← ਪਿਛੇ ਪਰਤੋ
ਸਹੀਦ ਭਗਤ ਸਿੰਘ ਨਗਰ 04 ਜਨਵਰੀ 2018: ਪੰਜਾਬ ਸਰਕਾਰ ਵਲੋਂ ਆਪਣੇ ਅਧਿਕਾਰਿਆ / ਕਰਮਚਾਰੀਆ ਨੂੰ ਤਰੱਕੀਆ ਵਿੱਚ ਖੜੋਤ ਹੋਣ ਕਾਰਨ3/11/2006 ਤੋਂ ਅਸ਼ੋਰਡ ਕੈਰੀਅਰ ਪੋ੍ਰਗਰੇਸ਼ਨ(ਏ.ਸੀ.ਪੀ) ਸਕੀਮ ਤਹਿਤ 4-9-14 ਸਾਲਾਂ ਤਰੱਕੀ ਤੇ ਉਚੇਰਾ ਤਨਖਾਹ ਸਕੇਲ/ਗ੍ਰੇਡ ਪੇ ਦਿੱਤਾ ਜਾ ਰਿਹਾ ਸੀ । ਪਰ ਅਕਤੂਬਰ/ਦਸੰਬਰ 2011 ਵਿੱਚ ਪੰਜਾਬ ਸਰਕਾਰ ਵਲੋਂ ਆਪਣੇ ਕਰਮਚਾਰੀਆ ਦੇ ਗਰੇਡ ਪੇ ਵਿੱਚ ਵਾਧਾ ਕੀਤਾ ਗਿਆ ਜਿਸ ਕਾਰਨ ਇਸ ਸਕੀਮ ਵਿੱਚ ਕਾਫੀ ਅਨਾਮਲੀ ਪੈਦਾ ਹੋ ਗਈ। ਏ.ਸੀ.ਪੀ ਸਕੀਮ ਤਹਿਤ 3-11-2006 ਤੋਂ ਇੱਕ ਤਰੱਕੀ ਦੇ ਨਾਲ ਨਾਲ ਅਗਲਾ ਗ੍ਰੇਡ ਪੇ ਦਿੱਤਾ ਜਾਂਦਾ ਸੀ । ਪਰ ਦਸੰਬਰ 2011 ਤੋਂ ਸਰਕਾਰ ਵਲੋਂ ਜਬਾਨੀ ਹੁਕਮਾਂ ਰਾਹੀਂ ਇਸ ਸਕੀਮ ਨੂੰ ਰੋਕਿਆ ਹੋਇਆ ਸੀ ਜਿਸ ਨਾਲ ਅਧਿਕਾਰੀ/ਕਰਮਚਾਰੀ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਸਨ।ਹੁਣ ਸਰਕਾਰ ਨੇ ਇੱਕ ਪਤਰ ਜਾਰੀ ਕਰੇ ਕਲੀਅਰ ਕੀਤਾ ਹੈ ਕਿ 1-12-2011 ਤੋਂ 3-11-2006 ਵਾਲੇ ਨੋਟੀਫਿਕੇਸ਼ਨ ਅਨੁਸਾਰ ਸਿਰਫ ਇੱਕ ਇੰਨਕਰੀਮੈਂਟ ਹੀ ਦਿੱਤੀ ਜਾਣੀ ਤੇ ਉਚੇਰਾ ਸਕੇਲ /ਗੇ੍ਡ ਪੇ ਨਹੀਂ ਦਿੱਤਾ ਜਾਣਾ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਛੇਵੈਂ ਤਨਖਾਹ ਕਮਿਸ਼ਨ ਦਾ ਗਠਂ ਕੀਤਾ ਹੋਇਆ ਹੈ ਜਿਸ ਲਈ ਮੁਲਾਜਮ ਜੱਥੇਬੰਦੀਆ ਵਲੋਂ ਦਿੱਤੇ ਸੁਝਾਅ ਪੰਜਾਬ ਸਰਕਾਰ ਦੀ ਸਬ ਕਮੇਟੀ ਵਲੋਂ ਛੇਵੇਂ ਤਨਖਾਹ ਕੰਿਸ਼ਨ ਨੂੰ ਭੇਜ ਦਿੱਤੇ ਹਨ ਇਸ ਲਈ ਹਾਲ ਦੀ ਘੜੀ 1-12-2011 ਤੋਂ ਇਸ ਕਸੰਿ ਤਹਿਤ ਸਿਰਫ ਇੱਕ ਇੰਕਰੀਮੈਂਟ ਹੀ ਦਿਤੀ ਜਾਵੇਗੀ। ਹੁਣ ਜਾਰੀ ਹਦਾਇਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਕਰਮਚਾਰੀ ਨੂੰ 1-12-2011 ਤੋਂ ਬਾਅਦ ਉਚੇਰਾ ਗ੍ਰੇਡ ਪੇ ਦਿੱਤਾ ਗਿਆ ਹੈ ਤਾਂ ਉਸ ਦੀ ਰਿਕਵਰੀ ਨਹੀਂ ਕੀਤੀ ਜਾਵੇਗੀ ਸਗੋਂ ਉਸ ਨੂੰ ਪਰਸ਼ਨਲ ਪੇ ਮੰਨਦੇ ਹੋਏ ਭਵਿੱਖੀ ਤਰੱਕਆ ਵਿੱਚ ਅਡਜਸਟ ਕਤਿਾ ਜਾਵੁੇਗਾ।
Total Responses : 936