← ਪਿਛੇ ਪਰਤੋ
ਸਹੀਦ ਭਗਤ ਸਿੰਘ ਨਗਰ 08 ਜਨਵਰੀ 2018 : ਪੰਜਾਬ ਸਿੱਖਿਆ ਵਿਭਾਗ ਵਲੋਂ ਨਵੇਂ ਬਣੇ ਜਿਲਿਆਂ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਆਪਸਨ ਦੇ ਕੇ ਜਿਲ੍ਹਾ ਬਦਲਣ ਦਾ ਮੌਕਾ ਦੇਣ ਦਾ ਫੈਸਲਾ ਕੀਤਾ। ਇਸ ਸਬੰਧੀ ਜਾਰੀ ਹਾਦਇਤਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਵੀ ਕੋਈ ਨਵਾਂ ਜਿਲਾ੍ਹ ਬਣਦਾ ਸੀ ਤਾਂ ਪਾ੍ਰਇਮਰੀ ਅਧਿਆਪਕਾਂ ਕੋਲੋਂ ਇਹ ਆਪਸ਼ਨ ਲੈਣੀ ਬਣਦੀ ਸੀ ਕਿ ਉਸਨੇ ਆਪਣੇ ਪਿੱਤਰੀ ਜਿਲੇ ਵਿੱਚ ਰਹਿਣਾ ਹੈ ਜਾਂ ਫਿਰ ਪਿੱਤਰੀ ਜਿਲੇ ਵਿੱਚੋਂ ਕੱਟ ਕੇ ਨਵੇਂ ਬਣੇ ਜਿਲ੍ਹੇ ਵਿੱਚ ਕੰਮ ਕਰਨਾ ਹੈ ਜੋ ਕਿ ਨਹੀਂ ਲਈੌ ਗਈ।ਇਸ ਲਈ ਹੁਣ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੇ ਕਿ ਜਿਹਨਾਂ ਅਧਿਆਪਕਾਂ ਨੇ ਜਿਲੇ ਬਦਲਣ ਸਬੰਧੀ ਕੋਈ ਆਪਸ਼ਨ ਦੇਣੀ ਹੈ ਤਾ ਉਹ 15 ਜਨਵਰੀ ਤੱਕ ਆਪਣੀ ਆਪਸ਼ਨ ਦੇ ਸਕਦਾ ਹੈ ਕਿ ਉਸਨੇ ਆਪਣੇ ਪਿੱਤਰੀ ਜਿਲੇ ਵਿੱਚ ਰਹਿਣਾ ਹੈ ਜਾਂ ਫਿਰ ਉਸਨੇ ਆਪਣੇ ਪਿੱਤਰੀ ਜਿਲੇ ਵਿੱਚੋਂ ਨਵੇਂ ਬਣੇ ਜਿਲੇ ਵਿੱਚ ਜਾਣਾ ਹੈ।ਇਸ ਸਬੰਧੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਰਮਚਾਰੀ ਨੂੰ ਸੀਨੀਆਰਤਾ ਵੀ ਆਪਣੇ ਪਿੱਤਰੀ ਜਿਲੇ ਵਾਲੀ ਹੀ ਮਿਲੇਗੀ।ਕਰਮਚਚਾਰੀ ਜਿਲਾ ਬਨਣ ਸਮੇਂ ਜਿਸ ਕਾਡਰ ਵਿੱਚ ਕੰਮ ਕਰਦਾ ਸੀ ਉਸ ਨੂੰ ਸੀਨੀਆਰਤਾ ਉਸ ਦ ੇਕਾਡਰ ਵਿੱਚ ਪਿਤੱਰੀ ਜਿਲੇ ਵਾਲੀ ਹੀ ਮਿਲੇਗੀ।ਵਿਭਾਗ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸੀਨੀਆਰਤਾ ਫਿਕਸ ਕਰਨ ਸਮੇਂ ਇਹ ਪਾਇਆ ਗਿਆ ਕਿ ਉਸ ਤੋਂ ਜੂਨੀਅਰ ਕਰਮਚਾਰੀ ਪਦਉੱਨਤ ਹੋ ਗਿਆ ਹੈ ਤਾਂ ਆਪਸ਼ਨ ਦੇਣ ਵਾਲੇ ਕਰਮਚਾਰੀ ਦੀ ਤਰੱਕੀ ਵੀ ਜੂਨੀਅਰ ਟੀਚਰ ਦੀ ਪਦੳੱਨਤੀ ਦੀ ਮਿਤੀ ਤੋਂ ਨੋਸ਼ਨਲ ਤੌਰ ਤੇ ਕੀਤੀ ਜਾਵੇਗੀ।ਸਿੱਖਿਆ ਵਿਭਾਗ ਨੇ 31 ਜਨਵਰੀ ਤੱਕ ਸਮੂਹ ਜਿਲਾ ਸਿੱਖਿਆ ਅਫਸਰ (ਐਲੀ) ਨੂੰ ਆਪਸੀ ਤਾਲਮੇਲ ਨਾਲ ਕਾਰਵਾਈ ਮਕੁੱੰਮਲ ਕਰਨ ਲਈ ਕਿਹਾ ਹੈ।ਸਰਕਾਰ ਦੇ ਇਸ ਫੈਸਲੇ ਨਾਲ ਕਾਫੀ ਅਧਿਆਪਕਾਂ ਨੂੰ ਰਾਹਤ ਮਿਲੇਗੀ। ਸਰਕਾਰ ਨੂੰ ਇਹ ਫੈਸਲਾ ਇਸ ਲਈ ਲੈਣਾ ਫਿਆ ਹੈ ਕਿਉਂਕਿ ਪਾ੍ਰਇਮਰੀ ਅਧਿਆਪਕਾਂ ਦੀ ਸੀਨੀਆਰਤਾ ਜਿਲਾ ਕਾਡਰ ਨਾਲ ਸਬੰਧਤ ਹੈ।
Total Responses : 936