ਪਟਿਆਲਾ 29 ਦਸੰਬਰ 2017: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ| ਅਜਿਹਾ ਕਦਮਵਿਆਹਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਅਤੇ ਨਵੇਂ ਸਾਲ ਦੀ ਆਮਦ ਤੇ ਚਲਾਏ ਜਾਂਦੇ ਪਟਾਕਿਆਂ ਤੋਂ ਹੁੰਦੇ ਹਵਾ ਪ੍ਰਦ੍ਹੂਣ ਨੂੰ ਰੋਕਣ ਲਈ ਚੁੱਕਿਆ ਗਿਆ ਹੈ|
ਮਾਨਯੋਗ ਹਾਈਕੋਰਟ ਨੇ ਇਸ ਬਾਰੇ ਆਪਣੇ ਪੱਧਰ ਤੇ ਲਏ ਗਏ ਨੋਟਿਸ ਉਪਰ ਫੈਸਲਾ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਤੇ ਚਲਾਏ ਜਾਂਦੇ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਕਈ ਗੁਣਾਂਵਧ ਜਾਂਦਾ ਹੈ ਅਤੇ ਅਦਾਲਤ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਖਾਸ਼ ਕਰ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਹੁਕਮ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਵੀ ਕੀਤੀ ਹੈ|
ਬੋਰਡ ਦੇ ਚੇਅਰਮੈਨ ਸ਼੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਸਮੂਹ ਲੋਕਾਂ ਨੂੰ ਹਾਈਕੋਰਟ ਵੱਲੋਂ ਪਟਾਕਿਆਂ ਤੇ ਲਗਾਈ ਪਾਬੰਦੀ ਸਬੰਧੀ ਜਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਸੁਚੇਤਕਰਦਾ ਇੱਕ ਜਨਤਕ ਨੋਟਿਸ ਅਖਬਾਰਾਂ ਵਿੱਚ ਛਪਵਾ ਦਿੱਤਾ ਗਿਆ ਹੈ| ਉਹਨਾਂ ਆਮ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਵਿਆਹ ਸਾਦੀਆ ਅਤੇਹੋਰ ਖੁਸ਼ੀ ਦੇ ਮੌਕਿਆਂ ਤੇ ਪਟਾਕੇ ਨਾ ਚਲਾਉਣ , ਵਾਤਾਵਰਣ ਨੂੰ ਸੰਭਾਲਣ ਪ੍ਰਤੀ ਸੰਵਿਧਾਨ ਵਿੱਚ ਦਰਜ ਆਪਣਾ ਫਰਜ਼ ਨਿਭਾਉਣ ਲਈ ਅੱਗੇ ਆਉਣ ਅਤੇ ਕੁਦਰਤ ਨੂੰ ਬਚਾਉਣਾ ਆਪਣਾ ਫਰਜ਼ ਸਮਝਦੇ ਹੋਏ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਕਦਮ ਚੁੱਕਣ ਦੀ ਅਪੀਲ ਕੀਤੀ ਹੈ।