ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਪਟਿਆਲਾ ਦੀ ਟੀਮ ਨੂੰ ਓਵਰ ਆਲ ਜੇਤੂ ਟਰਾਫੀ ਸੌਂਪਦੇ ਹੋਏ ਨਾਲ ਹਨ ਡਾਇਰੈਕਟਰ ਖੇਡਾਂ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਉਪਕਾਰ ਸਿੰਘ ਵਿਰਕ ਅਤੇ ਹੋਰ।
ਜੀ ਐੱਸ ਪੰਨੂ
ਪਟਿਆਲਾ, 30 ਦਸੰਬਰ 2017 :
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਪੰਜਾਬ ਰਾਜ ਖੇਡਾਂ ਅੰਡਰ-25 (ਪੁਰਸ਼) ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਡ) ਵਿਖੇ ਪਟਿਆਲਾ ਨੇ ਓਵਰਆਲ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ। ਖੇਡਾਂ ਦੀ ਸਮਾਪਤੀ ਮੌਕੇ ਵੱਖ-ਵੱਖ ਜਿਲਿਆਂ ਤੋਂ ਆਏ ਖਿਡਾਰੀਆਂ ਨੇ ਮਾਰਚ ਪਾਸਟ ਨਾਲ ਸਲਾਮੀ ਦੇ ਕੇ ਖੇਡ ਸਮਾਗਮ ਨੂੰ ਨੇਪਰੇ ਚਾੜਿਆਂ। ਸਮਾਪਤੀ ਸਮਾਰੋਹ ਮੌਕੇ ਜਵਾਹਰ ਨਵੋਦਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਗੀਤ-ਸੰਗੀਤ ਨਾਲ ਰੰਗ ਬੰਨਿਆ।
ਖੇਡਾਂ ਦੀ ਸਮਾਪਤੀ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਝੰਡਾ ਉਤਾਰਨ ਅਤੇ ਜੋਤੀ ਨੂੰ ਵਿਦਾਇਗੀ ਦੇਣ ਨਾਲ ਹੋਈ। ਸ੍ਰੀ ਮਹਿੰਦਰਾ ਨੇ ਖਿਡਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਭ ਕਾਮਨਾਵਾਂ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਖਿਡਾਰੀਆਂ ਲਈ ਨਵੀਂਆਂ ਨੌਕਰੀਆਂ ਤੇ ਹੋਰ ਸਹੂਲਤਾਂ ਦੇਣ ਲਈ ਨੀਤੀ ਬਣਾ ਰਹੀ ਹੈ ਤੇ ਇਸ ਦੀ ਖ਼ੁਸ਼ਖ਼ਬਰੀ ਛੇਤੀ ਹੀ ਸੁਣਾ ਦੇਵੇਗੀ। ਉਨਾਂ ਕਿਹਾ ਕਿ ਸਰਕਾਰ ਠੋਸ ਨੀਤੀਆਂ ਬਣਾ ਰਹੀ ਹੈ ਜਿਨਾਂ ਦੇ ਲਾਗੂ ਹੋਣ ਮਗਰੋਂ ਆਉਂਦੇ ਕੁਝ ਮਹੀਨਿਆਂ 'ਚ ਪੰਜਾਬ ਦੀ ਤਸਵੀਰ ਬਦਲ ਜਾਵੇਗੀ ਤੇ ਸੂਬੇ ਦੀ ਰੀੜ ਦੀ ਹੱਡੀ ਕਿਸਾਨੀ ਲਈ ਕਰਜਾ ਮੁਆਫ਼ੀ ਸਮੇਤ ਉਨਾਂ ਦੀਆਂ ਫ਼ਸਲਾਂ ਦੀ ਵੇਲੇ ਸਿਰ ਮੰਡੀਆਂ ਵਿਚੋਂ ਖਰੀਦ ਤੇ ਅਦਾਇਗੀ ਕਰਵਾਈ ਹੈ। ਮੰਤਰੀ ਨੇ ਇਨਾਂ ਖੇਡਾਂ ਲਈ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
।
ਇੱਥੇ ਇਹ ਦੱਸਣ ਯੋਗ ਹੈ ਕਿ ਮੰਤਰੀ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੀ ਤਰੀਫ ਦੇ ਪੁਲ ਬਨ ਦਿੱਤੇ ਪਰ ਲੜਕੀਆਂ ਦਾ ਗਿੱਧਾ ਦੇਖਣ ਲਈ ਸਮਾਂ ਨਹੀਂ ਸੀ ਅਤੇ ਨਾ ਹੀ ਬੱਚਿਆਂ ਦੀ ਹੌਸਲਾ ਅਫਜਾਈ ਲਈ ਇਕ ਵੀ ਸ਼ਬਦ ਸੀ। ਜਦੋ ਕਿ ਖੇਡ ਵਿਭਾਗ ਦੇ ਡਾਇਰੈਕਟਰ ਅਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਗਿੱਧੇ ਦੀਆ ਲੜਕੀਆਂ ਨਾਲ ਆਪ ਨੱਚ ਕੇ ਗਿੱਧਾ ਪਾ ਕੇ ਸਿਰ ਪਲੋਸ ਕੇ ਤੇ ਹੱਥ ਮਿਲਾ ਕੇ ਓਨਾ ਦੀ ਹੌਸਲਾ ਅਫਜਾਈ ਸਟੇਜ ਤੇ ਖੜ ਕੇ ਕੀਤੀ ਜਿਸ ਨਾਲ ਮੈਦਾਨ ਵਿਚ ਖੜੇ ਸਾਰੇ ਹੀ ਖਿਡਾਰੀ ਝੂਮਣ ਤੇ ਨੱਚਣ ਲੱਗ ਪਏ ਜੋ ਕੇ ਖਿਡਾਰੀਆਂ ਵਿਚ ਦਿਲਕਸ਼ ਸਾਂਝ ਬਣੀ ਨਜ਼ਰ ਆ ਰਹੀ ਸੀ।
ਇਨਾਂ ਪੰਜਾਬ ਰਾਜ ਖੇਡਾਂ, ਜਿਨਾਂ 'ਚ 25 ਸਾਲ ਤੋਂ ਘੱਟ ਉਮਰ ਵਰਗ ਦੇ 2400 ਦੇ ਲਗਪਗ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਪਟਿਆਲਾ ਨੇ ਓਵਰਆਲ ਟ੍ਰਾਫ਼ੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਜਦੋਂਕਿ ਮਾਰਚਪਾਸਟ 'ਚ ਪਠਾਨਕੋਟ ਦੀ ਟੀਮ ਜੇਤੂ ਰਹੀ। ਇੰਨਾਂ ਖੇਡਾਂ ਦੇ ਬਾਸਕਟਬਾਲ ਮੁਕਾਬਲਿਆਂ 'ਚ ਪਟਿਆਲਾ ਪਹਿਲੇ, ਬਠਿੰਡਾ ਦੂਸਰੇ ਅਤੇ ;ਲੁਧਿਆਣਾ ਤੀਸਰੇ, ਮੁੱਕੇਬਾਜ਼ੀ 'ਚ ਪਟਿਆਲਾ ਪਹਿਲੇ, ਬਠਿੰਡਾ ਦੂਸਰੇ ਅਤੇ ਅੰਮ੍ਰਿਤਸਰ ਤੀਸਰੇ, ਬੈਡਮਿੰਟਨ 'ਚ ਪਟਿਆਲਾ ਪਹਿਲੇ, ਗੁਰਦਾਸਪੁਰ ਦੂਸਰੇ ਅਤੇ ਜਲੰਧਰ ਤੀਸਰੇ, ਫੁੱਟਬਾਲ 'ਚ ਪਟਿਆਲਾ ਪਹਿਲੇ, ਮਾਨਸਾ ਦੂਸਰੇ ਅਤੇ ਲੁਧਿਆਣਾ ਤੀਸਰੇ, ਜਿਮਨਾਸਟਿਕ 'ਚ ਪਟਿਆਲਾ ਪਹਿਲੇ, ਲੁਧਿਆਣਾ ਦੂਸਰੇ ਅਤੇ ਸੰਗਰੂਰ ਤੀਸਰੇ, ਹਾਕੀ 'ਚ ਜਲੰਧਰ ਪਹਿਲੇ, ਪਟਿਆਲਾ ਦੂਸਰੇ ਅਤੇ ਬਠਿੰਡਾ ਤੀਸਰੇ, ਖੋ-ਖੋ 'ਚ ਪਟਿਆਲਾ ਪਹਿਲੇ, ਸੰਗਰੂਰ ਦੂਸਰੇ ਅਤੇ ਜਲੰਧਰ ਤੀਸਰੇ, ਲਾਅਨ ਟੈਨਿਸ 'ਚ ਪਟਿਆਲਾ ਪਹਿਲੇ, ਲੁਧਿਆਣਾ ਦੂਸਰੇ ਅਤੇ ਜਲੰਧਰ ਤੀਸਰੇ, ਟੇਬਲ ਟੈਨਿਸ 'ਚ ਅੰਮ੍ਰਿਤਸਰ ਪਹਿਲੇ, ਜਲੰਧਰ ਦੂਸਰੇ ਅਤੇ ਲੁਧਿਆਣਾ ਤੀਸਰੇ, ਅਥਲੈਟਿਕਸ 'ਚ ਪਟਿਆਲਾ ਪਹਿਲੇ ਤੇ ਜਲੰਧਰ ਦੂਸਰੇ ਸਥਾਨ 'ਤੇ ਰਿਹਾ। ਰਿਲੇਅ ਰੇਸ 400 ਮੀਟਰ 'ਚ ਰੋਪੜ ਨੇ ਪਹਿਲਾ, ਪਟਿਆਲਾ ਨੇ ਦੂਜਾ ਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਖੇਡ ਵਿਭਾਗ ਦੀ ਨਿਰਦੇਸ਼ਕਾ ਅੰਮ੍ਰਿਤ ਕੌਰ ਗਿੱਲ, ਉਪ ਨਿਰਦੇਸ਼ਕ ਸੁਰਜੀਤ ਸਿੰਘ ਸੰਧੂ, ਸਹਾਇਕ ਨਿਰਦੇਸ਼ਕ ਕਰਤਾਰ ਸਿੰਘ, ਡੀ.ਐਸ.ਓ. ਉਪਕਾਰ ਸਿੰਘ ਵਿਰਕ ਤੇ ਹਰਪ੍ਰੀਤ ਸਿੰਘ, ਅਰਜੁਨਾ ਐਵਾਰਡੀ ਰੂਪਾ ਸੈਣੀ, ਸਾਬਕਾ ਖੇਡ ਅਫ਼ਸਰ ਸੁਰਜੀਤ ਸਿੰਘ ਗਿੱਲ, ਸਰਿਤਾ ਤਿਵਾੜੀ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਖਿਡਾਰੀਆਂ ਦੀ ਗਿਦੇ ਦੀ ਟੀਮ ਨਾਲ ਖੇਡ ਵਿਭਾਗ ਦੇ ਡਾਇਰੈਕਟਰ ਅਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਆਪ ਨੱਚਦੇ ਤੇ ਅਸ਼ੀਰਵਾਦ ਦਿੰਦੇ ਹੋਏ।