ਬਰਨਾਲਾ, 22 ਜਨਵਰੀ 2018: ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਲ 2018-19 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸਕੂਟਰ/ਕਾਰ ਦੀ ਪਾਰਕਿੰਗ ਦਾ ਠੇਕਾ ਲਈ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਕੁਟੇਸ਼ਨਾਂ ਮਿਤੀ 29 ਜਨਵਰੀ 2018 ਬਾਅਦ ਦੁਪਹਿਰ 4 ਵਜੇ ਤੱਕ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਦਫ਼ਤਰ ਸਹਾਇਕ ਕਮਿਸ਼ਨਰ (ਜ) , ਕਮਰਾ ਨੰਬਰ 24, ਪਹਿਲੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਿਤੀ 30 ਜਨਵਰੀ 2018 ਨੂੰ ਬਾਅਦ ਦੁਪਹਿਰ ਸ਼ਾਮ 4 ਵਜੇ ਖੋਲ੍ਹੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਸਾਲ 2018-19 (ਮਿਤੀ 01/02/2018 ਤੋਂ 31/01/2019 ਤੱਕ) ਲਈ ਸਕੂਟਰ/ ਕਾਰ ਪਾਰਕਿੰਗ ਦੇ ਠੇਕੇ ਸਬੰਧੀ 2, 50, 400/- ਰੁਪਏ ਰਾਖਵੀਂ ਕੀਮਤ ਨਿਰਧਾਰਿਤ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਬਿਨੈਕਾਰ ਸੀਲ ਬੰਦ ਲਿਫਾਫੇ ਵਿੱਚ ਕੁਟੇਸ਼ਨ ਮਿਤੀ 29 ਜਨਵਰੀ 2018 ਬਾਅਦ ਦੁਪਹਿਰ 4 ਵਜੇ ਤੱਕ ਇਸ ਦਫ਼ਤਰ ਦੀ ਨਜ਼ਾਰਤ ਸ਼ਾਖਾ, ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ, ਪਹਿਲੀ ਮੰਜਿਲ, ਕਮਰਾ ਨੰਬਰ 78 ਵਿਖੇ ਜਮ੍ਹਾਂ ਕਰਵਾਉਣਗੇ। ਕੁਟੇਸ਼ਨ ਕੋਟ ਕਰਨ ਤੋਂ ਪਹਿਲਾਂ ਬਿਨੈਕਾਰ ਨੂੰ ਪੇਸ਼ਗੀ ਰਕਮ ਮੁਬਲਿਗ 20,000/- ਰੁਪਏ (ਵੀਹ ਹਜਾਰ) ਕੈਸ਼/ਡਰਾਫਟ/ਚੈਕ ਦੇ ਰੂਪ ਵਿੱਚ ਜਮ੍ਹਾ ਕਰਵਾਉਣੀ ਪਵੇਗੀ ਅਤੇ ਪੇਸ਼ਗੀ ਰਕਮ ਦੀ ਪ੍ਰਾਪਤੀ ਰਸੀਦ ਕੁਟੇਸ਼ਨ ਦੇ ਨਾਲ ਅਸਲੀ ਨੱਥੀ ਕਰਨ ਦਾ ਪਾਬੰਦ ਹੋਵੇਗਾ।
ਬਿਨੈਕਾਰ ਵੱਲੋਂ ਕੁਟੇਸ਼ਨ ਦੇ ਨਾਲ-ਨਾਲ ਕੁਟੇਸ਼ਨ ਜਿਸ ਵਿੱਚ ਠੇਕੇ ਲਈ ਰੇਟ ਕੋਟ ਕੀਤਾ ਹੋਵੇ ਅਤੇ ਕੁਟੇਸ਼ਨ ਨਾਲ ਪੇਸ਼ਗੀ ਰਕਮ ਦੀ ਰਸੀਦ ਅਸਲ ਅਤੇ ਕੁਟੇਸ਼ਨ ਨਾਲ ਆਪਣਾ ਰਿਹਾਇਸ਼ੀ ਦਸਤਾਵੇਜ ਜਿਵੇਂ ਕਿ ਆਧਾਰ ਕਾਰਡ ਆਦਿ ਦਸਤਾਵੇਜ ਸ਼ਾਮਲ ਕਰਨੇ ਹੋਣਗੇ। ਠੇਕੇ ਦੇ ਰਕਮ ਦੀ ਅਦਾਇਗੀ 4 ਕਿਸ਼ਤਾਂ ਵਿੱਚ ਦੇਣੀ ਹੋਵੇਗੀ, ਪਹਿਲੀ ਕਿਸ਼ਤ ਠੇਕਾ ਪ੍ਰਵਾਨ ਹੋ ਜਾਣ ਤੇ ਨਿਸਚਿਤ ਮਿਤੀ 30 ਜਨਵਰੀ 2018 ਨੂੰ ਸ਼ਾਮ 5 ਵਜੇ ਤੱਕ ਕਰਵਾਉਣੀ ਪਵੇਗੀ ਤੇ ਬਾਕੀ ਦੀਆਂ 3 ਕਿਸ਼ਤਾਂ ਜਮ੍ਹਾਂ ਕਰਵਾਉਣ ਲਈ ਬੈਂਕਰ ਚੈਕ ਜਮ੍ਹਾ ਕਰਵਾਉਣਾ ਹੋਵੇਗਾ। ਪੇਸ਼ਗੀ ਰਕਮ 20,000/- ਰੁਪਏ ਅਖਰੀਲੀ ਕਿਸ਼ਤ/ਚੌਥੀ ਕਿਸ਼ਤ ਵਿੱਚ ਐਡਜਸਟ ਕੀਤਾ ਜਾਵੇਗਾ।
ਕੁਟੇਸ਼ਨ ਦਹਿੰਦਾ ਜਾਂ ਉਸ ਦਾ ਆਪਣਾ ਕੋਈ ਨੁਮਾਇੰਦਾ ਮਿਤੀ 30 ਜਨਵਰੀ 2018 ਨੂੰ ਕੁਟੇਸ਼ਨ ਖੋਲਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਸਕਦਾ ਹੈ। ਠੇਕੇ ਸਬੰਧੀ ਵਿਸ਼ਥਾਰਪੂਰਵਕ ਸ਼ਰਤਾਂ ਇਸ ਦਫ਼ਤਰ ਦੀ ਨਜ਼ਾਰਤ ਸ਼ਾਖਾ, ਜਿਲ੍ਹਾ ਪ੍ਰਬੰਧਕੀ ਕੰਪੈਲਕਸ, ਪਹਿਲੀ ਮੰਜਲ, ਕਮਰਾ ਨੰ. 78 ਪਾਸੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜੇਕਰ ਕੁਟੇਸ਼ਨ ਕਰਤਾ ਵੱਲ ਕਿਸੇ ਕਿਸਮ ਦਾ ਕੋਈ ਸਰਕਾਰੀ ਵਿਭਾਗ ਦਾ ਬਕਾਇਆ ਹੋਇਆ ਤਾਂ ਉਸ ਵੱਲੋਂ ਪੇਸ਼ ਕੀਤੀ ਗਈ ਕੁਟੇਸ਼ਨ ਰੱਦ ਕੀਤੀ ਜਾਵੇਗੀ। ਕੁਟੇਸ਼ਨ ਬਿਨਾਂ ਕਾਰਨ ਦੱਸੇ ਰੱਦ ਕਰਨ ਦਾ ਹੱਕ ਇਸ ਦਫ਼ਤਰ ਪਾਸ ਰਾਖਵਾਂ ਹੋਵੇਗਾ।