ਖੰਨਾ, 22 ਜਨਵਰੀ 2018 :
ਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ - 8 ਨੂੰ ਸਾਊਂਡ ਸਿਸਟਮ,ਪੀਟੀ ਵਾਲਾ ਢੋਲ, ਲੈਕਚਰ ਸਟੈਂਡ ਬੱਚਿਆਂ ਨੂੰ ਭੇਂਟ ਕੀਤੇ ਗਿਆ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ - 8 ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ 1ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਸਮਾਜਸੇਵੀ ਸਰਦਾਰ ਰਣਜੀਤ ਸਿੰਘ ਹੀਰਾ ਅਤੇ ਐਮ.ਸੀ ਸ੍ਰੀ ਗੁਰਮੀਤ ਨਾਗਪਾਲ ਪਹੁੰਚੇ । ਸਵੇਰ ਦੀ ਸਭਾ ਵਿੱਚ ਬੋਲਦਿਆਂ ਸਰਦਾਰ ਹੀਰਾ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣਨ ਲਈ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ, ਉਨ੍ਹਾਂ ਦੀ ਪ੍ਰਾਪਤੀ ਲਈ ਅਧਿਆਪਕਾਂ ਤੇ ਮਾਪਿਆਂ ਦਾ ਕਹਿਣਾ ਮੰਨ ਕੇ ਲਗਨ ਨਾਲ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ।ਸਾਨੂੰ ਸਾਰਿਆਂ ਨਾਲ ਪਿਆਰ ਸਤਿਕਾਰ ਮਿਲਵਰਤਣ ਨਾਲ ਰਹਿਣਾ ਚਾਹੀਦਾ ਹੈ ।ਸਾਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ।
ਐੱਮ.ਸੀ ਸ੍ਰੀ ਗੁਰਮੀਤ ਨਾਗਪਾਲ ਨੇ ਬਸੰਤ ਪੰਚਮੀ ਦੇ ਮੌਕੇ ਤੇ ਚਾਇਨਾਂ ਡੋਰ ਦੀ ਵਰਤੋਂ ਨਾ ਕਰਨ ਲਈ ਬੱਚਿਆਂ ਨੂੰ ਕਿਹਾ ਤੇ ਦੱਸਿਆ ਇਸ ਡੋਰ ਨਾਲ ਕਿੰਨੇ ਹੀ ਬੇਜ਼ੁਬਾਨ ਜਾਨਵਰ ਅਤੇ ਪੰਛੀਆਂ ਤੇ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ ।ਸਕੂਲ ਮੁਖੀ ਸਤਵੀਰ ਸਿੰਘ ਰੌਣੀ ਦੀ ਪ੍ਰੇਰਨਾ ਸਦਕਾ ਇਨ੍ਹਾਂ ਦਾਨੀਆਂ ਵੱਲੋਂ ਤੀਹ ਹਜ਼ਾਰ ਦਾ ਸਾਮਾਨ ਸਾਊਂਡ ਸਿਸਟਮ ਸਾਊਂਡ, ਸਿਸਟਮ ਦੀ ਅਲਮਾਰੀ ਪੀ.ਟੀ ਲਈ ਢੋਲ ,ਲੈਕਚਰ ਸਟੈਂਡ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਨੂੰ ਦਿੱਤਾ ਗਿਆ। ਸਕੂਲ ਮੁਖੀ ਨੇ ਆਏ ਹੋਏ ਮਹਿਮਾਨਾਂ ਤੇ ਦਾਨੀ ਸੱਜਣਾਂ ਦਾ ਸਕੂਲ ਦੀ ਮਦਦ ਕਰਨ ਤੇ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਸਿੱਖਿਆ ਦਾਨ ਮਹਾਂਦਾਨ ਹੈ ਦਾਨੀਆਂ ਵੱਲੋਂ ਕੀਤਾ ਗਿਆ ਇਹ ਦਾਨ ਸਮਾਜ ਦੇ ਭਲੇ ਲਈ ਕੰਮ ਆਵੇਗਾ ।
ਇਸ ਸਮੇਂ ਤੇ ਸਰਦਾਰ ਨਵਦੀਪ ਸਿੰਘ ਮੈਡਮ ਪ੍ਰੋਮਿਲਾ ਅਲਕਾ ਸ਼ਰਮਾ, ਮੀਨੂ ,ਕਿਰਨਜੀਤ ਕੌਰ, ਅਮਨਦੀਪ ਕੌਰ ,ਮੋਨਾ ਸ਼ਰਮਾ ਨੀਲੂ ਮਦਾਨ, ਮਨੂੰ ਸ਼ਰਮਾ, ਨੀਲਮ ਸਪਨਾ, ਨਰਿੰਦਰ ਕੌਰ, ਮੋਨਿਕਾ ਰਾਣੀ ,ਕੁਲਵੀਰ ਕੌਰ ਪਰਮਜੀਤ ਕੌਰ ਤੇ ਅੰਜਨਾ ਸ਼ਰਮਾ ਹਾਜ਼ਰ ਸਨ।