ਉਪ ਜਿ.ਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ.੍ਰੀ ਦੀਦਾਰ ਸਿੰਘ ਮਾਂਗਟ, ਜਿ.ਲ੍ਹਾ ਸਪੈਸ.ਲ ਰਿਸੋਰਸ ਸੈਂਟਰ ਸਰਹਿੰਦ ਵਿਖੇ ਵਿਸ.ੇਸ. ਲੋੜਾਂ ਵਾਲੇ ਬੱਚਿਆ ਨਾਲ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ|
ਫਤਹਿਗੜ੍ਹ ਸਾਹਿਬ, 13 ਜਨਵਰੀ 2018: ਸਿੱਖਿਆ ਵਿਭਾਗ ਵੱਲੋਂ ਸਰਵ ਸਿੱਖਿਆ ਅਭਿਆਨ ਤੇ ਰਾਸ.ਟਰੀ ਮਾਧਿਅਮਕ ਸਿਕਸ.ਾ (ਰਮਸਾ) ਅਧੀਨ ਸਰਹਿੰਦ ਵਿਖੇ ਵਿਸ.ੇਸ. ਲੋੜਾਂ ਵਾਲੇ ਬੱਚਿਆਂ ਦੇ ਜਿ.ਲ੍ਹਾ ਰਿਸੋਰਸ ਕੇਂਦਰ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ| ਜਿਸ ਵਿੱਚ ਵਿਸ.ੇਸ. ਲੋੜਾਂ ਵਾਲੇ ਬੱਚਿਆਂ ਨੇ ਸ.ਾਨਦਾਰ ਗਿੱਧਾ ਤੇ ਭੰਗੜਾ ਪੇਸ. ਕੀਤਾ| ਇਸ ਮੌਕੇ ਜਿ.ਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਪਰਮਜੀਤ ਕੌਰ, ਜਿ.ਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ.੍ਰੀਮਤੀ ਮਨਜੀਤ ਕੌਰ ਵੱਲੋਂ ਵਿਸ.ੇਸ. ਲੋੜਾਂ ਵਾਲੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦੇ ਰੂਪ ਵਿੱਚ ਮੂੰਗਫਲੀਆਂ, ਰੇਉੜੀਆਂ, ਗਜ.ਕ ਤੇ ਫਲ ਵੀ ਵੰਡੇ ਗਏ| ਇਸ ਮੌਕੇ ਵਿਸ.ੇਸ. ਲੋੜਾਂ ਵਾਲੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ |
ਇਸ ਮੌਕੇ ਉਪ ਜਿ.ਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ: ਦੀਦਾਰ ਸਿੰਘ ਮਾਂਗਟ ਨੇ ਕਿਹਾ ਕਿ ਵਿਸ.ੇਸ. ਲੋੜਾਂ ਵਾਲੇ ਬੱਚਿਆਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨ ਲਈ ਜਿ.ਲ੍ਹੇ ਵਿੱਚ 29 ਰਿਸੋਰਸ ਸੈਂਟਰ ਚਲਾਏ ਜਾ ਰਹੇ ਹਨ ਜਿਥੇ ਕਿ ਇਨ੍ਹਾਂ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਹੀ ਆਪਣੀਆਂ ਨਿੱਜੀ ਲੋੜਾਂ ਆਪ ਖੁਦ ਪੂਰੀਆਂ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਜਿੰਦਗੀ ਵਿੱਚ ਤਰੱਕੀ ਕਰ ਸਕਣ| ਉਨ੍ਹਾਂ ਦੱਸਿਆ ਕਿ ਜਿ.ਲ੍ਹਾ ਰਿਸੋਰਸ ਸੈਂਟਰ ਵਿਖੇ ਵਿਸ.ੇਸ. ਲੋੜਾਂ ਵਾਲੇ ਬੱਚਿਆਂ ਨੂੰ ਹੱਥ ਨਾਲ ਵੱਖ^ਵੱਖ ਸਜਾਵਟੀ ਵਸਤੂਆਂ ਵੀ ਬਣਾਉਣੀਆਂ ਸਿਖਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਅਹਿਮ ਦਿਨਾਂ ਤੇ ਪ੍ਰਦਰਸ.ਨੀ ਲਗਾਈ ਜਾਂਦੀ ਹੈ|
ਇਸ ਮੌਕੇ ਜਿ.ਲ੍ਹਾ ਸਪੈਸ.ਲ ਐਜੁਕੇਟਰ ਸ.੍ਰੀਮਤੀ ਮਨਜੀਤ ਕੌਰ,ਏ.ਪੀ.ਸੀ. ਅਮਨਦੀਪ ਸਿੰਘ, ਆਈ.ਈ.ਆਰ.ਪੀ. ਕੁਲਦੀਪ ਸਿੰਘ, ਆਈ.ਆਰ.ਟੀ. ਨਿਰਮਲਜੀਤ ਕੌਰ, ਅਨੁਵੰਤ ਕੌਰ, ਸੋਨੀਆਂ ਤੋਂ ਇਲਾਵਾ ਹੋਰ ਆਈ.ਈ. ਵਲੰਟੀਅਰ ਵੀ ਸ.ਾਮਲ ਸਨ|