ਲੁਧਿਆਣਾ, 13 ਜਨਵਰੀ 2018
ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮਾਰਚ ਮਹੀਨੇ ਵਿੱਚ ਹਲਵਾਰਾ ਏਅਰ ਫੋਰਸ ਸਟੇਸ਼ਨ ਆ ਰਹੇ ਹਨ ਜਿੱਥੇ ਉਹ ਿੲੱਕ ਐਵਾਰਡ ਸਮਾਰੋਹ ਵਿੱਚ ਸ਼ਿਰਕਤ ਕਰਨਗੇ ।
ਫਿਲਹਾਲ ਐਵਾਰਡ ਸਮਾਰੋਹ ਦੀ ਤਾਰੀਖ 15 ਮਾਰਚ ਨਿਰਧਾਰਿਤ ਕੀਤੀ ਗਈ ਹੈ ।
ਪ੍ਰੈਜ਼ੀਡੈਂਟ ਸਟੈਂਡਰਡ ਐਂਡ ਕਲਰਜ਼ ਐਵਾਰਡਾਂ ਨੂੰ ਏਅਰਫੋਰਸ ਵਿੱਚ ਵੱਡੇ ਸਨਮਾਨ ਦੇ ਤੌਰ ਤੇ ਵੇਖਿਆ ਜਾਂਦਾ ਹੈ ਜੋ ਭਾਰਤੀ ਫੌਜ ਦੇ ਸੁਪਰੀਮ ਕਮਾਂਡਰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਹਨ ।
ਰਾਸ਼ਟਰਪਤੀ ਦੀ ਿੲਸ ਫੇਰੀ ਦੇ ਸਬੰਧ ਵਿੱਚ ਲੁਧਿਆਣਾ ਵਿਖੇ ਸਿਵਲ, ਪੁਲਿਸ ਪ੍ਰਸ਼ਾਸਨ ਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਦੀ ਬੈਠਕ ਹੋਈ । ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਿੲਸ ਮੀਟਿੰਗ ਵਿੱਚ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ ।
ਿੲਸਤੋਂ ਪਹਿਲਾਂ 2013 ਵਿੱਚ ਹੋਏ ਐਵਾਰਡ ਸਮਾਰੋਹ ਮੌਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਹਲਵਾਰਾ ਪਹੁੰਚੇ ਸਨ ।