ਚੈਂਪੀਅਨਸਿਪ ਦੌਰਾਨ ਜੇਤੂ ਬਾਡੀ ਬਿਲਡਰਾਂ ਨੂੰ ਟਰਾਫੀ ਦਿੰਦੇ ਆਰ.ਪੀ. ਪਾਂਡਵ, ਡਾਇਰੈਕਟਰ ਪ੍ਰਬੰਧਕੀ ਪੰਜਾਬ ਸਟੇਟ ਪਾਵਰ ਕਾਰਪੋਰੇਸਨ, ਐਸੋਸੀਏਸਨ ਦੇ ਚੇਅਰਮੈਨ ਰਾਜ ਕੁਮਾਰ ਪਟਿਆਲਾ ਅਤੇ ਹੋਰ ਮੈਂਬਰ|
ਪਟਿਆਲਾ 09 ਜਨਵਰੀ 2018 : ਜਿਲ੍ਹਾ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸਨ ਪਟਿਆਲਾ (ਰਜਿ:) ਵੱਲੋਂ ਨਿਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਨਾਤਮਕ ਸੋਚ ਨੂੰ ਲੈ ਕੇ ਇਕ ਨਸ਼ਾ ਮੁਕਤੀ ਸੈਮੀਨਾਰ ਦੇ ਨਾਲ ਨਾਲ ਮਿਸਟਰ ਪਟਿਆਲਾ ਜਿਲ੍ਹਾ ਬਾਡੀ ਬਿਲਡਿੰਗ ਚੈਂਪੀਅਨਸਿਪ ਅਤੇ ਮਿਸਟਰ ਪੰਜਾਬ ਸਟੇਟ ਬਾਡੀ ਬਿਲਡਿੰਗ ਚੈਂਪੀਅਨਸਿਪ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਬਾਡੀ ਬਿਲਡਰਾਂ ਨੇ ਵੱਖ ਵੱਖ ਜਿਲਿਆਂ ਤੋਂ ਭਾਗ ਲਿਆ|
ਚੈਂਪੀਅਨਸਿਪ ਦਾ ਉਦਘਾਟਨ ਐਸੋਸੀਏਸਨ ਦੇ ਚੇਅਰਮੈਨ ਰਾਜ ਕੁਮਾਰ ਪਟਿਆਲਾ ਵੱਲੋਂ ਕੀਤਾ ਗਿਆ ਅਤੇ ਚੈਂਪੀਅਨਸਿਪ ਦੇ ਵਿਚ ਜੇਤੂ ਬਾਡੀ ਬਿਲਡਰਾਂ ਨੂੰ ਇਨਾਮ ਵੰਡਣ ਦੀ ਰਸਮ ਆਰ.ਪੀ ਪਾਂਡਵ, ਡਾਇਰੈਕਟਰ ਪ੍ਰਬੰਧਕੀ, ਪੰਜਾਬ ਸਟੇਟ ਪਾਵਰ ਕਾਰਪੋਰੇਸਨ ਵੱਲੋਂ ਅਦਾ ਕਰਦਿਆਂ ਕਿਹਾ ਕਿ ਐਸੋਸੀਏਸਨ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਾਲਾ ਹੈ ਇਸ ਨਾਲ ਨੌਜਵਾਨ ਨਸਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਤਿਤ ਹੋਣਗੇ ਅਤੇ ਆਪਣੀ ਤੰਦਰੂਸਤੀ ਦੇ ਨਾਲ ਨਾਲ ਆਪਣੀ ਖੇਡ ਕਲਾ ਨੂੰ ਨਿਖਾਰਦੇ ਹੋਏ ਦੇਸ ਦਾ ਨਾਮ ਰੌਸਨ ਕਰਨਗੇ|
ਇਨ੍ਹਾਂ ਤੋਂ ਇਲਾਵਾ ਚੈਂਪੀਅਨਸਿਪ ਦੌਰਾਨ ਮੰਚ ਦਾ ਸੰਚਾਲਣ ਐਸੋਸੀਏਸਨ ਦੇ ਸਕੱਤਰ ਜਸਵੰਤ ਸਿੰਘ ਵੱਲੋਂ ਬਾਖੂਬੀ ਅਦਾ ਕੀਤਾ ਗਿਆ| ਇਸ ਮੌਕੇ ਐਸ.ਐਚ.ਓ ਸੁਰਿੰਦਰ ਭੱਲਾ, ਐਸੋਸੀਏਸਨ ਦੇ ਪ੍ਰਧਾਨ ਰਾਜੇਸ. ਘਾਰੂ, ਐਡਵੋਕੇਟ ਸੈਲਿੰਦਰ ਮੌਂਟੀ, ਸੰਜੀਵ ਲਵਲੀ, ਸੋਨੂੰ ਸੰਗਰ, ਐਡਵੋਕੇਟ ਸਤਵੰਤ ਸਿੰਘ ਹੰਸ, ਕਾਕਾ ਰਾਮ ਵਰਮਾ, ਬਾਬੂ ਲਾਲ, ਨਰੇਸ. ਕਾਂਗੜਾ, ਰਾਜੇਸ. ਕੁਮਾਰ ਮੱਟੂ, ਪ੍ਰੋ: ਲਾਭ ਸਿੰਘ, ਵਤਨ ਮਾਹੀਂ, ਕਿਰਨਜੀਤ ਸਿੰਘ (ਨਿਊਟੀ੍ਰਸਨ ਜੋਨ), ਵਰਿੰਦਰ ਸਿੰਘ ਆਦਿ ਸਨ |
ਚੈਂਪੀਅਨਸਿਪ ਦੌਰਾਨ ਮੁੱਖ ਜੱਜ ਦੀ ਭੂਮਿਕਾ ਵਰਲਡ ਚੈਂਪੀਅਨ ਰਾਜੇਸ. ਅਰੋੜਾ, ਹਰਮੀਤ ਸਿੰਘ ਬੱਗਾ ਅਤੇ ਗੋਪਾਲ ਕੌਸਲ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਸਖਤ ਮੁਕਾਬਲੇ ਪਿੱਛੋਂ ਮਿਸਟਰ ਪਟਿਆਲਾ ਦਾ ਖਿਤਾਬ ਗਗਨਦੀਪ ਸਿੰਘ ਅਤੇ ਮਿਸਟਰ ਪੰਜਾਬ ਦਾ ਖਿਤਾਬ ਸੁਨੀਲ ਕੁਮਾਰ ਨੇ ਜਿੱਤਿਆ|
ਮਿਸਟਰ ਪਟਿਆਲਾ ਦੇ ਨਤੀਜੇ :^
55 ਕਿਲੋਗ੍ਰਾਮ : 1) ਬਲਜੀਤ ਚੌਹਾਨ 2) ਰਾਹੁਲ ਕੁਮਾਰ 3) ਪ੍ਰਿੰਸ ਸਿੰਘ
60 ਕਿਲੋਗ੍ਰਾਮ : 1) ਰਿੰਕੂ ਕੁਮਾਰ 2) ਹਨੀ ਸਿੰਘ 3) ਵਿਨੈ ਸ.ਰਮਾ
65 ਕਿਲੋਗ੍ਰਾਮ : 1) ਤਕਦੀਰ ਸਿੰਘ 2) ਸੰਦੀਪ ਸਿੰਘ 3) ਸੌਰਵ ਕੁਮਾਰ
70 ਕਿਲੋਗ੍ਰਾਮ : 1) ਗਗਨਦੀਪ ਸਿੰਘ 2) ਰਘਬੀਰ ਸਿੰਘ 3) ਮਲਕੀਤ ਸਿੰਘ
75 ਕਿਲੋਗ੍ਰਾਮ : 1) ਸੁਨੀਲ ਕੁਮਾਰ 2) ਰਾਹੁਲ ਕੁਮਾਰ 3) ਅਜੇ ਕੁਮਾਰ
80 ਕਿਲੋਗ੍ਰਾਮ : 1) ਗੁਰਮੁੱਖ ਸਿੰਘ 2) ਸਿਕੰਦਰ ਸਿੰਘ 3) ਬਿੱਟੂ ਕੁਮਾਰ
ਮਿਸਟਰ ਪੰਜਾਬ ਦੇ ਨਤੀਜੇ :^
60 ਕਿਲੋਗ੍ਰਾਮ : 1) ਬਲਜੀਤ ਚੌਹਾਨ 2) ਰਿੰਕੂ ਕੁਮਾਰ 3) ਹਨੀ ਸਿੰਘ
70 ਕਿਲੋਗ੍ਰਾਮ : 1) ਤਕਦੀਰ ਸਿੰਘ 2) ਸੌਰਵ ਕੁਮਾਰ 3) ਅਰਜੁਨ ਸਿੰਘ
80 ਕਿਲੋਗ੍ਰਾਮ : 1) ਗਗਨਦੀਪ ਸਿੰਘ 2) ਰਾਹੁਲ ਕੁਮਾਰ 3) ਮਲਕੀਤ ਸਿੰਘ
90 ਕਿਲੋਗ੍ਰਾਮ : 1) ਸੁਨੀਲ ਕੁਮਾਰ 2) ਗੁਰਮੁੱਖ ਸਿੰਘ 3) ਸਿਕੰਦਰ ਸਿੰਘ
ਮਿਸਟਰ ਪਟਿਆਲਾ ਗਗਨਦੀਪ ਸਿੰਘ ਤੇ ਮਿਸਟਰ ਪੰਜਾਬ ਸੁਨੀਲ ਕੁਮਾਰ