ਕਪੈਸਿਟੀ ਬਿਲਡਿੰਗ ਸੈਮੀਨਾਰ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਰਿਆਤ ਤੇ ਬਾਹੜਾ ਕੈਂਪਸ ਵਿਖੇ ਕਪੈਸਿਟੀ ਬਿਲਡਿੰਗ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ।
ਸਹੀਦ ਭਗਤ ਸਿੰਘ ਨਗਰ 11 ਜਨਵਰੀ 2018: ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਕਲ੍ਹ ਰਿਆਤ ਬਾਹੜਾ ਕੈਂਪਸ ਵਿਖੇ ਕਰੀਅਰ ਕਾਊਂਸਲਰਾਂ ਨੂੰ ਸਿਖਲਾਈ ਦੇਣ ਲਈ ਲਾਏ ਗਏ ਕਪੈਸਿਟੀ ਬਿਲਡਿੰਗ ਸੈਮੀਨਾਰ ਦੌਰਾਨ ਆਖਿਆ ਕਿ ਹੁਨਰੀ ਸਿਖਿਆ ਅਤੇ ਸਹੀ ਕਰੀਅਰ ਕਾਊਂਸਲਿੰਗ ਹੀ ਵਿਦਿਆਰਥੀਆਂ ਦਾ ਭਵਿੱਖ ਸੁਆਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਬਿਊਰੋ ਰੋਜ਼ਗਾਰ ਅਤੇ ਕਾਰੋਬਾਰ ਦੀਆਂ ਸਕਿੱਲ ਗਾਈਡੈਂਸ ਕਾਊਂਸਲਿੰਗ ਅਤੇ ਪਲੇਸਮੈਂਟ ਦੀਆਂ ਗਤੀਵਿਧੀਆਂ ਨੂੰ ਪੇਸ਼ੇਵਰ ਰੂਪ ਦੇਣ ਲਈ ਇਹ ਕਰੀਅਰ ਮਾਸਟਰ ਸਿਖਲਾਈ ਸੈਮੀਨਾਰ ਲਾਇਆ ਗਿਆ ਹੈ ਤਾਂ ਜੋ ਕਰੀਅਰ ਮਾਸਟਰ (ਸਕੂਲ ਲੈਕਚਰਾਰ ਤੇ ਮਾਸਟਰ) ਅੱਗੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਜਾਣਕਾਰੀ ਦੇਣ ਸਕਣ।
ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਕੌੜਾ ਜੋ ਕਿ ਮੁੱਖ ਮੰਤਰੀ ਪੰਜਾਬ, ਦੇ ਸਕਿੱਲ ਸਲਾਹਕਾਰ ਵੀ ਹਨ, ਨੇ ਵਿਸਥਾਰਪੂਰਵਕ ਸਕਿੱਲ ਦੀ ਘਾਟ/ਪੂਰਤੀ ਅਤੇ ਸਕਿੱਲ ਯੂਨੀਵਰਸਿਟੀ ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਵਿੱਚ 100 ਤੋਂ ਵੱਧ ਸਰਕਾਰੀ ਸਕੂਲਾਂ ਦੇ ਕੈਰੀਅਰ ਮਾਸਟਰ/ਲੈਕਚਰਰਾਂ, ਕਾਲਜਾਂ, ਆਈ.ਟੀ.ਆਈ. ਅਤੇ ਪੋਲੀਟੈਕਨੀਕਲ ਕਾਲਜਾਂ ਦੇ ਪਲੇਸਮੈਂਟ ਨਾਲ ਲੱਗੇ ਲਾਭਪਾਤਰਾਂ ਨੇ ਭਾਗ ਲਿਆ। ਇਸ ਸੰਸਥਾ ਦੀ ਸਿੱਖਿਆ ਵਿਭਾਗ ਦੀ ਮੁਖੀ ਸ਼੍ਰੀਮਤੀ ਜਗਦੀਪ ਕੌਰ ਅਤੇ ਸ਼੍ਰੀ ਬਲਬੀਰ ਸਿੰਘ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਅਫ਼ਸਰ ਨੇ ਕਿੱਤਾ ਮੁਖੀ ਸਿਖਿਆ ਕਾਊਂਸਲਿੰਗ ਅਤੇ ਪਲੇਸਮੈਂਟ ਸਬੰਧੀ ਪ੍ਰੈਜ਼ੈਂਟੇਸ਼ਨ ਦਿੱਤੀ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਆਈ.ਏ.ਐਸ. ਅਤੇ ਪੀ.ਸੀ.ਐਸ. ਕੋਚਿੰਗ ਸੈਂਟਰ ਸ਼ੁਰੂ ਕਰਨ ਅਤੇ ਕਾਨੂੰਨੀ ਢੰਗਾਂ ਨਾਲ ਵਿਦੇਸ਼ਾਂ ਵਿੱਚ ਸੈਟਲ ਹੋਣ ਲਈ ਕਾਊੂਂਸਲਿੰਗ ਸੈਂਟਰ ਸਥਾਪਿਤ ਕਰਨ ਦੇ ਸੁਝਾਅ ਨਾਲ ਸਹਿਮਤੀ ਪ੍ਰਗਟਾਉਂਦਿਆਂ, ਇਸ ਸਬੰਧੀ ਜਲਦੀ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਅੰਤ ਵਿੱਚ ਡਾ. ਸੁਰੇਸ਼ ਸੇਠ ਡਾਇਰੈਕਟਰ ਰਿਆਤ ਬਾਹੜਾ ਵਲੋਂ ਆਏ ਹੋਏ ਪੰਤਵਤਿਆਂ ਦਾ ਧੰਨਵਾਦ ਕਰਦੇ ਹੋਏ ਅਜਿਹਾ ਹੀ ਇੱਕ ਹੋਰ ਸੈਮੀਨਾਰ ਕਰਵਾਉਣ ਦਾ ਭਰੋਸਾ ਦਿੱਤਾ ਗਿਆ।