ਪਟਿਆਲਾ 29 ਦਸੰਬਰ 2017: ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਚਾਰ ਚਾਲੀ ਸੰਪੰਨ ਹੋ ਗਈ । ਚੈਂਪੀਅਨਸ਼ਿਪ ਵਿਚ ਉੱਤਰੀ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ 44 ਟੀਮਾਂ ਨੇ ਹਿੱਸਾ ਲਿਆ। ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਸ. ਰਜਿੰਦਰ ਪਾਸੀ ਚੇਅਰਮੈਨ ਮੈਡੀਕਲ ਬੋਰਡ ਆਫ਼ ਏਸ਼ੀਅਨ ਵਾਲੀਬਾਲ ਨੇ ਅਦਾ ਕੀਤੀ।
ਫਾਈਨਲ ਨਤੀਜੇ: ਕੁਰੂਕਸ਼ੇਤਰ ਯੂਨੀਵਰਸਿਟੀ ਨੇ ਪਹਿਲਾ ਸਥਾਨ, ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਨੇ ਦੂਜਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤੀਜਾ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨੇ ਚੌਥਾ ਸਥਾਨ ਹਾਸਲ ਕਰਕੇ ਰਾਣੀ ਦੁਰਗਾਵਤੀ ਯੂਨੀਵਰਸਿਟੀ ਜਬਲਪੁਰ ਵਿਖੇ 17 ਤੋਂ 20 ਜਨਵਰੀ, 2018 ਨੂੰ ਹੋਣ ਵਾਲੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਕੁਆਲੀਫਾਈ ਕਰ ਲਿਆ ਹੈ।
ਇਸ ਮੌਕੇ ਤੇ ਏ.ਆਈ.ਯੂ. ਅਬਜ਼ਰਵਰ ਸ਼੍ਰੀ ਸੁਭਾਸ਼ ਜਨਰਾਓ, ਅਰਜੁਨ ਐਵਾਰਡੀ ਡਾ. ਦਲੇਲ ਸਿੰਘ ਚੌਹਾਨ ਸਾਬਕਾ ਖੇਡ ਨਿਰਦੇਸ਼ਕ ਕੁਰੂਕਸ਼ੇਤਰ ਯੂਨੀਵਰਸਿਟੀ, ਸ਼੍ਰੀ ਨਰੇਸ਼ ਪਾਠਕ ਮੈਂਬਰ ਸਕਰੀਨਿੰਗ ਕਮੇਟੀ ਵੀ.ਐਫ.ਆਈ. ਅਤੇ ਸੰਯੁਕਤ ਸਕੱਤਰ ਪੰਜਾਬ ਵਾਲੀਬਾਲ ਐਸੋਸੀਏਸ਼ਨ, ਸ. ਪ੍ਰਿਤਪਾਲ ਸਿੰਘ ਸੰਧੂ ਮਹਾਰਾਜ ਰਣਜੀਤ ਸਿੰਘ ਐਵਾਰਡੀ (ਵਾਲੀਬਾਲ) ਇੰਸਪੈਕਟਰ ਪੰਜਾਬ ਪੁਲਿਸ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਦਲ ਸਿੰਘ ਬਰਾਡ਼, ਜਸਵੰਤ ਸਿੰਘ, ਅਵਤਾਰ ਸਿੰਘ, ਪ੍ਰਿੰਸਇੰਦਰ ਸਿੰਘ ਘੁੰਮਣ, ਰਚਨਾ ਅਤੇ ਰੇਨੂੰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।