ਗੋਬਿੰਦ ਗੋਧਾਮ ਗਊਸ਼ਾਲਾ ਚਾਂਦਪੁਰ ਰੁੜਕੀ ਵਿਖੇ ਆਲ ਇੰਡੀਆ ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਕ੍ਰਿਸਨਾ ਨੰਦ ਭੂਰੀ ਵਾਲਿਆ ਦੀ ਸਰਪ੍ਰਸਤੀ ਹੇਠ 1008 ਅਚਾਰੀਆ ਗਰੀਬਦਾਸ ਮਹਾਰਾਜ ਜੀ ਦੇ 300 ਸਾਲਾ ਪ੍ਰਕਾਸ ਉਤਸਵ ਸਬੰਧੀ ਸਮਾਗਮਾਂ ਸਮਾਪਤੀ ਦੇ ਦ੍ਰਿਸ।
ਸਹੀਦ ਭਗਤ ਸਿੰਘ ਨਗਰ 28 ਦਸੰਬਰ 2017 : ਗੋਬਿੰਦ ਗੋਧਾਮ ਗਊਸ਼ਾਲਾ ਚਾਂਦਪੁਰ ਰੁੜਕੀ ਵਿਖੇ ਆਲ ਇੰਡੀਆ ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਕ੍ਰਿਸਨਾ ਨੰਦ ਭੂਰੀ ਵਾਲਿਆ ਦੀ ਸਰਪ੍ਰਸਤੀ ਹੇਠ 1008 ਅਚਾਰੀਆ ਗਰੀਬਦਾਸ ਮਹਾਰਾਜ ਜੀ ਦੇ 300 ਸਾਲਾ ਪ੍ਰਕਾਸ ਉਤਸਵ ਸਬੰਧੀ ਚੱਲ ਰਹੇ ਸਮਾਗਮ ਅੱਜ ਸਮਾਪਤ ਹੋਏ। ਇਸ ਮੌਕੇ ਅੱਜ ਅਚਾਰੀਆ ਗਰੀਬਦਾਸੀ ਬਾਣੀ ਦੇ 36 ਆਖੰਡ ਪਾਠਾਂ ਦੇ ਭੋਗ ਪਾਏ ਗਏ। ਇਹਨਾਂ ਸਮਾਗਮਾਂ ਦੀ ਸਮਾਪਤੀ ਮੌਕੇ ਅੱਜ ਮਹੰਤ ਦਯਾਸਾਗਰ ਜੀ ਮੇਹਰਬਾਨ ਛੁਡਾਣੀ ਧਾਮ ਵਾਲੇ ਵਿਸ਼ੇਸ ਤੌਰ ਤੇ ਪਹੁੱੰਚੇ ਤੇ ਸੰਗਤਾਂ ਨੂਮ ਪ੍ਰਵਚਨ ਕਰਦੇ ਹੋਏ ਉਹਨਾਂ ਕਿਹਾ ਕਿ ਗਊਮਾਤਾ ਦੀ ਸੇਵਾ ਤੇ ਸਤਿਗੁਰਾਂ ਦੀ ਬਾਣੀ ਹੀ ਇਸ ਕਲਯੁੱਗ ਵਿੱਚ ਮੱਨੁਖ ਲਈ ਸਹਾਈ ਹੋ ਸਕਦੀ ਹੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਨਾਲ ਜੁੜੀਏ ਤੇ ਆਪਣਾ ਜੀਵਨ ਸਫਲ ਬਣਾਈਏ।ਇਸ ਸਮਾਗਮ ਦੌਰਾਨ ਸਾਵਮੀ ਕ੍ਰਿਸਨਾ ਨੰਦ ਭੂਰੀ ਵਾਲਿਆ, ਸਵਾਮੀ ਅੰਮ੍ਰਿਤਾ ਨੰਦ ਜਲੂਰਧਾਮ , ਸਵਾਮੀ ਦਰਸਨਾ ਨੰਦ ਰਾਮਪੁਰ ਧਾਮ ਬਾਲੇ ਤੇ ਸਵਾਮੀ ਪ੍ਰਕਾਸਾ ਨੰਦ ਮੁੱਖੂਪੁਰ ਵਾਲਿਆਂ ਵੀ ਪ੍ਰਵਚਨ ਕੀਤੇਇਸ ਮੌਕੇ,ਸਵਾਮੀ ਰਾਮਾ ਨੰਦ ਨਵਾਂਸਹਿਰ, ਸਵਾਮੀ ਦਰਸ਼ਨ ਰਾਮ ਰਾਮੁਰ, ਸਵਾਮੀੂ ਵਿੱਦਿਆ ਨੰਦ , ਸਵਾਮੀ ਦਾਸਾ ਨੰਦ, ਬਾਬਾ ਰਾਮ ਦਾਸ, ਸਵਾਮੀ ਅਤੁਲ ਕ੍ਰਿਸਨ, ਸਵਾਮੀ ਦਵਿੰਦਰਾ ਨੰਦ, ਸਵਾਮੀ ਰਾਮ ਤੀਰਥ ਆਦਿ ਸੰਤਾਂ ਮਹਾਂਪੁਰਸਾਂ ਸਮੇਥ ਅਨੇਕਾਂ ਸੰਤ ਮਹਾਂਪੁਰਸ਼ ਹਾਜਰ ਸਨ।ਇਸ ਮੌਕੇ ਅਵਿਨਾਸ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ,ਚੌਧਰੀ ਦਰਸਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ, ਚੌਧਰੀ ਨੰਦ ਲਾਲ ਸਾਬਕਾ ਵਿਧਾਇਕ ਬਲਾਚੌਰ, ਸੰਜੀਵ ਤਲਵਾੜ ਪੀ ਏ ਅਵਿਨਾਸ ਰਾਏ ਖੰਨਾ ,ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਚੇਅਰਮੈਨ,ਸਤਿੰਦਰ ਕੁਮਾਰ ਸਰਪੰਚ,ਜਵਾਹਰ ਕੁਰਾਣਾ ਚੇਅਰਮੈਨ,ਡਾ. ਪ੍ਰੇਮ ਖਟਾਣਾ ਰੱਤੇਵਾਲ, ਸੋਮਨਾਥ, ਮਾਸਟਰ ਮਹਿੰਦਰ ਪਾਲ ਭੋਲੇਵਾਲ, ਭਗਤ ਮਹਿਰ ਜੀ. , ਬਾਬਾ ਦਵਿਦਰ ਕੌੜਾ, ਕੈਪਟਨ ਰਾਮਜੀਦਾਸ ਮੈਨੇਜਰ, ਬਿੰਦਰ ਕੁਮਾਰ ਪੰਚ, , ਗੁਰਬਚਨ ਚਾਂਦਪੁਰੀ ਆਦਿ ਸਮੇਤ ਸਮੁਹ ਸੰਗਤ ਹਾਜਰ ਸੀ।