← ਪਿਛੇ ਪਰਤੋ
ਰਾਜਪੁਰਾ 13 ਜਨਵਰੀ 2018 (ਦੀਦਾਰ ਗੁਰਨਾ ) ਅੱਜ ਰਾਜਪੁਰਾ ਦੇ ਪਿੰਡ ਉਪਲਹੇੜੀ ਵਿੱਚ ਵੱਡੇ ਪੱਧਰ ਤੇ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਹਲਕਾ ਰਾਜਪੁਰਾ ਦੇ ਐਮ ,ਐਲ ,ਏ ਹਰਦਿਆਲ ਸਿੰਘ ਕੰਬੋਜ਼ ਪਹੁੰਚੇ ! ਇਥੇ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਅੱਜਕਲ ਧੀਆਂ ਹਰ ਖੇਤਰ ਵਿੱਚ ਵੱਡੇ ਮਾਰਕੇ ਮਾਰ ਰਹੀਆਂ ਹਨ ਅਤੇ ਆਪਣੇ ਮਾਪਿਆਂ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰ ਰਹੀਆਂ ਹਨ !ਅਸੀਂ ਧੀਆਂ ਦੀ ਲੋਹੜੀ ਮਨਾ ਕੇ ਅਸੀਂ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦੇ ਸਕਦੇ ਹਾਂ ਅਤੇ ਸਾਂਨੂੰ ਇਸ ਤਰਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾ ਜੋ ਭਰੂਣ ਹੱਤਿਆ ਜਿਹੇ ਕਲੰਕ ਨੂੰ ਸਾਡੇ ਸਮਾਜ ਵਿੱਚੋ ਹਮੇਸ਼ਾ ਲਈ ਖਤਮ ਕੀਤਾ ਜਾ ਸਕੇ !
Total Responses : 933