ਆਈ ਜੀ ਏ ਐਸ ਰਾਏ ਤੇ ਡੀਆਈਜੀ ਸੁਖਚੈਨ ਸਿੰਘ ਗਿੱਲ ਸਟਿੱਕਰ ਜਾਰੀ ਕਰਦੇ ਹੋਏ।
ਪਟਿਆਲਾ, 17 ਜਨਵਰੀ 2018: ਪਟਿਆਲਾ ਦੇ ਪੱਤਰਕਾਰਾਂ ਦੀ ਜਥੇਬੰਦੀ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਰਜਿ. ਨੇ ਅੱਜ ਆਪਣਾ ਸਟਿੱਕਰ ਅਤੇ ਸ਼ਨਾਖ਼ਤੀ ਕਾਰਡ ਪਟਿਆਲਾ ਰੇਂਜ ਦੇ ਆਈ ਜੀ ਸ੍ਰੀ ਏਐਸ ਰਾਏ ਆਈਪੀਐਸ ਅਤੇ ਡੀਆਈਜੀ ਸ੍ਰੀ ਸੁਖਚੈਨ ਸਿੰਘ ਗਿੱਲ ਆਈ ਪੀਐਸ ਨੇ ਸਾਂਝੇ ਤੌਰ ਤੇ ਰਿਲੀਜ਼ ਕੀਤੇ। ਸ੍ਰੀ ਰਾਏ ਦੇ ਦਫ਼ਤਰ ਵਿਚ ਹੋਏ ਸਧਾਰਨ ਜਿਹੇ ਸਮਾਗਮ ਵਿਚ ਇਹ ਸਟਿੱਕਰ ਰਿਲੀਜ਼ ਕਰਦਿਆਂ ਸ੍ਰੀ ਰਾਏ ਨੇ ਕਿਹਾ ਕਿ ਸਟਿੱਕਰ ਕਿਸੇ ਵੀ ਸੰਸਥਾ ਦੀ ਪਹਿਚਾਣ ਹੁੰਦਾ ਹੈ ਜੋ ਥਾਂ ਥਾਂ ਤੁਰਦਾ ਫਿਰਦਾ ਸੰਸਥਾ ਦਾ ਗੁਣਗਾਨ ਕਰਦਾ ਰਹਿੰਦਾ ਹੈ। ਪਟਿਆਲਾ ਦੇ ਪੱਤਰਕਾਰਾਂ ਵੱਲੋਂ ਬਣਾਈ ਜਥੇਬੰਦੀ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਆਪਣੇ ਮੈਂਬਰਾਂ ਨੂੰ ਕਾਇਦੇ ਵਿਚ ਰਹਿਕੇ ਸਟਿੱਕਰ ਜਾਰੀ ਕਰਨ ਦਾ ਚੰਗਾ ਉਪਰਾਲਾ ਹੈ, ਜਿਸ ਨਾਲ ਸੰਸਥਾ ਨੂੰ ਕਾਫੀ ਚੰਗੇ ਪ੍ਰਭਾਵ ਵੀ ਮਿਲਣਗੇ।
ਸ੍ਰੀ ਰਾਏ ਨੇ ਕਿਹਾ ਕਿ ਇਸ ਸਟਿੱਕਰ ਤੇ ਹੋਲੋਗ੍ਰਾਮ ਦਾ ਨਿਸ਼ਾਨ ਵੀ ਜੇਕਰ ਲਗਾ ਦਿੱਤਾ ਜਾਵੇ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਸੰਸਥਾ ਦੇ ਸਟਿੱਕਰ ਨੂੰ ਕੋਈ ਹੋਰ ਨਹੀਂ ਵਰਤ ਸਕੇਗਾ। ਇਸ ਵੇਲੇ ਸੰਸਥਾ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਪੁਲੀਸ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਟਿੱਕਰ ਤੇ ਹੋਲੋਗ੍ਰਾਮ ਵੀ ਚਿਪਕਾਇਆ ਜਾਵੇਗਾ, ਨਾਲ ਹੀ ਜਿਸ ਪੱਤਰਕਾਰ ਨੂੰ ਵੀ ਇਹ ਸਟਿੱਕਰ ਜਾਰੀ ਕੀਤਾ ਜਾਵੇਗਾ ਉਸ ਦੇ ਸਾਰੇ ਪਰੂਫ਼, ਗੱਡੀ ਜਾਂ ਮੋਟਰਸਾਈਕਲ ਨੰਬਰ ਵੀ ਇਸ ਸਟਿੱਕਰ ਦੇ ਦਰਜ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਸਟਿੱਕਰ ਨਾਲ ਸਾਡੇ ਮੈਂਬਰਾਂ ਦੀ ਪਹਿਚਾਣ ਪੱਕੀ ਹੋਵੇਗੀ ਜੋ ਪ੍ਰਸ਼ਾਸਨ ਨੂੰ ਵੀ ਸੌਖ ਦੇਣ ਵਿਚ ਸਹਾਈ ਹੋਵੇਗਾ, ਉਨ੍ਹਾਂ ਕਿਹਾ ਕਿ ਜਿਸ ਵੀ ਪੱਤਰਕਾਰ ਕੋਲ ਸਾਡੀ ਸੰਸਥਾ ਦਾ ਸਟਿੱਕਰ ਹੋਵੇਗਾ ਉਹ ਹੀ ਅਸਲ ਮੈਂਬਰ ਹੋਵੇਗਾ। ਇਸ ਵੇਲੇ ਜਨਰਲ ਸਕੱਤਰ ਸ੍ਰੀ ਬਲਿੰਦਰ ਸਿੰਘ, ਖ਼ਜ਼ਾਨਚੀ ਭਗਵੰਤ ਸਿੰਘ, ਪ੍ਰੋਪੋਗੰਡਾ ਸਕੱਤਰ ਚਰਨਜੀਤ ਸਿੰਘ ਕੋਹਲੀ, ਗੁਰਚਰਨ ਸਿੰਘ ਚੰਨੀ, ਸੰਨੀ ਸਿੰਧੀ, ਦਰਸ਼ਨ ਆਹੁਜਾ, ਵਿਕਾਸ ਸਮਾਣਾ, ਬਲਜੀਤ ਬੇਦੀ, ਪਟਵਾਰੀ ਸਿੱਧੂ, ਸਰਬਜੀਤ ਹੈਪੀ, ਪੀਐੱਸ ਗਰੇਵਾਲ, ਹਰਵਿੰਦਰ ਸਿੰਘ ਸੇਠੀ, ਲਾਲੀ ਪਟਿਆਲਾ, ਮੋਹਨ ਲਾਲ ਕੂੱਕੀ ਆਦਿ ਹੋਰ ਕਈ ਸਾਰੇ ਮੈਂਬਰ ਹਾਜ਼ਰ ਸਨ।