← ਪਿਛੇ ਪਰਤੋ
ਸਹੀਦ ਭਗਤ ਸਿੰਘ ਨਗਰ 02 ਜਨਵਰੀ 2018: ਪੰਜਾਬ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਵਲੋਂ ਮਨਜੂਰ ਵਿਦੇਸ਼ ਛੁੱਟੀ ਅਵੇਲ ਕਰਨ ਉਪਰੰਤ ਡਿਊਟੀ ਤੇ ਹਾਜ਼ਰ ਨਾ ਹੋਣ ਸਬੰਧੀ ਸਖ਼ਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਜੋ ਅਧਿਕਾਰੀ/ਕਰਮਚਾਰੀ ਵਿਭਾਗ ਤੋਂ ਵੱਖ ਵੱਖ ਮੰਤਵਾਂ ਲਈ ਵਿਦੇਸ਼ ਲਈ ਛੱਟੀ ਮਨਜ਼ੂਰ ਕਰਵਾ ਕੇ ਜਾਂਦੇ ਹਨ ਤੇ ਸਮੇਂ ਸਿਰ ਹਾਜ਼ਰ ਨਹੀਂ ਹੁੰਦੇ ਤੇ ਵੱਖ ਵੱਖ ਕਾਰਨ ਦੱਸਦੇ ਛੱਟੀਆਂ ਵਧਾਉਣ ਦੀ ਮੰਗ ਕਰਦੇ ਹਨ ਸਬੰਧੀ ੇ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਮਨਜੂਰ ਵਿਦੇਸ਼ੀ ਛੁੱਟੀ ਅਵੇਲ ਕਰਨ ਉਪਰੰਤ ਹਾਜ਼ਰ ਨਹੀਂ ਹੁੰਦਾ ਤਾਂ ਉਸ ਕਰਮਚਾਰੀ ਦਾ ਲੀਅਨ ਤੁਰੰਤ ਪ੍ਰਭਾਵ ਨਾਲ ਮੁੱਖ ਦਫਤਰ ਵਿਖੇ ਸਿਫਟ ਹੋ ਜਾਵੇਗਾ ਤੇ ਉਸ ਅਧਿਕਾਰੀ/ਕਰਮਚਾਰੀ ਦੀ ਪੋਸਟਿੰਗ ਵਾਲੇ ਸਥਾਨ ਤੇ ਹੋਰ ਅਧਿਕਾਰੀ/ਕਰਮਚਾਰੀ ਦੀ ਪੋਸਟਿੰਗ ਕਰ ਦਿੱਤੀ ਜਾਵੇਗੀ।ਇਸ ਦੇ ਨਾਲ ਨਾਲ ਸਬੰਧਤ ਅਧਿਕਾਰੀ/ਕਰਮਚਾਰੀ ਨੂੰ ਉਸ ਵਲੋਂ ਦਿੱਤੇ ਹਲਫੀਆਂ ਬਿਆਨ ਦੇ ਆਧਾਰ ਤੇ ਦੋਸ਼ ਸੂਚੀ/ਕਾਰਨ ਦੱਸੋ ਨੋਟਿਸ ਜਾਰੀ ਕਰਕੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਤੋਂ ਇਲਾਵਾ ਜੇਕਰ ਕੋਈ ਅਧਿਕਾਰੀ/ਕਰਮਚਾਰੀ ਆਪਣੀ ਮਨਜੂਰ ਹੋਈ ਛੁੱਟੀ ਤੋਂ ਜਿਆਦਾ ਛੁੱਟੀ ਅਵੇਲ ਕਰਕੇ ਹਾਜਰ ਲਈ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕਰਦਾ ਹੈ ਤਾਂ ਉਸ ਨੂੰ ਸਬੰਧਤ ਸਕੂਲ ਮੁਖੀ/ਸਬੰਧਤ ਜਿਲਾ ਸਿੱਖਿਆ ਅਫਸਰ ਹਾਜਰ ਨਹੀਂ ਕਰਵਾਏਗਾ ਤੇ ਉਸ ਕਰਮਚਾਰੀ ਨੂੰ ਆਪਣੀ ਹਾਜਰੀ ਰਿਪੋਰਟ ਡੀ.ਪੀ.ਆਈ(ਸੈਸਿ)/ਐਸਸਿ)ਨੂੰ ਪੇਸ਼ ਕਰਨ ਲਈ ਕਹੇਗਾ।ਇਸ ਤੋਂ ਇਲਾਵਾ ਜੇਕਰ ਕੋਈ ਅਧਿਕਾਰੀ/ਕਰਮਚਾਰੀ ਮੈਡੀਕਲ ਅਧਾਰ ਤੇ ਆਪਣੀ ਵਿਦੇਸ਼ ਛੁੱਟੀ ਦੀ ਮੰਗ ਕਰਦਾ ਹੈ ਤੇ ਆਪਣੀ ਡਿਊਟੀ ਤੇ ਹਾਜਰ ਤੋਂ ਪਹਿਲਾਂ ਸਬੰਧਤ ਅਧਿਕਾਰੀ/ਕਰਮਚਾਰੀ ਡਿਊਟੀ ਤੋਂ ਹਾਜਰ ਹੋਣ ਤੋਂ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਪਾਸੋਂ ਆਪਣਾ ਫਿੱਟਨਸ ਸਰਟੀਫਿਕੇਟ ਡੀ.ਪੀ.ਆਈ(ਸੈਸਿ/ਐਸਿ) ਨੂੰ ਪੇਸ਼ ਕਰੇਗਾ ।
Total Responses : 189