ਚੰਡੀਗੜ੍ਹ, 12 ਜਨਵਰੀ, 2018 : ਹਰਿਆਣਾ ਸਰਕਾਰ ਨੇ ਇਸ ਸਾਲ ਰਾਜ ਵਿਚ 29 ਵੱਖ-ਵੱਖ ਥਾਂਵਾਂ 'ਤੇ ਨਵੇਂ ਸਰਕਾਰੀ ਮਹਿਲਾ ਕਾਲਜ ਖੋਲਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਹਰੇਕ 20 ਕਿਲੋਮੀਟਰ ਦੀ ਦੂਰੀ 'ਤੇਅਜਿਹੇ ਕਾਲਜ ਖੁਲਣ ਵਾਲਾ ਰਾਜ ਬਣ ਜਾਵੇਗਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਵਿਚ ਸਾਇੰਸ ਵਿਸ਼ਾ ਨੂੰ ਬੜਾਣਾ ਦੇਣ ਨਹੀ ਰਾਜ ਵਿਚ ਸਥਾਪਿਤ ਕੀਤ ਜਾ ਰਹੇ ਸਾਰੇ ਨਵੇਂ ਕਾਲਜਾਂ ਵਿਚ ਸਾਹਿੰਸ ਸਟਰੀਮ ਨੂੰ ਲਾਜਿਮੀ ਕਰ ਦਿੱਤਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਸਵਾਮੀ ਵਿਵੇਕਾਨੰਦ ਦੀ ਜੈਯੰਤੀ ਦੀ ਯਾਦ ਵਿਚ ਕੌਮੀ ਯੁਵਾ ਦਿਵਸ ਦੇ ਮੌਕੇ 'ਤੇ ਮੀਟ ਦ ਸੀ.ਐਮ. ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵੱਜੋਂ ਬੋਲਦੇ ਹੋਏ ਇਹ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਗੁਣਾਤਮਕ ਸਿਖਿਆ ਨੂੰ ਬੜਾਵਾ ਦੇਣ ਲਈ ਯਤਨ ਕਰ ਰਹੀ ਹੈ। ਸੂਬੇ ਵਿਚ ਹਰੇਕ 20 ਕਿਲੋਮੀਟਰ ਦੇ ਘੇਰੇ ਵਿਚ ਮਹਿਲਾ ਕਾਲਜ ਖੋਲਣ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਜੋਸਾਡੀ ਕੁੜੀਆਂ ਨੂੰ ਸਿਖਿਆ ਪ੍ਰਾਪਤ ਕਰਨ ਲਈ ਦੂਰ ਜਾਣ ਦੀ ਲੋਂੜ ਨਾ ਪਏ। ਇਸ ਲੜੀ ਵਿਚ ਸੂਬਾ ਸਰਕਾਰ ਨੇ ਇਸ ਸਾਲ ਖੋਲੇ ਜਾਣ ਵਾਲੇ 29 ਥਾਂਵਾਂ ਦੇ ਕਾਲਜਾਂ ਤੋਂ ਇਲਾਵਾ ਅਜਿਹੇ ਨਵੇਂ ਕਾਲਜ ਖੋਲੇ ਹਨ।
ਉਨਾਂ ਕਿਹਾ ਕਿ ਆਦੇਸ਼ ਜਾਰੀ ਕੀਤੇ ਗਏ ਹਨ ਕਿ ਅਜਿਹੇ ਕਾਲਜ ਖੋਲਦੇ ਸਮੇਂ ਜਾਂ ਮੌਜ਼ੂਦਾ ਕਾਲਜ ਨੂੰ ਅਪਗ੍ਰੇਡ ਕਰਦੇ ਸਮੇਂ ਸਾਇੰਸ ਸਟਰੀਮ ਨੂੰ ਉਨਾਂ ਵਿਚ ਸ਼ਾਮਿਲ ਕੀਤਾ ਜਾਵੇ। ਇਸ ਨਾਲ ਪੇਂਡੂ ਵਿਦਿਆਰਥੀਆਂ ਨੂੰ ਸਾਇੰਸ ਵਿਚ ਕੈਰਿਅਰਬਣਾਉਣ ਦਾ ਮੌਕਾ ਮਹੁੱਇਆ ਹੋਵੇਗਾ। ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਤਰਕ ਸਮੱਰਥਾ ਵਿਚ ਸੁਧਾਰ ਲਿਆਉਣ ਦੇ ਮੱਦੇਨਜ਼ਰ ਬਲਾਕ ਪੱਧਰ 'ਤੇ ਗਣਿਤ ਲੈਬਾਂ ਸਥਾਪਿਤ ਕਰਨ ਦਾ ਵੀ ਫੈਸਲਾ ਕੀਤਾ ਹੈ।
ਸਵਾਮੀ ਵਿਵੇਕਾਨੰਦ ਦੀ ਜੈਯੰਤੀ 'ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਉਨਾਂ ਤੋਂ ਅਪੀਲ ਕੀਤੀ ਕਿ ਉਹ ਸਵਾਮੀ ਜੀ ਦੇ ਜੀਵਨ ਨਾਲ ਪ੍ਰੇਰਣਾ ਲੈਣ ਅਤੇ ਉਨਾਂ ਵੱਲੋਂ ਵਿਖਾਏ ਗਏ ਰਸਤਾ ਦਾ ਪਾਲਣ ਕਰਨ ਤਾਂ ਜੋ ਉਹ ਆਪਣੇਚੁਣੇ ਹੋਏ ਖੇਤਰ ਵਿਚ ਸਫਲ ਹੋ ਸਕਣ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ੇ ਵੀ ਲੋਕਾਂ ਨੂੰ ਆਪਣੇ ਜੀਵਨ ਵਿਚ ਸਵਾਮੀ ਵਿਵੇਕਾਨੰਦ ਦੇ ਉੱਚ ਆਦਰਸ਼ਾਂ ਨੂੰ ਅਪਨਾਉਣ ਦੀ ਅਪੀਲ ਕੀਤੀ। ਕਿਸੇ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂਨੇ ਲੋਕਾਂ ਨੂੰ ਅਜਿਹਾ ਕਰਨ ਦੀ ਅਪੀਲ ਨਹੀਂ ਕੀਤਾ। ਉਹ ਸਿਰਫ ਖੁਦ ਦੇ ਵਿਕਾਸ ਅਤੇ ਆਪਣੇ ਨੇੜਲੇ ਸਬੰਧੀਆਂ ਦਾ ਵਿਕਾਸ ਕਰਨ ਵਿਚ ਲਗੇ ਰਹੇ। ਉਨਾਂ ਕਿਹਾ ਕਿ ਆਜਾਦੀ ਦੇ 70 ਸਾਲਾਂ ਤੋਂ ਬਾਅਦ ਸ੍ਰੀ ਮੋਦੀ ਦੇ ਗਤੀਸ਼ੀਲ ਅਗਵਾਈ ਵਿਚਦੇਸ਼ ਵਿਚ ਇਕ ਬਦਆਲ ਦੀ ਹਵਾ ਚਲ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ WIFY (ਮਹਿਲਾ, ਬੁਨਿਆਦੀ ਢਾਂਚਾ ਅਤੇ ਉਦਯੋਗ, ਕਿਸਾਨਾਂ ਤੇ ਨੌਜੁਆਨਾਂ) ਦੇ ਮੰਤਰ ਦੇ ਨਾਲ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਸੂਬੇ ਵਿਚ ਮਹਿਲਾਵਾਂ ਦੇ ਸਸ਼ਕਤੀਕਰਣ, ਬੁਨਿਆਦੀ ਢਾਂਚਾ ਅਤੇਉਦਯੋਗ ਨੂੰ ਮਜਬੂਤ ਕਰਨ ਲਈ, ਕਿਸਾਨਾਂ ਤੇ ਨੌਜੁਆਨਾਂ ਦੀ ਭਲਾਈ ਅਨੇਕ ਕਦਮ ਚੁੱਕੇ ਹਨ। ਭਾਰਤ ਨੂੰ ਇਕ ਨੌਜੁਆਨ ਦੇਸ਼ ਦੱਸਦੇ ਹੋਏ ਉਨਾਂ ਕਿਹਾ ਕਿ ਦੇਸ਼ ਦੀ ਕੁਲ ਆਬਾਦੀ ਦਾ 65 ਫੀਸਦੀ ਨੌਜੁਆਨ 35 ਸਾਲ ਦੀ ਉਮਰ ਦਾ ਹੈ।
ਉਨਾਂ ਕਿਹਾ ਕਿ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਕੇਂਦਰੀ ਵਿਦੇਸ਼ ਮੰਰਤੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਹੋਈ ਮੀਟਿੰਗ ਵਿਚ ਉਨਾਂ ਨਾਲ ਹਰਿਆਣਾ ਵਿਚ ਇਕ ਕੇਂਦਰੀ ਮੰਤਰਾਲੇ ਦਾ ਦਫਤਰ ਖੋਲਣ ਦੀ ਅਪੀਲ ਕੀਤੀ ਤਾਂ ਜੋ ਵਿਦੇਸ਼ ਜਾਣ ਦੇਇਛੁੱਕ ਨੌਜੁਆਨਾਂ ਨੂੰ ਉਨਾਂ ਦੇ ਕੌਸ਼ਲ ਅਤੇ ਤਜੁਰਬੇ ਅਨੁਸਾਰ ਮਾਰਗਦਰਸ਼ਨ ਪ੍ਰਦਾਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਦਫਤਰ ਦੀ ਸਥਾਪਨਾ ਲਈ ਜਮੀਨ ਸੂਬਾ ਸਰਕਾਰ ਵੱਲੋਂ ਮਹੁੱਇਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਨੂੰ ਰੁਜ਼ਗਾਰ ਯੋਗ ਬਣਾਉਣ ਲਈ ਉਨਾਂ ਦੇ ਕੌਸ਼ਲ ਵਿਕਾਸ ਨੂੰ ਯਕੀਨੀ ਕੀਤਾ ਜਾਵੇ। ਸੂਬਾ ਸਰਕਾਰ ਨੇ ਜਿਲਾ ਪਲਵਲ ਵਿਚ ਇਕ ਕੌਸ਼ਲ ਵਿਕਾਸ ਯੂਨੀਵਰਸਿਟੀ ਸਥਾਪਿਤ ਕੀਤੀ ਹੈ, ਜੋ ਦੇਸ਼ ਵਿਚ ਆਪਣੀਤਰਾਂ ਦੀ ਪਹਿਲੀ ਯੂਨੀਵਰਸਿਟੀ ਹੈ। ਗੁਰੂਗ੍ਰਾਮ ਵਿਚ ਆਯੋਜਿਤ ਗਲੋਬਲ ਇੰਵੇਸਟਰ ਸਮਿਟ ਦੌਰਾਨ 450 ਐਮ.ਓ.ਯੂ. 'ਤੇ ਹਸਤਾਖਰ ਕੀਤੇ ਸਨ, ਜਿਸ ਵਿਚੋਂ 150 ਐਮ.ਓ.ਯੂ. 'ਤੇ ਕੰਮ ਸ਼ੁਰੂ ਹੋ ਗਿਆ ਹੈ, ਜਿਸ ਨੇ 1.10 ਲੱਖ ਨੌਜੁਆਨਾਂ ਨੂੰਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। ਸੂਬਾ ਸਰਕਾਰ ਨੇ 5 ਲੱਖ ਨੌਜੁਆਨਾਂ ਨੂੰ ਨੌਕਰੀ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਤੋਂ ਇਲਾਵਾ, ਰਾਜ ਵਿਚ 22 ਲੱਖ ਨਵੇਂ ਛੋਟੇ ਤਅੇ ਵੱਡੀ ਉਦਯੋਗਿਕ ਇਕਾਈਆਂ ਸਥਾਪਿਤ ਕੀਤੀ ਗਈ ਹੈ।
ਇਸ ਮ”ੌਕੇ 'ਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ, ਕਾਲਕਾ ਦੀ ਵਿਧਾਇਕ ਲਤਿਕਾ ਸ਼ਰਮਾ, ਹਰਿਆਣਾ ਹਾਊਸਿੰਗ ਬੋਰਡ ਦੇ ਚੇਅਰਮੈਨ ਜਵਾਹਰ ਯਾਦਵ, ਡਿਪਟੀ ਕਮਿਸ਼ਨਰ ਗ”ੌਰੀ ਪਰਾਸ਼ਰ ਜ’ੋਸ਼ੀ, ਪੁਲਿਸ ਕਮਿਸ਼ਨਰਮਨਵੀਰ ਸਿੰਘ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਿਰ ਸਨ।