ਜੀ ਐਸ ਪੰਨੂ
ਪਟਿਆਲਾ, 18 ਜਨਵਰੀ 2018 :
ਡਿਪਟੀ ਕਮਿਸ਼ਨਰ ਨੇ ਮਿੰਨੀ ਸਕੱਤਰੇਤ ਵਿਖੇ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਦੀ ਮਹੀਨਾਵਾਰ ਮੀਟਿੰਗ ਦੌਰਾਨ ਹਦਾਇਤ ਕੀਤੀ ਹੈ ਕਿ ਹਰ ਬਲਾਕ ਪੱਧਰ 'ਤੇ 10 ਮਾਡਲ ਸਕੂਲ ਬਣਾਏ ਜਾਣ ਅਤੇ ਜਿਹੜੇ ਸਕੂਲਾਂ ਨੂੰ ਮਾਡਲ ਸਕੂਲ ਵਿੱਚ ਤਬਦੀਲ ਕਰਨਾ ਹੈ ਉਹਨਾਂ ਦੀ ਸੂਚੀ 5 ਫਰਵਰੀ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹਰ ਹਾਲਤ ਵਿੱਚ ਪਹੁੰਚਦੀ ਕੀਤੀ ਜਾਵੇ। ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ
ਅਧਿਆਪਕ ਰਵਾਇਤੀ ਤਕਨੀਕਾਂ ਤੋਂ ਹਟਕੇ ਨਵੀਨਤਮ ਤਕਨੀਕਾਂ ਨੂੰ ਅਪਣਾਉਣ। ਉਹਨਾਂ ਕਿਹਾ ਬੱਚਿਆਂ ਨੂੰ ਸਿੱਖਿਅਤ ਕਰਨਾ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਜੋ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ। ਉਹਨਾਂ ਕਿਹਾ ਕਿ ਹੁਣ ਸਿੱਖਿਆ ਅਧਿਕਾਰੀਆਂ ਨੂੰ ਤਿੰਨ ਟੀਚੇ ਦਿੱਤੇ ਜਾ ਰਹੇ ਹਨ ਜਿਸ ਵਿੱਚ ਪਹਿਲਾਟੀਚਾ ਸਕੂਲ ਸਿਹਤ ਪ੍ਰੋਗਰਾਮ ਜਿਸ ਤਹਿਤ ਵਿਦਿਆਰਥੀਆਂ ਦੀ ਸਿਹਤ ਅਤੇ ਖ਼ੂਨ ਦੀ ਜਾਚ ਕੀਤੀ ਜਾਵੇਗੀ ਤਾਂ ਕਿ ਬੱਚੇ ਦਾ ਹੀਮੋਗਲੋਬਿਨ ਪਤਾ ਲੱਗ ਸਕੇ, ਦੂਸਰੇ ਟੀਚੇ ਵਿੱਚ ਬੱਚਿਆਂ ਦੇ ਸਕੂਲ ਛੱਡਣ ਦੀ ਦਰ ਨੂੰ ਘੱਟ ਕਰਨਾ ਅਤੇ ਤੀਸਰੇ ਟੀਚੇ ਵਿਚ ਹਰ ਬਲਾਕ ਸਿੱਖਿਆਂ ਅਧਿਕਾਰੀ ਆਪਣੇ ਬਲਾਕ ਵਿੱਚ10 ਮਾਡਲ ਸਕੂਲ ਜੂਨ ਮਹੀਨੇ ਤੋਂ ਪਹਿਲਾ-ਪਹਿਲਾ ਸ਼ੁਰੂ ਕਰਨ ਲਈ ਸਾਰੀ ਪ੍ਰਕਿਰਿਆ ਮੁਕੰਮਲ ਕਰੇ।
ਉਹਨਾਂ ਕਿਹਾ ਸਕੂਲ ਵਿੱਚ ਜੇਕਰ ਸਾਰੀਆਂ ਸਹੂਲਤਾਂ ਉਪਲਬਧ ਹਨ ਤਾਂ ਸਾਨੂੰ ਉਹਨਾਂ ਦੇ ਨਤੀਜਿਆਂ ਦੀ ਵੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਸਹੂਲਤਾਂ ਦਾ ਪੂਰਾ ਲਾਭ ਉਠਾ ਰਹੇ ਹਾਂ ਜਾ ਨਹੀਂ। ਇਸ ਤੋਂ ਬਿਨਾਂ ਹਰ ਸਕੂਲ ਵਿੱਚ ਰੰਗ ਰੋਗਨ, ਬੱਚਿਆਂ ਦੇ ਬੈਠਣ ਲਈ ਬੈਚ ਅਤੇ ਪਖਾਨਿਆਂ ਦਾਉਚਿੱਤ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਏ.ਡੀ.ਸੀ. (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਨਾਭਾ ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ. ਸਮਾਣਾ ਸ਼੍ਰੀ ਅਰਵਿੰਦ ਕੁਮਾਰ ਗੁਪਤਾ, ਐਸ.ਡੀ.ਐਮ. ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ, ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ)ਸ਼੍ਰੀਮਤੀ ਕੰਵਲ ਕੁਮਾਰੀ, ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਦਰਸ਼ਨ ਲਾਲ ਅਤੇ ਜ਼ਿਲੇ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।