← ਪਿਛੇ ਪਰਤੋ
ਸਹੀਦ ਭਗਤ ਸਿੰਘ ਨਗਰ 09 ਜਨਵਰੀ 2017: ਪੰਜਾਬ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਰਕਾਰੀ ਪਾ੍ਰਇਮਰੀ, ਸੀਨੀਅਰ ਸਕੈਡੰਰੀ, ਹਾਈ ਤੇ ਮਿਡਲ ਸਕੂਲਾਂ ਵਿਚੱ ਸ਼ੈਸਨ 2018-19 ਤੋਂ ਅੰਗਰੇਜੀ ਮਾਧਿਅਮ ਸੁਰੂ ਕਰਨ ਦੀ ਕਵਾਇਦ ਸੁਰੂ ਕਰ ਦਿੱਤੀ ਹੈ । ਇਸ ਸਬੰਧੀ ਡੀ.ਪੀ.ਆਈ (ਐਲੀ.) ਵਲੋਂ ਪੰਜਾਬ ਦੇ ਸਮੂਹ ਜਿਲਾ ਸਿੱਖਿਆ ਅਫਸ਼ਰ(ਐਲੀ.) ਨੂੰ ਪੱਤਰ ਲਿਖਿਆ ਹੈ ਕਿ ਪੰਜਾਬ ਦੇ 800 ਪਾ੍ਰਇਮਰੀ ਸਕੂਲਾਂ ਵਿੱਚ ਅੰਗਰੇਜੀ ਮਾਧਿਅਮ ਸੁਰੂ ਕੀਤਾ ਜਾਣਾ ਹੈ ਤੇ ਹਰ ਬਲਾਕ ਵਿੱਚਣ ਇੱਕ ਇੱਕ ਮਾਡਲ ਸਕੂਲ ਬਣਾਉਣਾ ਹੇ ਇਸ ਲਈ ਹਰ ਸਿੱਖਿਆ ਬਲਾਕ ਵਿੱਚੋਂ ਅੰਗਰੇਜੀ ਆਧਿਅਮ ਸਕੂਲ ਸੁਰੂ ਕਰਨ ਲਈ ਚਾਰ ਚਾਰ ਸਕੂਲਾ ਦੇ ਨਾਂ ਭੇਜੇ ਜਾਣ ਤੇ ਨਾਲ ਹੀ ਹਦਾਇਤ ਕੀਤੀ ਹੈ ਕਿ ਇਹਨਾਂ ਵਿੱਚੋਂ ਹੀ ਹਰ ਬਲਾਕ ਵਿੱਚੋਂ ਇੱਕ ਸਕੂਲ ਦਾ ਨਾਂ ਮਾਡਲ ਸਕੂਲ ਬਣਾਉਣ ਲਈ ਭੇਜਿਆ ਜਾਵੇ।ਇਹ ਵੀ ਹਦਾਇਤ ਕੀਤੀ ਹੈ ਕਿ ਬੱਚਿਆ ਦੀ ਵੱਧ ਗਿਣਤੀ ਤੇ ਵੱਡੇ ਕੈਂਪਸ ਸਕੂਲ ਵਾਲੇ ਸਕੂਲਾ ਦਾ ਨਾ ਤਜਵੀਜ ਕੀਤਾ ਜਾਵੇ।ਇਸੇ ਤਰਾਂ ਡੀ.ਪੀ.ਆਈ(ਸੈ.ਸਿ) ਨੇ ਸਮੂਹ ਜਿਲਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਹਰ ਸਿੱਖਿਆ ਬਲਾਕ ਵਿੱਚੋਂ ਤਿੰਨ ਸੀਨੀਅਰ ਸਕੈਡੰਰੀ ਸਕੂਲਾਂ, 3 ਹਾਈ ਸਕੂਲਾਂ ਤੇ 3 ਮਿਡਲ ਸਕੂਲ਼ਾਂ ਦੀ ਚੋਣ ਕਰਕੇ ਅੰਗਰੇਜੀ ਮਾਧਿਅਮ ਸੁਰੂ ਕਰਨ ਲਈ ਸਕੂਲਾਂ ਦੇ ਨਾਂ ਭੇਜੇ ਜਾਣ।ਇਹਨਾਂ ਸਕੂਲਾਂ ਵਿੱਚ ਅੰਗਰੇਜ ਿਮਾਧਿਅਮ ਸਾਇੰਸ ਤੇ ਗਣਿਤ ਵਿਸ਼ੇ ਤੇ ਲਾਗੂ ਹੋਵੇਗਾ।
Total Responses : 939