ਸਹੀਦ ਭਗਤ ਸਿੰਘ ਨਗਰ 27 ਦਸੰਬਰ 2017 (ਕੁਲਵਿੰਦਰ):
ਪੰਜਾਬ ਸਰਕਾਰ ਵੱਲੋਂ ਸਾਲ 2018 ਲਈ 18 ਗਜਟਿਡ ਅਤੇ 39 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜ਼ਮ ਹੁਣ 5 ਰਾਖਵੀਆਂ ਛੁੱਟੀਆਂ ਲੈ ਸਕਣਗੇ, ਜਦੋਂਕਿ ਪਹਿਲਾਂ ਸਿਰਫ 2 ਰਾਖਵੀਆਂ ਛੁੱਟੀਆਂ ਦੀ ਸਹੂਲਤ ਸੀ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2018 ਵਿੱਚ ਗਜਟਿਡ ਛੁੱਟੀਆਂ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਨੂੰ ਬੇਹਤਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਵਿਦਿਅਕ ਅਦਾਰਿਆਂ ਵਿੱਚ ਪੜਾਈ ਦੇ ਦਿਨਾਂ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਅੱਗੇ ਦੱਸਿਆ, ''ਇਸ ਸੁਧਾਰ ਨਾਲ ਰਾਜ ਸਰਕਾਰ ਦੇ ਦਫਤਰ ਸਾਲ 2017 ਦੇ ਮੁਕਾਬਲੇ 2018 ਵਿੱਚ 21 ਦਿਨ ਵੱਧ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮ ਆਪਣੀ ਸਹੂਲਤ ਅਨੁਸਾਰ ਪਹਿਲਾਂ ਨਾਲੋਂ ਵੱਧ ਰਾਖਵੀਆਂ ਛੁੱਟੀਆਂ ਦਾ ਲਾਭ ਵੀ ਲੈ ਸਕਣਗੇ।''
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਫੈਸਲੇ ਰਾਹੀਂ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਰਕਾਰੀ ਸੇਵਾਵਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਪੜਾਈ ਲਈ ਜਿਆਦਾ ਦਿਨ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਦੇ ਨਾਲ-ਨਾਲ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਦੀ ਜ਼ਰੂਰਤ ਵਿੱਚ ਤਾਲਮੇਲ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ, ''ਹੁਣ ਪੰਜਾਬ ਦੀਆਂ ਗਜਟਿਡ ਛੁੱਟੀਆਂ (18) ਭਾਰਤ ਸਰਕਾਰ ਵੱਲੋਂ ਐਲਾਨੀਆਂ 17 ਗਜਟਿਡ ਛੁੱਟੀਆਂ ਦੇ ਮੁਕਾਬਲੇ ਵਿੱਚ ਹਨ''।
ਇਥੇ ਜ਼ਿਕਰਯੋਗ ਹੈ ਕਿ ਸਾਲ 2017 ਲਈ ਪੰਜਾਬ ਸਰਕਾਰ ਵੱਲੋਂ 37 ਗਜਟਿਡ ਅਤੇ 20 ਰਾਖਵੀਆਂ ਛੁੱਟੀਆਂ ਐਲਾਨੀਆਂ ਗਈਆਂ ਸਨ ਜਦੋਂਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਿਰਫ 2 ਰਾਖਵੀਆਂ ਛੁੱਟੀਆਂ ਲੈਣ ਦੀ ਸਹੂਲਤ ਸੀ।
ਛੁੱਟੀਆਂ ਦੀ ਸੂਚੀ :
ਲੜੀ ਨੰ:
ਛੁੱਟੀਆਂ ਦੇ ਨਾਮ
ਛੁੱਟੀ ਦੀ ਮਿਤੀ
ਹਫਤੇ ਦੇ ਦਿਨ
ਸਾਰੇ ਸ਼ਨਿਚਰਵਾਰ
ਸਾਰੇ ਐਤਵਾਰ
ਦੂਜੀਆਂ ਹੋਰ ਛੁੱਟੀਆਂ
1
ਗਣਤੰਤਰ ਦਿਵਸ
26 ਜਨਵਰੀ
ਸ਼ੁੱਕਰਵਾਰ
2
ਜਨਮ ਦਿਵਸ ਸ੍ਰ੍ਰੀ ਗੁਰੂ ਰਵੀਦਾਸ ਜੀ
31 ਜਨਵਰੀ
ਬੁੱਧਵਾਰ
3
ਹੋਲੀ
2 ਮਾਰਚ
ਸ਼ੁੱਕਰਵਾਰ
4
ਰਾਮ ਨੌਮੀ
25 ਮਾਰਚ
ਐਤਵਾਰ
5
ਮਹਾਂਵੀਰ ਜੈਯੰਤੀ
29 ਮਾਰਚ
ਵੀਰਵਾਰ
6
ਗੁੱਡ ਫਰਾਈਡੇ
30 ਮਾਰਚ
ਸ਼ੁੱਕਰਵਾਰ
7
ਜਨਮ ਦਿਨ ਡਾ. ਬੀ. ਆਰ. ਅੰਬੇਡਕਰ
14 ਅਪ੍ਰੈਲ
ਸ਼ਨਿੱਚਰਵਾਰ
8
ਇਦ-ਉੱਲ-ਫਿਤਰ
16 ਜੂਨ
ਸ਼ਨਿੱਚਰਵਾਰ
9
ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
17 ਜੂਨ
ਐਤਵਾਰ
10
ਸੁਤੰਤਰਤਾ ਦਿਵਸ
15 ਅਗਸਤ
ਬੁੱਧਵਾਰ
11
ਜਨਮ ਅਸ਼ਟਮੀ
3 ਸਤੰਬਰ
ਸੋਮਵਾਰ
12
ਜਨਮ ਦਿਵਸ ਮਹਾਤਮਾ ਗਾਂਧੀ ਜੀ
2 ਅਕਤੂਬਰ
ਮੰਗਲਵਾਰ
13
ਦੁਸਿਹਰਾ
19 ਅਕਤੂਬਰ
ਸ਼ੁੱਕਰਵਾਰ
14
ਜਨਮ ਦਿਵਸ ਮਹਾਂਰਿਸ਼ੀ ਵਾਲਮੀਕਿ ਜੀ
24 ਅਕਤੂਬਰ
ਬੁੱਧਵਾਰ
15
ਦੀਵਾਲੀ
7 ਨਵੰਬਰ
ਬੁੱਧਵਾਰ
16
ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ
23 ਨਵੰਬਰ
ਸ਼ੁੱਕਰਵਾਰ
17
ਕ੍ਰਿਸਮਿਸ ਦਿਵਸ
25 ਦਸੰਬਰ
ਮੰਗਲਵਾਰ
18
ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਛੁੱਟੀ ਦੀ ਤਾਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ
ਉਪਰੋਕਤ ਛੁੱਟੀਆਂ ਤੋਂ ਇਲਾਵਾ, ਹਰੇਕ ਕਰਮਚਾਰੀ ਕੈਲੰਡਰ ਸਾਲ-2018 ਦੌਰਾਨ ਹੇਠ ਦਰਸਾਈ ਸੂਚੀ ਵਾਲੀਆਂ ਛੁੱਟੀਆਂ ਵਿੱਚੋਂ 5(ਪੰਜ) ਰਾਖਵੀਆਂ ਛੁੱਟੀਆਂ ਲੈ ਸਕੇਗਾ।
ਲੜੀ ਨੰ:
ਛੁੱਟੀਆਂ ਦੇ ਨਾਮ
ਛੁੱਟੀ ਦੀ ਮਿਤੀ
ਹਫਤੇ ਦੇ ਦਿਨ
1
ਨਵਾਂ ਸਾਲ ਦਿਵਸ
01 ਜਨਵਰੀ
ਸੋਮਵਾਰ
2
ਲੋਹੜੀ
13 ਜਨਵਰੀ
ਸ਼ਨਿੱਚਰਵਾਰ
3
ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ
22 ਜਨਵਰੀ
ਸੋਮਵਾਰ
4
ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ
27 ਜਨਵਰੀ
ਸ਼ਨਿੱਚਰਵਾਰ
5
ਮਹਾਂ ਸ਼ਿਵਰਾਤਰੀ
14 ਫਰਵਰੀ
ਬੁੱਧਵਾਰ
6
ਹੋਲਾ-ਮੁਹੱਲਾ
2 ਮਾਰਚ
ਸ਼ੁੱਕਰਵਾਰ
7
ਅੰਤਰ-ਰਾਸ਼ਟਰੀ ਮਹਿਲਾ ਦਿਵਸ
8 ਮਾਰਚ
ਵੀਰਵਾਰ
8
ਸ਼ਹੀਦੀ ਦਿਵਸ ਸ: ਭਗਤ ਸਿੰਘ ਜੀ
23 ਮਾਰਚ
ਸ਼ੁੱਕਰਵਾਰ
9
ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ
8 ਅਪ੍ਰੈਲ
ਐਤਵਾਰ
10
ਵਿਸਾਖੀ
14 ਅਪ੍ਰੈਲ
ਸ਼ਨਿੱਚਰਵਾਰ
11
ਭਗਵਾਨ ਪਰਸ਼ੂ ਰਾਮ ਜੈਯੰਤੀ
18 ਅਪ੍ਰੈਲ
ਬੁੱਧਵਾਰ
12
ਬੁੱਧ ਪੁਰਨਿਮਾ
30 ਅਪ੍ਰੈਲ
ਸੋਮਵਾਰ
13
ਮਈ ਦਿਵਸ
1 ਮਈ
ਮੰਗਲਵਾਰ
14
ਨਿਰਜਲਾ ਇਕਾਦਸ਼ੀ
23 ਜੂਨ
ਸ਼ਨਿੱਚਰਵਾਰ
15
ਕਬੀਰ ਜੈਯੰਤੀ
28 ਜੂਨ
ਵੀਰਵਾਰ
16
ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ
29 ਜੂਨ
ਸ਼ੁੱਕਰਵਾਰ
17
ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ
31 ਜੁੁਲਾਈ
ਮੰਗਲਵਾਰ
18
ਈਦ-ਉੱਲ-ਜੂਹਾ (ਬਕਰੀਦ)
22 ਅਗਸਤ
ਬੁੱਧਵਾਰ
19
ਜਨਮ ਦਿਵਸ ਬਾਬਾ ਜੀਵਨ ਸਿੰਘ ਜੀ
5 ਸਤੰਬਰ
ਬੁੱਧਵਾਰ
20
ਸਾਰਾਗੜ੍ਹੀ ਦਿਵਸ
12 ਸਤੰਬਰ
ਬੁੱਧਵਾਰ
21
ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ
18 ਸਤੰਬਰ
ਮੰਗਲਵਾਰ
22
ਮੁਹੱਰਮ
21 ਸਤੰਬਰ
ਸ਼ੁੱਕਰਵਾਰ
23
ਅਨੰਤ ਚਤੁਰਦਸ਼ੀ
23 ਸਤੰਬਰ
ਐਤਵਾਰ
24
ਜਨਮ ਦਿਵਸ ਸ: ਭਗਤ ਸਿੰਘ ਜੀ
28 ਸਤੰਬਰ
ਸ਼ੁੱਕਰਵਾਰ
25
ਮਹਾਰਾਜਾ ਅਗਰਸੈਨ ਜੈਯੰਤੀ
10 ਅਕਤੂਬਰ
ਬੁੱਧਵਾਰ
26
ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ
16 ਅਕਤੂਬਰ
ਮੰਗਲਵਾਰ
27
ਜਨਮ ਦਿਵਸ ਸ੍ਰੀ ਗੁਰੂ ਰਾਮਦਾਸ ਜੀ
26 ਅਕਤੂਬਰ
ਸ਼ੁੱਕਰਵਾਰ
28
ਜਨਮ ਦਿਵਸ ਸੰਤ ਨਾਮ ਦੇਵ ਜੀ
26 ਅਕਤੂਬਰ
ਸ਼ੁੱਕਰਵਾਰ
29
ਕਰਵਾ ਚੌਥ
27 ਅਕਤੂਬਰ
ਸ਼ਨਿੱਚਰਵਾਰ
30
ਨਵਾਂ ਪੰਜਾਬ ਦਿਵਸ
1 ਨਵੰਬਰ
ਵੀਰਵਾਰ
31
ਵਿਸ਼ਵਕਰਮਾ ਦਿਵਸ
8 ਨਵੰਬਰ
ਵੀਰਵਾਰ
32
ਗੋਵਰਧਨ ਪੂਜਾ
8 ਨਵੰਬਰ
ਵੀਰਵਾਰ
33
ਪ੍ਰਕਾਸ਼ ਗੁਰਪੁਰਬ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ
9 ਨਵੰਬਰ
ਸ਼ੁੱਕਰਵਾਰ
34
ਸ਼ਹੀਦੀ ਦਿਵਸ ਸ: ਕਰਤਾਰ ਸਿੰਘ ਸਰਾਭਾ ਜੀ
16 ਨਵੰਬਰ
ਸ਼ੁੱਕਰਵਾਰ
35
ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ-ਉੱਨ-ਨਬੀ ਜਾਂ ਇਦ-ਏ-ਮਿਲਾਦ)
21 ਨਵੰਬਰ
ਬੁੱਧਵਾਰ
36
ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
12 ਦਸੰਬਰ
ਬੁੱਧਵਾਰ
37
ਜੋੜ ਮੇਲਾ ਫਤਿਹਗੜ੍ਹ ਸਾਹਿਬ
26,27 ਅਤੇ 28 ਦਸੰਬਰ
ਬੁੱਧਵਾਰ,ਵੀਰਵਾਰ ਅਤੇ ਸ਼ੁੱਕਰਵਾਰ