ਚੰਡੀਗੜ 12 ਜਨਵਰੀ 2018: ਇਸਤਰੀ ਵਿੰਗ, ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਤੀਜੀ ਸੂਚੀ ਜਾਰੀ ਕੀਤੀ। ਉਹਨਾਂ ਦੱਸਿਆ ਕਿ ਅੱਜ ਜਾਰੀ ਸੂਚੀ ਅਨੁਸਾਰ 5 ਜਿਲਿਆਂ ਦੇ ਪ੍ਰਧਾਨਾਂ ਅਤੇ ਚੰਡੀਗੜ• ਇਕਾਈ ਦੇ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਚੰਡੀਗੜ• ਨੂੰ ਦੋ ਜੋਨਾਂ ਵਿੱਚ ਵੰਡ ਕੇ ਪਹਿਲਾਂ ਵਾਂਗ ਦੋ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਬੀ ਜਤਿੰਦਰ ਕੌਰ ਠੁਕਰਾਲ ਜਿਲਾ ਹੁਸ਼ਿਆਰਪੁਰ (ਸ਼ਹਿਰੀ), ਪ੍ਰੋ. ਕਮਲਜੀਤ ਕੌਰ ਬਟਾਲਾ ਜਿਲਾ ਗੁਰਦਾਸਪੁਰ (ਸ਼ਹਿਰੀ), ਬੀਬੀ ਸਿਮਰਜੀਤ ਕੌਰ ਜਲੰਧਰ (ਦਿਹਾਤੀ),ੇ ਬੀਬੀ ਬਲਜਿੰਦਰ ਕੌਰ ਕਾਲੜਾ ਕਪੂਰਥਲਾ (ਸ਼ਹਿਰੀ) ਅਤੇ ਬੀਬੀ ਭੁਪਿੰਦਰ ਕੌਰ ਸਮਰਾ ਫਰੀਦਕੋਟ (ਸ਼ਹਿਰੀ) ਦੇ ਪ੍ਰਧਾਨ ਹੋਣਗੇ। ਉਹਨਾਂ ਕਿਹਾ ਕਿ ਬੀਬੀ ਨਿਰਮਲ ਕੌਰ ਸੇਖੋਂ ਜੋਨ ਨੰ1 ਚੰਡੀਗੜ• ਦੇ ਪ੍ਰਧਾਨ ਹੋਣਗੇ ਅਤੇ ਬੀਬੀ ਗੁਰਦੀਪ ਕੌਰ ਬਰਾੜ ਜੋਨ ਨੰ 2 ਚੰਡੀਗੜ• ਦੇ ਪ੍ਰਧਾਨ ਹੋਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਕੀ ਰਹਿੰਦੇ ਜਥੇਬੰਦਕ ਢਾਂਚੇ ਦਾ ਐਲਾਨ ਅਗਲੇ ਹਫਤੇ ਕਰ ਦਿੱਤਾ ਜਾਵੇਗਾ।