ਪਟਿਆਲਾ, ਜਨਵਰੀ 09, 2018: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਵੱਲੋਂ ਸਾਂਝੇ ਤੋਰ ਤੇ ਵਿਸ਼ਵ ਬੈਂਕ ਦੀ ਸਹਾਇਤਾ ਯੋਜਨਾ ਤਹਿਤ ਵਾਤਾਵਰਨ ਸੁਰੱਖਿਆ ਅਤੇ ਜਲ ਗੁਣਵੱਤਾ ਬਾਰੇ ਇੱਕ ਦਿਨ ਦੀ ਟਰੇਨਿੰਗ ਵਰਕਸ਼ਾਪ ਮਿਤੀ 09 ਜਨਵਰੀ, 2018 ਨੂੰ ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵਿਖੇ ਕਰਵਾਈ ਗਈ। ਇਸ ਟਰੇਨਿੰਗ ਵਰਕਸ਼ਾਪ ਵਿੱਚ ਜਿਲਾਂ ਪਟਿਆਲਾ ਅਤੇ ਸੰਗਰੂਰ ਦੇ ਲਗਭਗ 50 ਉਪ-ਮੰਡਲ ਇੰਜੀਨੀਅਰਾਂ, ਏ.ਈ., ਜੂਨੀਅਰ ਇੰਜੀਨੀਅਰਾਂ, ਵਾਤਾਵਰਤਨ ਸਪੈਸ਼ਲਿਸਟ, ਆਈ.ਈ.ਸੀ. ਸਪੈਸ਼ਲਿਸਟ, ਡਰਾਫ਼ਟਮੈਨ ਅਤ ਬਲਾਕ ਰਿਸੋਰਸ ਕੋਆਰਡੀਨੇਟਰਾਂ ਨੇ ਭਾਗ ਲਿਆ।
ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਸ਼੍ਰੀ ਬੀ.ਆਰ. ਗੁਪਤਾ, ਟਰੇਨਿੰਗ ਮੈਨੇਜਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਭਾਗੀਦਾਰਾਂ ਨੂੰ ਟ੍ਰੇਨਿੰਗ ਦੇ ਉਦੇਸ਼ਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਪਾਣੀ ਸਪਲਾਈ ਸਕੀਮਾਂ ਨਾਲ ਸਬੰਧਤ ਸਮਾਜਿਕ ਸੁਰੱਖਿਆਂ ਬਾਰੇ ਵੀ ਉਜਾਗਰ ਕੀਤਾ ਗਿਆ। ਸ਼੍ਰੀ ਵਰਧਨ ਸ਼੍ਰੀਵਾਸਤਵਾ, ਸੀਨੀਅਰ ਵਾਤਾਵਰਨ ਸਪੈਸ਼ਲਿਸਟ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਪੂਰਵ-ਯੋਜਨਾਬੰਦੀ ਦੇ ਪੜਾਅ ਤੇ ਵਿਚਾਰ ਅਤੇ ਵਾਤਾਵਰਨ ਰੱਖਿਆ ਪ੍ਰਣਾਲੀ ਵਿਸ਼ੇ ਤੇ ਪੇਸ਼ਕਾਰੀ ਦਿੱਤੀ ਅਤੇ ਵਾਤਵਰਨ ਪ੍ਰਬੰਧਨ ਫਰੇਮਵਰਕ ਤੇ ਵੀ ਚਾਨਣਾ ਪਾਇਆ। ਉਨਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਵਾਤਾਵਰਨ, ਝੀਲਾਂ, ਜੰਗਲਾਂ, ਸੁਰੱਖਿਅਤ ਖੇਤਰਾਂ, ਮਨੁੱਖੀ ਜੀਵ ਸਮੇਤ ਭੌਤਿਕ ਅਤੇ ਸੱਭਿਆਚਾਰਕ ਸਾਧਨਾਂ ਤੇ ਕਿਸੇ ਵੀ ਨੁਕਸਾਨਦੇਹ ਪ੍ਰਭਾਵ ਤੋਂ ਬਿਨਾਂ ਪਾਣੀ ਸਪਲਾਈ, ਸੀਵਰੇਜ ਅਤੇ ਸੈਨੀਟੇਸ਼ਨ ਸਕੀਮਾਂ ਲਾਗੂ ਕੀਤੀਆ ਜਾਣੀਆਂ ਚਾਹੀਦੀਆਂ ਹਨ।
ਸ਼੍ਰੀ ਸਾਜਿਦ ਅਲੀ, ਵਾਤਾਵਰਨ ਪ੍ਰਬੰਧਨ ਸਪੈਸ਼ਲਿਸਟ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ, ਪਲਾਨਿੰਗ ਅਤੇ ਡਿਜਾਈਨਿੰਗ ਬਾਰੇ ਜਾਣਕਾਰੀ ਦਿੱਤੀ ਗਈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਵਾਤਾਵਰਨ ਸਪੈਸ਼ਲਿਸਟ ਇੰਜ. ਜਿੰਮੀ ਖਾਨ ਵੱਲੋਂ ਸਟਨਿੰਗ ਅਤੇ ਵੇਸਟਿੰਗ, ਪਾਣੀ ਦੀ ਗੁਣਵੱਤਾ, ਸੈਪਲਿੰਗ ਅਤੇ ਟੈਸਟਿੰਗ ਬਾਰੇ ਅਤੇ ਇੰਜ. ਸੁਖਦੇਵ ਸਿੰਘ ਵੱਲੋਂ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ ਕਰਨ ਦੇ ਤਰੀਕਿਆਂ ਬਾਰੇ ਭਰਭੂਰ ਜਾਣਕਾਰੀ ਦਿੱਤੀ ਗਈ। ਇਸ ਟਰੇਨਿੰਗ ਵਰਕਸ਼ਾਪ ਵਿੱਚ ਪ੍ਰਮੁੱਖ ਤੋਰ ਤੇ ਇੰਜ. ਜੇ.ਐੱਸ. ਚਹਿਲ, ਡਾਇਰੈਕਟਰ (ਟਰੇਨਿੰਗ ਅਤੇ ਕੈਪੇਸਟੀ ਬਿਲਡਿੰਗ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ, ਸ਼੍ਰੀ ਜਰਨੈਲ ਸਿੰਘ, ਖੇਤਰੀ ਪ੍ਰੋਜੈਕਟ ਡਾਇਰਕੈਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਅਤੇ ਇੰਜ. ਏ.ਪੀ. ਗਰਗ, ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੀ ਸ਼ਾਮਲ ਹੋਏ।