ਚੰਡੀਗੜ੍ਹ, 22 ਜਨਵਰੀ 2018
ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਜਾਰੀ ਕਾਰਣ ਦੱਸੋ ਨੋਟਿਸ ਦੇ ਮਾਮਲੇ ਚ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਚ ਆਪਣਾ ਜਵਾਬ ਦਾਖਿਲ ਕਰ ਦਿੱਤਾ ਹੈ ।
ਹਾਈਕੋਰਟ ਵੱਲੋਂ ਬੰਦ ਲਿਫਾਫੇ ਚ ਸਰਕਾਰ ਦਾ ਜਵਾਬ ਮਿਲਣ ਉਪਰੰਤ ਿੲਸ ਮਾਮਲੇ ਤੇ ਬਹਿਸ ਲਈ 24 ਜਨਵਰੀ 3 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ।
ਕਾਬਿਲੇਗੌਰ ਹੈ ਕਿ ਸਰਕਾਰ ਵੱਲੋਂ ਸ਼ਹਿਰ ਦੀ ਸਫਾਈ ਲਈ ਬਾਹਰੋਂ ਮੰਗਵਾਈ ਮਸ਼ੀਨ ਦੇ ਟੈਂਡਰਾਂ ਵਿੱਚ ਕਥਿਤ ਘਪਲੇਬਾਜ਼ੀ ਦੇ ਸਬੰਧ ਚ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਪਾਸੋਂ ਨੋਟਿਸ ਦੇ ਜ਼ਰੀਏ ਜਵਾਬਤਲਬੀ ਕੀਤੀ ਗਈ ਸੀ ਜਿਸਨੂੰ ਕੁਲਵੰਤ ਸਿੰਘ ਨੇ ਹਾਈਕੋਰਟ ਚ ਚੁਣੌਤੀ ਦਿੱਤੀ ਸੀ ।