ਪਟਿਆਲਾ 31 ਦਸੰਬਰ 2017:
ਪੀ:ਐਸ:ਈ:ਬੀ: ਇੰਜੀਨੀਅਰ ਐਸੋਸ਼ੀਏਸ਼ਨ ਦੀ ਸੂਬਾ ਪੱਧਰ ਦੀ ਕੇਂਦਰੀ ਕਾਰਜਕਾਰੀ ਕਮੇਟੀ ਦੀ 30.12.17 ਮੀਟਿੰਗ ਵਿੱਚ ਪੰਜਾਬਸਰਕਾਰ ਦੇ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾ ਦੇ ਬੰਦ ਕਰਨ ਦੇ ਫੈਸਲੇ ਦੀ ਸਖਤਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਐਸੋਸੀਏਸ਼ਨ ਨੇ ਕਿਹਾ ਹੈ ਕਿ ਕੇਂਦਰੀ ਬਿਜਲੀ ਅਥਾਰਟੀ ਨੇ ਕਿਤੇ ਵੀ ਇਹਨਾਂ ਥਰਮਲਾਂ ਨੂੰ ਬੰਦ ਕਰਨ ਦੀ ਸਿਫਾਰਸ਼ ਨਹੀ ਕੀਤੀ।ਬਲਕਿ ਕੇਂਦਰੀ ਬਿਜਲੀ ਅਥਾਰਟੀ ਨੇ ਤਾਂ ਬਠਿੰਡਾ ਥਰਮਲ ਪਲਾਂਟ ਵਾਂਗੂੰ ਜਿਨ੍ਹਾਂ ਪਲਾਂਟਾ ਦਾ ਨਵੀਨੀਕਰਨ ਕੀਤਾ ਹੋਇਆਹੈ ਉਹਨਾਂ ਨੂੰ 10ਸਾਲ ਲਈ ਚਾਲੂ ਰੱਖਣ ਦੀਆਂ ਹਦਾਇਤਾਂ ਕੀਤੀਆਂ ਹਨ। ਕੇਂਦਰੀ ਬਿਜਲੀ ਅਥਾਰਟੀ ਨੇ ਤਾਂ 100 ਮੈਗਾਵਾਟ ਦੇ ਉਹਨਾਂ ਪਲਾਂਟਾ ਨੂੰ ਹੀ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ ਜਿੰਨ੍ਹਾਂ ਵਿੱਚ ਰੀ-ਹੀਟ ਦਾ ਪ੍ਰਬੰਧ ਨਹੀ ਹੈ। ਬਠਿੰਡਾ ਥਰਮਲ ਪਲਾਂਟ ਜੋ ਕਿ 110/120 ਮੈਗਾਵਾਟ ਹੈ ਵਿੱਚ ਰੀ-ਹੀਟ ਦਾ ਪ੍ਰਬੰਧ ਹੈ ਸੋ ਕੇਂਦਰੀ ਬਿਜਲੀ ਅਥਾਰਟੀ ਦੀਆਂ ਗਾਈਡ ਲਾਈਨਜ਼ ਦੀ ਉਲੰਗਣਾ ਕਰਕੇ ਬੰਦ ਕੀਤਾ ਜਾ ਰਿਹਾ ਹੈ।ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਨਾਲ ਸਰਕਾਰ ਨੂੰ ਸਿਰਫ 18੧ ਕਰੋੜ ਦੀ ਸਲਾਨਾ ਬੱਚਤ ਹੋਵੇਗੀ ਜਦੋਂ ਅਫਵਾਹ ਇਹ ਫੈਲਾਈ ਗਈ ਹੈ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਨਾਲ 1300 ਕਰੋੜ ਦੀ ਪ੍ਰਤੀ ਮਹੀਨਾ ਬੱਚਤ ਹੋਵੇਗੀ। ਐਸੀਏਸ਼ਨ ਅਫਵਾਹ ਫੈਲਾਉਣ ਵਾਲੀਆਂ ਤਾਕਤਾਂ ਨੂੰ ਖੁੱਲੇ ਤੌਰ ਤੇ ਚੈਲੰਜ ਕਰਦੀ ਹੈ ਕਿ ਜੇ ਉਹ 1300 ਕਰੋੜ ਰੁ: ਪ੍ਰਤੀ ਮਹੀਨਾਂ ਦੀ ਬੱਚਤ ਸਿੱਧ ਕਰ ਦੇਣ ਤਾਂ ਅੇਸੋਸੀਏਸ਼ਨ ਸਰਕਾਰ ਦੇ ਫੈਸਲੇ ਨੂੰ ਸਵੀਕਾਰ ਕਰ ਲਵੇਗੀ।ਸਰਕਾਰ ਨੇ ਇੱਕ ਪਾਸੇ ਇਹਨਾਂ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਤੇ ਦੂਜੇ ਪਾਸੇ ਨਾਲ ਦੀ ਨਾਲ ਹਵਾ, ਸੂਰਜ ਅਤੇ ਹੋਰਰੀ-ਨਿਊ ਏਬਲ ਸੋਮਿਆਂ ਰਾਂਹੀ ਬਿਜਲੀ ਸਮਰੱਥਾ ਵਿੱਚ ਵਾਧਾ ਕਰਨ ਦੀ ਗੱਲ ਇਸ ਸਚਾਈ ਤੋਂ ਅੱਖਾ ਮੀਟ ਕੇ ਕੀਤੀ ਕਿ ਇਹਨਾਂ ਨੂੰ ਲਾਉਣ ਲਈ ਪੂੰਜੀ ਦੀ ਜਰੂਰਤ ਤਾਂ ਹੈ ਹੀ ਪਰ ਇਹਨਾਂ ਦੀ ਬਿਜਲੀ ਵੀ ਚੱਲ ਰਹੇ ਪਲਾਂਟਾ ਨਾਲੋਂ ਮਹਿੰਗੀ ਮਿਲੇਗੀ ਜਿਸਦਾ ਬੋਝ ਖਪਤਕਾਰਾਂ ਨੂ ਹੀ ਝੱਲਣਾਂ ਪੈਣਾ ਹੈ।ਐਸੋਸੀਏਸ਼ਨ ਨੇ ਸਾਵਧਾਂਨ ਕੀਤਾ ਹੈ ਕਿ ਇਹ ਸਰਕਾਰ ਵੀ ਪਿਛਲੀ ਸਰਕਾਰ ਵਾਗੂੰ ਬਿਜਲੀ ਖੇਤਰ ਦੇ ਮਾਹਿਰਾਂ ਦੀ ਰਾਇ ਨੂੰ ਅੱਖੋਪਰੋਖੇ ਕਰਕੇ ਸਰਕਾਰੀ ਬਿਜਲੀ ਖੇਤਰ ਵਿੱਚੋਨ ਹੱਥ ਕਿੱਚ ਕੇ ਨਿੱਜੀ ਬਿਜਲੀ ਪੈਦਾਕਾਰਾਂ ਨੂੰ ਤਰਜੀ੍ਹ ਦੇ ਰਹੀਹੈ ਜਿਸ ਦਾਖਮਿਆਜਾਅੰਤ ਨੂੰ ਰਾਜ ਦੇ ਖਪਤਕਾਰਾਂ ਨੂੰ ਹੀ ਭੁਗਤਣਾਪਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਨੂੰ 800 ਮੈਗਾਵਾਟ ਦੇ ਪਰਾ-ਸੁਪਰ ਕਰਿਟੀਕਲ ਪਲਾਂਟ ਦੀ ਉਸਾਰੀ ਤੁਰੰਤ ਸ਼ੁਰੂ ਕਰੇ।
ਇਸਤੋਂ ਇਲਾਵਾ ਮੀਟਿੰਗ ਵਿੱਚ ਇੰਜੀਨੀਅਰਾਂ ਦੇ ਹੋਰ ਮੁੱਦਿਆ ਬਾਰੇ ਪੀ.ਐਸ.ਪੀ.ਸੀ.ਐੱਲ. ਦੀ ਮੈਨੇਜਮੈਂਟ ਦੇ ਨਾਂਹ ਵਾਚਕ ਰੁੱਖ ਦੀ ਪੁਰਜ਼ੋਰ ਵਿਰੋਧਤਾ ਕੀਤੀ ।ਇਸ ਲਈ ਇੰਜੀਨੀਅਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਪੀ.ਐਸ.ਪੀ.ਸੀ.ਐੱਲ. ਦੀ ਮੈਨੇਜਮੈਨਟ ਵਿਰੁੱਧ ਪੀ.ਐਸ.ਪੀ.ਸੀ.ਐੱਲ. ਅਤੇ ਪੀ.ਐਸ.ਟੀ.ਸੀ.ਐੱਲ. ਦੇ ਇੰਜੀਨੀਅਰ 1.1.18 ਨੂੰ ਕਾਲੇ ਬਿੱਲੇ ਲਾ ਕੇ ਸਰਕਾਰ ਦੇ ਥਰਮਲ ਬੰਦ ਕਰਨ ਦੇ ਫੈਸਲੇ ਦੀ ਵਿਰੋਧਤਾ ਕਰਨਗੇ। 9.1.18 ਨੂੰ ਬਠਿੰਡਾ ਜ਼ੋਨ,16.1.18 ਨੂੰ ਰੋਪੜ ਜ਼ੋਨ,23.1.18 ਨੂੰ ਅਮ੍ਰਿਤਸਰ ਜ਼ੋਨ, 30.1.18੦ ਨੂੰ ਜਲੰਧਰ ਜ਼ੋਨ ਅਤੇ 13.2.18 ਨੂੰ ਪਟਿਆਲਾ ਜ਼ੋਨ ਵਿੱਚ ਰੋਸ ਮੀਟਿੰਗਾ ਕਰਨਗੇ।ਜੇਕਰ ਸਰਕਾਰ ਨੇ ਬਠਿੰਦਾ ਥਰਮਲ ਪਲਾਟ ਨੂੰ ਬੰਦ ਕਰਨ ਦਾ ਫੈਸਲਾ ਮੁੜ ਨਾ ਵਿਚਾਰਿਆ ਅਤੇ ਇੰਜੀਨੀਅਰਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਸੰਗਰਸ਼ ਨੂੰ ਹੋਰ ਤਿੱਖਾਂ ਕੀਤਾ ਜਾਵੇਗਾ।