ਲੁਧਿਆਣਾ , 13 ਜਨਵਰੀ 2018: ਸੁਨੇਤ ਪਿੰਡ ਦੇ ਵਸਨੀਕ ਭੁਗਤ ਰਹੇ ਨੇ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਨਤੀਜਾ। ਲੁਧਿਆਣਾ ਪੱਛਮੀ ਅਧੀਨ ਆਉਂਦੇ ਸੁਨੇਤ ਪਿੰਡ ਦੇ ਵਸਨੀਕ ਪਿਛਲੇ ਇਕ ਸਾਲ ਤੋਂ ਰੁਕੇ ਸੜਕ ਨਿਰਮਾਣ ਦੇ ਕਾਰਜ ਤੋਂ ਪ੍ਰੇਸ਼ਾਨ ਹਨ। ਉਹਨਾਂ ਦਸਿਆ ਕਿ ਇਥੋਂ ਦੇ ਵਸਨੀਕਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ, ਇਸ ਕਰਕੇ ਓਥੋਂ ਦੇ ਕਾਉੰਸਲਰ ਨੇ ਸਿਆਸੀ ਬਦਲਾਖੋਰੀ ਹੇਠ ਓਹਨਾ ਦੀ ਇਸ ਸੜਕ ਦਾ ਨਿਰਮਾਣ ਰੋਕ ਦਿੱਤਾ। ਆਮ ਆਦਮੀ ਪਾਰਟੀ ਜਨਰਲ ਸਕੱਤਰ ਅਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਰਹਿ ਚੁੱਕੇ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਦੀਆਂ ਮਾੜੀਆਂ ਨੀਤੀਆਂ ਅਤੇ ਕਾਉੰਸਲਰ ਦੀ ਸਿਆਸੀ ਬਦਲਾਖੋਰੀ ਦਾ ਨਤੀਜਾ ਏਥੋਂ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ। ਓਹਨਾ ਭਰੋਸਾ ਦਿੱਤਾ ਕਿ ਇਹ ਮੁੱਦਾ ਉਚ ਅਧਿਕਾਰੀਆਂ ਕੋਲ ਉਠਾਉਣਗੇ, ਅਤੇ ਜੇਕਰ ਸੜਕ ਬਣਾਉਣ ਦਾ ਕੰਮ ਜਲਦ ਨਾ ਸ਼ੁਰੂ ਕੀਤਾ ਗਿਆ ਤਾਂ ਉਹ ਏਥੋਂ ਦੇ ਵਸਨੀਕਾਂ ਦੇ ਨਾਲ ਮਿਲਕੇ ਪ੍ਰਸ਼ਾਸ਼ਨ ਖਿਲਾਫ ਰੋਸ ਮੁਜਾਹਰਾ ਕਰਨਗੇ। ਇਸ ਮੌਕੇ ਸੁਨੇਤ ਦੇ ਵਸਨੀਕਾਂ ਤੋਂ ਇਲਾਵਾ ਵਾਰਡ ਨੰ 72 ਦੇ ਪ੍ਰਧਾਨ ਗਗਨਦੀਪ ਸਿੰਘ ਕੰਗ ਅਤੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਸੁਨੇਤ ,ਲਵਪ੍ਰੀਤ ਸਿੰਘ ,ਪਵਨੀਤ ਸਿੰਘ,ਗੁਰਮੀਤ ਕੌਰ, ਸ਼ਿੰਦਰਪਾਲ ਕੌਰ,ਰਵਿੰਦਰ ਕੌਰ ਹਾਜਿਰ ਸਨ।