਸਮਗਲਿੰਗ ਹੁੰਦੀ ਹੈ । ਉਹਨਾਂ ਦੀ ਮੰਗ ਹੈ ਕਿ ਸਰਕਾਰ ਗੁਆਂਢੀ ਰਾਜਾਂ ਿਵੱਚ ਡੀਜ਼ਲ ਪੈਟਰੋਲ ਦੇ ਰੇਟਾਂ ਵਿੱਚ ਿੲਕਸਾਰਤਾ ਲਿਆਵੇ ।