ਐੱਸ.ਬੀ.ਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ,ਸਦਰਪੁਰ ਵਿਖੇ ਲੋਹੜ ਿਦਾ ਤਿਉਹਾਰ ਮਨਾਉਣ ਦਾ ਦ੍ਰਿਸ।
ਸਹੀਦ ਭਗਤ ਸਿੰਘ ਨਗਰ 12 ਜਨਵਰੀ 2018: ਐੱਸ.ਬੀ.ਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ,ਸਦਰਪੁਰ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਲੋਹੜੀ ਬਾਲਣ ਦੀ ਰਸਮ ਨੂੰ ਅਦਾ ਕਰਨ ਉਪਰੰਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਲੋਹੜੀ ਦੇ ਗੀਤ ਗਾਏ ਗਏ, ਲੋਕ ਗੀਤ ਮੁਕਾਬਲਾ ਕਰਾਇਆ ਗਿਆ ਜਿਸ ਵਿੱਚ ਮੁਸਕਾਨ, ਯੁਵਰਾਜ ਤੇ ਸਿਮਰਨ, ਅਤੇ ਰਮਨਦੀਪ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਅਧਿਆਪਿਕਾ ਅਮਨਪ੍ਰੀਤ ਨੇ ਇਸ ਤਿਉਹਾਰ ਦੇ ਪਿਛੋਕੜ 'ਤੇ ਚਾਨਣਾ ਪਾਇਆ।ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਬੁਰਾਈਆਂ ਨੂੰ ਲੋਹੜੀ ਦੀ ਅੱਗ ਵਿੱਚ ਝੋਕ, ਚੰਗੇ ਵਿਚਾਰਾਂ ਦੀ ਰੋਸ਼ਨੀ ਫੈਲਾਉਣ ਦਾ ਸੁਨੇਹਾ ਦਿੰਦੇ ਹੋਏ ਲੜਕਿਆਂ ਦੀ ਲੋਹੜੀ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਮਨਾਉਣ ਲਈ ਵੀ ਪ੍ਰੇਰਿਆ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸ਼ਾਮਿਲ ਹੋਏ ।