ਪਟਿਆਲਾ, 04 ਜਨਵਰੀ 2018 : ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਉਦਮੀਆਂ, ਵਪਾਰ ਅਤੇ ਉਦਯੋਗ ਸੰਗਠਨਾਂ ਸਮੇਤ ਵੱਖੋ ਵੱਖਰੇ ਅਧਿਆਪਨ ਵਿਭਾਗਾਂ ਦੇ ਚੰਗੀ ਤਰ੍ਹਾਂ ਸਥਾਪਤ ਸਾਬਕਾ ਵਿਦਿਆਰਥੀਆਂ ਦੇ ਨਾਲ ਪਰਸਪਰ ਪ੍ਰਭਾਵਸ਼ੀਲ ਸੈਸ਼ਨਾਂ ਦਾਪ੍ਰਬੰਧ ਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਉਹਨਾਂ ਦੀ ਮਾਤਰੀ ਸੰਸਥਾ ਵਿੱਚ ਅਧਿਐਨ ਵਿਧੀ ਨੂੰ ਬਿਹਤਰ ਬਣਾਉਣ ਲਈ ਉਹਨਾਂ ਦੀ ਸੇਧ, ਸਹਾਇਤਾ ਅਤੇ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ। ਪਹਿਲੀ ਅਜਿਹੀ ਇਕੱਤਰਤਾ ਅੱਜ ਇੱਥੇ ਸਕੂਲ ਆਫ਼ਮੈਨੇਜਮੈਂਟ ਸਟੱਡੀਜ਼ ਦੇ ਅਜਿਹੇ ਸਾਬਕਾ ਵਿਦਿਆਰਥੀਆਂ ਨਾਲ ਹੋਈ, ਜਿਨ੍ਹਾਂ ਨੇ ਆਪਣੇ ਕੀਮਤੀ ਸੁਝਾਵਾਂ ਦੇ ਨਾਲ ਨਾਲ ਯੂਨੀਵਰਸਿਟੀ ਨੂੰ ਇਸ ਖੇਤਰ ਵਿਚ 'ਸਭ ਤੋਂ ਵਧੀਆ' ਬਣਾਉਣ ਲਈ ਕਿਸੇ ਵੀ ਕਿਸਮ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ।ਡਾ. ਘੁੰਮਣ ਨੇ ਉਨ੍ਹਾਂ ਨੂੰ ਆਪਣੀ ਮਾਤਰੀ ਸੰਸਥਾ ਲਈ ਉਦਾਰਤਾ ਨਾਲ ਦਾਨ ਦੇਣ ਦੀ ਅਪੀਲ ਕੀਤੀ। ਡਾ. ਘੁੰਮਣ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਨੂੰ ਕੀਤੀ ਗਈ ਵਿੱਤੀ ਸਹਾਇਤਾ ਦੀ ਸਹੀ ਵਰਤੋਂ ਦੀ ਜਾਂਚ ਕਰਨ ਲਈਕਿਸੇ ਵੀ ਤਰ੍ਹਾਂ ਦੀ 'ਸੋਸ਼ਲ ਆਡਿਟ' ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਅਕਾਦਮਿਕ ਉੱਤਮਤਾ ਦੀ ਸਮੁੱਚੀ ਪ੍ਰਕਿਰਿਆ ਨੂੰ ਅਜਿਹੇ ਢੰਗ ਨਾਲ ਸਥਾਪਤ ਕਰਨਗੇ ਕਿ ਉਨ੍ਹਾਂ ਦੇ ਕਾਰਜਕਾਲ ਪੂਰਾ ਹੋਣ ਉਪਰੰਤ ਇਸ ਪ੍ਰਕਿਰਿਆ ਚ ਕੋਈ ਹੇਰਾਫੇਰੀਨਹੀਂ ਕਰ ਸਕੇਗਾ।
ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਲੋਕਾਂ ਕੋਲ ਗੁਹਾਰ ਪਾਉਣ ਦਾ ਇਹ ਇਕਹੋਰ ਨਵਾਂ ਅਧਿਆਇ ਹੈ ਵਾਈਸਚਾਂਸਲਰ ਨੇ ਸਾਰੇ ਸਬੰਧਤ,ਵਿਸ਼ੇਸ਼ ਤੌਰ 'ਤੇ ਪ੍ਰਾਈਵੇਟ ਕਾਲਜ ਦੇ ਪ੍ਰਬੰਧਕਾਂ ਨੂੰ ਇਸ ਚੰਗੇ ਕੰਮ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ ਉਹ ਆਪਣੇ ਦਾਨ ਦੀ ਰਾਸ਼ੀ ਨੂੰ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਨਾਂ ਤੇ ਅਕਾਉਂਟ ਨੰ:55081433179 ਵਿੱਚ ਆਨਲਾਈਨ ਜਮ੍ਹਾਂ ਕਰ ਸਕਦੇ ਹਨ ਹੈ. ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਹੋਰ ਕੋਈ ਸਾਧਨ ਨਾ ਲੱਭਣ ਤੇ ਹੋਰ ਨਾ ਚਾਰਾ ਦੇਖਦੇ ਹੋਏ ਪੁਰਾਣੇ ਵਿਦਿਆਰਥੀਆਂ ਨੂੰ ਉਦਮੀਆਂ, ਵਪਾਰ ਅਤੇ ਉਦਯੋਗ ਸੰਗਠਨਾਂ ਸਮੇਤ ਵੱਖੋ ਵੱਖਰੇ ਅਧਿਆਪਨ ਵਿਭਾਗਾਂ ਨੂੰ ਦਾਨ ਦੇਣ ਦੀ ਪ੍ਰਧਾ ਨੂੰ ਚਾਲੂ ਕੀਤਾ ਹੈ ਤੇ ਉਨ੍ਹਾਂ ਨੇ ਇਨ੍ਹਾਂ ਪੰਜਾਬੀਆ ਦੀ ਸੰਸ਼ਥਾ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਸੰਸਕਾਰਾਂ ਨੂੰ ਦਾਨ ਲੈ ਕੇ ਚਲਾਉਣਾ ਬੇਹਤਰ ਸਮਝਿਆ ਹੈ। ਉਨ੍ਹਾਂ ਦੀ ਇਸ ਸੀਮਤ ਸੋਚ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਦੇ ਯੂਨੀਵਰਸਟੀਆਂ ਦਾਨ ਦੇ ਸਿਰ ਨਹੀਂ ਚਲਦੀਆਂ, ਇਹ ਨਾਮਾਤਰ ਦਾਨ ਲਾਹਾ ਲੈਣ ਦਾ ਸਾਧਨ ਬਣਿਆ ਵੀ ਹੈ ਤੇ ਬਣ ਵੀ ਸਕਦਾ ਹੈ। ਕੁੱਝ ਦਾਨ ਦੇ ਕੇ ਲਾਹਾ ਲੈਣ ਦੀ ਕੋਸ਼ਿਸ਼ ਵਿਚ ਵੀ ਹਨ ਫੇਰ ਇਹ ਬਹੁਤ ਵੱਡੀ ਸੰਸਥਾ ਜੋ ਸੰਸਾਰ ਚ ਪੰਜਾਬੀਅਤ ਦਾ ਨਾਮਣਾ ਘੱਟ ਚੁਕੀ ਹੈ ਆਪਣੇ ਮੋਹਤਾਜ ਲਈ ਨਾ ਸੋਚੀ ਜਾਵੇ। ਸੰਸ਼ਾਰ ਭਰ ਦੇ ਲੋਕ ਇਸ ਯੂਨੀਵਰਸਟੀ ਵਿਚ ਪੜ੍ਹਨ ਲਈ ਆਓਂਦੇ ਹਨ ਜਦੋ ਬਾਹਰਲੇ ਲੋਕ ਸਾਡੀ ਮਾਤਰੀ ਭਾਸ਼ਾ ਏਥੇ ਸਿੱਖਣ ਆਓਂਦੇ ਹਨ ਤਾ ਓਹਨਾ ਦੇ ਮਨ ਤੇ ਕੀ ਆਵੇਗਾ ਕਿ ਯੂਨੀਵਰਸਟੀ ਤਾ ਦਾਨ ਮੰਗ ਰਹੀ ਹੈ ਓਹਨਾ ਕੋਲ ਸੰਸਥਾ ਚਲਾਉਣ ਲਈ ਪੈਸਾ ਨਹੀਂ ਹੈ ਤਾ ਕੀ ਉਹ ਲੋਕ ਸਾਡੀ ਪੰਜਾਬੀਆਂ ਦੀ ਸੰਸਥਾ ਕੋਲ ਪੜ੍ਹਨ ਲਈ ਆਉਣਗੇ ਇਹ ਗੱਲ ਸੋਚਣ ਵਾਲੀ ਹੈ ਸਾਡਾ ਬਾਹਰਲੇ ਮੁਲਕਾ ਤੇ ਕੀ ਪ੍ਰਭਾਵ ਪਵੇਗਾ ਦੇਖਣ ਦੀ ਲੋੜ ਹੈ ? ਚਾਹੇ ਦਾਨ ਦੇ ਨਾ ਤੇ ਕੁੱਝ ਝੂਠੀਆਂ ਉਦਮੀ ਗੱਲਾਂ ਸੱਚ ਨੂੰ ਛੁਪਾਉਣ ਲਈ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਭਲੀ ਭਾਂਤ ਸਮਝਿਆ ਜਾ ਸਕਦਾ ਹੈ। ਇਥੇ ਇਕ ਗੱਲ ਹੋਰ ਵਿਚਾਰਨ ਯੋਗ ਹੈ ਉਹਨਾਂ ਕੋਲ ਅਜਿਹਾ ਕਿਹੜਾ ਢੰਗ ਜਿਸ ਨਾਲ ਉਹ ਇਸ ਨੂੰ ਅਜਿਹੇ ਢੰਗ ਨਾਲ ਸਥਾਪਤ ਕਰਨਗੇ ਕਿ ਉਨ੍ਹਾਂ ਦੇ ਕਾਰਜਕਾਲ ਪੂਰਾ ਹੋਣ ਉਪਰੰਤ ਇਸ ਪ੍ਰਕਿਰਿਆ ਚਕੋਈ ਹੇਰਾਫੇਰੀ ਨਹੀਂ ਕਰ ਸਕੇਗਾ ਤੇ ਅਜੇਹੀ ਗਰੰਟੀ ਕਿਸ ਸੋਰਟੀ ਨਾਲ ਦਿੰਦੇ ਹਨ ਡਾ. ਘੁੰਮਣ ਨੇ ਕਿਹਾ ਕਿ ਸਥਾਪਤ ਸਾਬਕਾ ਵਿਦਿਆਰਥੀਆਂ ਦੇ ਨਾਲ ਪਰਸਪਰ ਪ੍ਰਭਾਵਸ਼ੀਲ ਸੈਸ਼ਨਾਂ ਦਾ ਪ੍ਰਬੰਧ ਕਰਨ ਦੀ ਸ਼ੁਰੂਆਤ ਕਰਨੀ ਹੈ ਤਾ ਕਿ ਮਾਤਰੀ ਸੰਸਥਾ ਵਿੱਚ ਅਧਿਐਨ ਵਿਧੀ ਨੂੰ ਬਿਹਤਰ ਬਣਾਉਣ ਲਈ ਉਹਨਾਂ ਦੀ ਸੇਧ, ਸਹਾਇਤਾ ਅਤੇ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਡੀ ਮਾਤਰੀ ਸੰਸਥਾ ਅਜੇ ਤੱਕ ਪੂਰੀ ਤਰਾਂ ਪ੍ਰਫੁਲਤ ਨਹੀਂ ਹੈ ਜਾ ਅਸੀਂ ਯੋਗ ਨਹੀਂ , ਜਾ ਯੋਗ ਸਾਧਨ ਨਹੀਂ ਹਨ ਯਾ ਸਾਡੀ ਸੰਸਥਾ ਕੋਲ ਯੋਗ ਅਧਿਆਪਨ ਨਹੀਂ ਹਨ ਜਿਸ ਲਈ ਸਾਨੂੰ ਸਾਡੇ ਤੋਂ ਹੀ ਪੜੇ ਹੋਏ ਵਿਦਿਆਰਥੀਆਂ ਦੇ ਸੁਝਾਵਾਂ ਦੀ ਲੋੜ ਹੈ?ਇਹ ਠੀਕ ਹੈ ਕਿਵਿਦਿਆਰਥੀਆਂ ਨੂੰ ਵੀ ਕੁਝ ਛੋਟੀ ਮਿਆਦ ਦੇ ਉਦਯੋਗ-ਅਧਾਰਿਤ ਪ੍ਰੋਜੈਕਟਾਂ ਅਤੇ ਤਤਕਾਲ ਲਾਭ ਪ੍ਰਾਪਤ ਕਰਨ ਲਈ ਨਿਯੁਕਤੀਆਂ ਨੂੰ ਪੂਰਾ ਕਰਨ ਲਈ ਭੇਜਿਆ ਜਾਣਾ ਚਾਹੀਦਾ ਹੈ ਪਰ ਦਾਨ ਪਾਤਰ ਨੂੰ ਸਾਹਮਣੇ ਰੱਖ ਕਿ ਨਹੀਂ ਬਲਕਿ ਵਿਦਿਆਰਥੀਆਂ ਦੇ ਭਵਿੱਖ ਲਈ। ਇਥੇ ਇਹ ਵੀ ਕਹਿਣਾ ਬਣਦਾ ਹੈ ਕਿ ਇਨ੍ਹਾਂ ਦਾਨ ਪਾਤਰਾ ਜਿਸ ਵਿਚ ਰਾਜਨੀਤੀਵਾਨ ਵੀ ਘੁਸ ਸਕਦੇ ਹਨ ਤਾ ਸੰਸਥਾ ਦਾ ਮਹੌਲ ਹੋਰ ਵੀ ਖਰਾਬ ਹੋ ਸਕਦਾ ਜੋ ਅੱਜ ਦੀ ਮਿਸਾਲ ਵੀ ਹੈ ਜਿਸ ਤੋਂ ਸੰਸਥਾ ਨੂੰ ਬਚਣ ਦੀ ਲੋੜ ਹੈ।