ਚੰਡੀਗੜ 22 ਜਨਵਰੀ 2018 : ਵੋਟਾ ਵੇਲੇ ਵੱਡੇ ਵੱਡੇ ਵਾਅਦੇ ਕਰਨ ਤੋਂ ਬਾਅਦ 10 ਮਹੀਨੇ ਬੀਤ ਜਾਣ ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨਾ ਕਾਂਗਰਸ ਪਾਰਟੀ ਦੀ ਨੋਜਵਾਨ ਮੁਲਾਜ਼ਮਾਂ ਪ੍ਰਤੀ ਮਾੜੀ ਨੀਅਤ ਨੂੰ ਦਰਸਾਉਦਾ ਹੈ। ਸਰਕਾਰ ਬਨਣ ਤੋਂ ਬਾਅਦ ਵਾਰ ਵਾਰ ਸਰਕਾਰ ਨੂੰ ਬੇਨਤੀਆ ਕਰਨ ਤੋਂ ਬਾਅਦ ਸਘੰਰਸ਼ ਦੇ ਰਾਹ ਪਏ ਮੁਲਾਜ਼ਮਾਂ ਦੀ ਗੱਲਬਾਤ ਨਾ ਸੁਨਣ ਤੇ ਮੁਲਾਜ਼ਮਾਂ ਵੱਲੋਂ ਸਘੰਰਸ਼ ਦੇ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ।ਠੇਕਾ ਮੁਲਾਜ਼ਮਾਂ ਵੱਲੋਂ ਨਵੇਂ ਸਾਲ ਵਾਲੇ ਦਿਨ ਅਤੇ ਲੋਹੜੀ ਦੇ ਦਿਨ ਵੱਖਰੇ ਤਰੀਕੇ ਨਾਲ ਕੀਤੇ ਸਘੰਰਸ਼ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾ ਦੋਰਾਨ ਸੋਸ਼ਲ ਮੀਡੀਆ ਟਵੀਟਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਟਵੀਟ ਦੇ ਇਕ ਸਾਲ ਪੂਰਾ ਹੋਣ ਤੇ 24 ਜਨਵਰੀ ਨੂੰ ਵਾਅਦਾ ਖਿਲਾਫੀ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸੱਜਣ ਸਿੰਘ ਇਮਰਾਨ ਭੱਟੀ ਅਸ਼ੀਸ਼ ਜੁਲਾਹਾ, ਰਜਿੰਦਰ ਸਿੰਘ ਸੰਧਾ, ਵਰਿੰਦਰਪਾਲ ਸਿੰਘ, ਰਾਕੇਸ਼ ਕੁਮਾਰ, ਸਤਪਾਲ ਸਿੰਘ, ਗੁਰਪ੍ਰੀਤ ਸਿੰਘ, ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੇ ਵਾਅਦੇ ਦੇ ਇਕ ਸਾਲ ਪੂਾਰ ਹੋਣ ਤੇ ਵੱਖਰੇ ਤਰੀਕੇ ਨਾਲ ਵਾਅਦਾ ਖਿਲਾਫੀ ਦਿਵਸ ਮਨਾਇਆ ਜਾਵੇਗਾ ਅਤੇ ਮੁਲਾਜ਼ਮ 24 ਜਨਵਰੀ ਨੂੰ ਪਟਿਆਲਾ, ਜਲੰਧਰ ਤੇ ਬਠਿੰਡਾ ਵਿਖੇ ਮੁੱਖ ਮੰਤਰੀ ਦੇ ਟਵੀਟ ਦਾ ਕੇਕ ਬਣਾ ਕੇ ਕੇਕ ਕੱਟ ਕੇ ਵਾਅਦਾ ਖਿਲਾਫੀ ਦਿਵਸ ਮਨਾਉਣਗੇ ਅਤੇ ਇਹ ਸਤਰਾਂ ਗਾਉਣਗੇ
“ਸੋਸ਼ਲ ਮੀਡੀਆ ਤੇ ਕੀਤਾ ਸੀ ਐਲਾਨ
ਰੈਗੂਲਰ ਕਰਾਂਗਾ ਹਰ ਇਕ ਨੋਜਵਾਨ
ਇਕ ਸਾਲ ਪੂਰਾ ਹੋਣ ਤੇ ਵੀ ਕਹੀ ਨਾ ਪੁਗਾਈ
ਮੁੱਖ ਮੰਤਰੀ ਸਾਹਿਬ ਤੁਹਾਨੂੰ ਵਾਅਦਾ ਖਿਲਾਫੀ ਦਿਵਸ ਦੀ ਵਧਾਈ“
ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਖ ਵੱਖ ਓ.ਐਸ.ਡੀ ਵੱਲੋਂ ਸਮੇਂ ਸਮੇਂ ਤੇ 7 ਵਾਰ( ਮਾਰਚ 2017, 9 ਮਈ 20 ਜੂਨ, 22 ਜੂਨ, 27 ਸਤੰਬਰ 28 ਨਵੰਬਰ 2017 ਤੇ 10 ਜਨਵਰੀ) ਮੀਟਿੰਗ ਦੇ ਵਾਅਦੇ ਕੀਤੇ ਗਏ ਪਰੰਤੂ ਇਕ ਵਾਰ ਵੀ ਮੀਟਿੰਗ ਨਹੀ ਕਰਵਾ ਸਕੇ। ਜੇਕਰ 10 ਮਹੀਨਿਆ ਦੋਰਾਨ ਸਰਕਾਰ ਮੁਲਾਜ਼ਮਾਂ ਨਾਲ ਇਕ ਵੀ ਮੀਟਿੰਗ ਨਹੀ ਕਰ ਸਕੀ ਤਾਂ ਸਰਕਾਰ ਨੇ ਮੁਲਾਜ਼ਮਾਂ ਦੀਆ ਮੰਗਾਂ ਕੀ ਮੰਨਣੀਆ ਹਨ ਇਹ ਇਕ ਬਹੁਤ ਵੱਡਾ ਸਵਾਲ ਬਣਦਾ ਜਾ ਰਿਹਾ ਹੈ।ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਭੱੁਲਣ ਨਹੀ ਦੇਣਗੇ ਅਤੇ 24 ਜਨਵਰੀ ਨੂੰ ਪਟਿਆਲਾ, ਬਠਿੰਡਾ ਤੇ ਜਲੰਧਰ ਵਿਚ ਕੇਕੇ ਕੱਟ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੇ ਨਾਲ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਟਵੀਟ ਦੀਆ ਕਾਪੀਆ ਮੁੱਖ ਮੰਤਰੀ ਨੂੰ ਪੋਸਟ ਰਾਂਹੀ ਉਹਨਾਂ ਦੇ ਚੰਡੀਗੜ ਅਤੇ ਪਟਿਆਲਾ ਦੇ ਘਰ ਦੇ ਪਤੇ ਤੇ ਭੇਜੀਆ ਜਾਣਗੀਆ। ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਨੂੰ ਕੋਈ ਵਾਧੂ ਪੈਸਾ ਜ਼ਾਰੀ ਨਹੀ ਕਰਨਾ ਪੈਣਾ ਫਿਰ ਵੀ ਸਰਕਾਰ ਨੇ ਚੱੁਪ ਵੱਟੀ ਹੋਈ ਹੈ।ਵੋਟਾਂ ਦੋਰਾਨ ਸੁਵਿਧਾਂ ਮੁਲਾਜ਼ਮਾਂ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀ ਤੇ ਵਿਧਾਨ ਸਭਾ ਸਪੀਕਰ ਨੂੰ ਹੁਣ ਸੁਵਿਧਾਂ ਮੁਲਾਜ਼ਮਾਂ ਦਾ ਸਘੰਰਸ਼ ਨਜ਼ਰ ਨਹੀ ਆ ਰਿਹਾ ਹੈ।