ਮੰਦਰ ਬਾਬਾ ਨਿਰਮਲ ਸਾਹ ਨਵਾਂਗਰਾਂ ਵਿਖੇ ਭੂਰੀ ਵਾਲੇ ਸੰਪਰਦਾਇ ਵਲੋਂ ਕਰਵਾਏ ਚੌਥੇ ਸੰਤ ਸਮਾਗਮ ਦੇ ਦ੍ਰਿਸ।
ਸਹੀਦ ਭਗਤ ਸਿਮਘ ਨਗਰ 24 ਦਸੰਬਰ 2017 (ਕੁਲਵਿੰਦਰ): ਪਿੰਡ ਨਵਾਂਗਰਾਂ ਦੀ ਭੂਰੀ ਵਾਲੇ ਸੰਪਰਦਾਇ ਦੀ ਨਾਮ ਲੇਵਾ ਸੰਗਤ ਵਲੋਂ ਸਮੂਹ ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ ਭੂਰੀਵਾਲੇ ਗਰੁਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆ ਦੀ ਸਰਪ੍ਰਸਤੀ ਹੇਠ ਪਿੰਡ ਨਵਾਂਗਰਾਂ ਵਿਖੇ ਚੌਥਾ ਸੰਤ ਸਮਾਗਮ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ ਕਰਵਾਇਆ ਗਿਆ ।ਇਸ ਮੌਕੇ ਪਹਿਲਾਂ ਅਚਾਰੀਆ ਗਰੀਬਦਾਸੀ ਬਾਣੀ ਦੇ ਆਦਿ ਅੰਤ ਪਾਠ ਦੇ ਭੋਗ ਪਾਏ ਗਏ ਤੇ ਇਸ ਉਪਰੰਤ ਸੰਗਤਾਂ ਨੂੰਂ ਪ੍ਰਵਚਨ ਕਰਦੇ ਹੋਏ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲ਼ਿਆ ਨੇ ਕਿਹਾ ਕਿ ਮਨੁੱਖ ਨੂੰ ਇਹ ਜਨਮ ਬਹੁਤ ਹੀ ਮੁਸ਼ਕਿਲ ਨਾਲ ਮਿਲਿਆ ਹੈ ਇਸ ਲਈ ਮਨੁੱਖ ਨੂੰ ਇਸ ਜਨਮ ਵਿੱਚ ਆਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਮਨੁੱਖ ਇਸ ਜਨਮ ਵਿੱਚ ਆ ਕੇ ਨਾਮ ਸਿਮਰਨ ਕਰਕੇ ਪ੍ਰਭ ਭਗਤੀ ਕਰੇ।ਇਸ ਮੌਕੇ ਉਹਨਾਂ ਕਿਹਾ ਹਰ ਪ੍ਰਾਣੀ ਦਾ ਫਰਜ ਬਣਦਾ ਹੈ ਕਿ ਉਹ ਰੋਜਾਨਾ ਘੱਟੋ ਘੱਟ ਢਾਈ ਘੰਟੇ ਨਾਮ ਸਿਮਰਨ ਲਈ ਲਾਵੇ। ਉਹਨਾਂ ਅੱਗੇ ਕਿਹਾ ਮਨੁੱਖ ਨੂੰ ਬੁਰੀ ਸੰਗਤ ਤੋਂ ਬਚ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਤੇ ਆਪਣਾ ਵੱਧ ਤੋਂ ਵੱਧ ਸਮਾਂ ਧਰਮ ਕਰਮ ਦੇ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ ।ਉਹਨਾਂ ਅੱਗੇ ਕਿਹਾ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆ ਨੂੰ ਵਧੀਆ ਸੰਸਕਾਰ ਦੇਈਏ ਤੇ ਉਹਨਾਂ ਨੂੰ ਧਰਮ ਨਾਲ ਜੋੜ ਕੇ ਉਹਨਾਂ ਦਾ ਆਉਣ ਵਾਲਾ ਜੀਵਨ ਸ਼ਫਲ ਕਰੀਏ।ਉਹਨਾਂ ਅੱਗੇ ਕਿਹਾ ਅੱਜ ਸਾਡੀ ਨੌਜਵਾਨ ਪੀੜੀ ਨਸ਼ਿਆ ਵਿੱਚ ਗਲਤਾਨ ਹੋ ਰਹੀ ਹੈ ਇਸ ਲਈ ਮਾਪਿਆ ਦਾ ਹੋਰ ਵੀ ਫਰਜ ਬਣਦਾ ਹੈ ਕਿ ਅਸੀਂ ਆਪਣੇ ਬੱਚਿਆ ਨੂੰ ਧਰਮ ਨਾਲ ਜੋੜੀਏ। ਸਮਾਗਮ ਦੌਰਾਨ ਸਮੁਹ ਨਗਰ ਨਿਵਾਸ਼ੀਆ ਵਲੋਂ ਭੂਰੀ ਵਾਲੇ ਟਰੱਸਟ ਲਈ ਇੱਕ ਲੱਖ ਪੱਚੀ ਹਜਾਰ ਰੁਪਏ ਦਿੱਤੇ।ਇਸ ਸੰਤ ਸਮਾਗਮ ਦੌਰਾਨ ਸਵਾਮੀ ਧੀਰਾ ਨੰਦ , ਸਵਾਮੀ ਦੇਵ ਦਾਸ ਤੋਂ ਇਲਾਵਾ ਦੌਲਤ ਰਾਮ ਸੰਡਰੇਵਾਲ ਪ੍ਰਧਾਨ ਕੈਨੇਡਾ ਆਸ਼ਰਮ,ਗੌਰਵ ਕੁਮਾਰ ਵਿੱਕੀ ਕਰੀਮਪੁਰਚਾਹਵਾਲਾ ਯੂਥ ਕਾਂਗਰਸੀ ਆਗੂ, ਅਸੋਕ ਕੁਮਾਰ ਕਰੀਮਪੁਧਿਆਨੀ,ਚੇਅਰਮੈਨ, ਭਜਨ ਲਾਲ ਚੰਨਿਆਣੀ ਕਲਾਂ, ਮੇਹਰ ਚੰਦ ਹੱਕਲਾ ਸਾਬਕਾ ਸਰਪੰਚ,ਮਾਸਟਰ ਸੀਤਾ ਰਾਮ ਕੈਨੇਡਾ, ਸਰਦਾਰ ਮਹਿੰਦਰ ਸਿੰਘ ਭਾਟੀਆ,ਮਾਸਟਰ ਅਜੀਤ ਸਿੰਘ ਭਾਟੀਆ, ਮਾਟਸਰ ਮਹਿੰਦਰ ਪਾਲ ਹੱਕਲਾ, ਮਨੋਹਰ ਲਾਲ ਭਾਟੀਆ ਸਰਪਂੰਚ,ਮਾਸਟਰ ਖੁਸਬੀਰ ਚੰਦ, ਮਾਸਟਰ ਸੁਰਜੀਤ ਸਿੰਘ ਹੱਕਲਾ, ਸੋਹਣ ਲਾਲ ਭੂੰਬਲਾ, ,ਕਮਲ ਭਾਟੀਆ ਮੈਨੇਜਰ ,ਜਸਵਿੰਦਰ ਕਾਲਾ,ਲਖਵਿੰਦਰ ਬਿੱਟੂ, ਰਾਮ ਸਰੂਪ ਭੂੰਬਲਾ, ,ਪਰਮਜੀਤ ਸਿੰਘ ਭਾਟੀਆ ,ਸੁਰਜੀਤ ਸਿੰਘ ਉਪਰੇਟਰ, ਮਾਸਟਰ ਅਸਵਨੀ ਕੁਮਾਰ,ਰਮਨ ਕੁਮਾਰ ਪੰਜਾਬ ਪੁਲਿਸ,ਪਰਮਜੀਤ ਸਿੰਘ ਭਾਟੀਆ,ਲੇਖ ਰਾਜ, ਸੂਬੇਦਾਰ ਕੁਲਦੀਪ ਸਿੰਘ , ਮਨੋਹਰ ਲਾਲ ਸਟੈਨੋ ਆਦਿ ਸਮੇਤ ਸਮੂਹ ਸੰਗਤ ਤੇ ਨਗਰ ਨਿਵਾਸੀ ਹਾਜਰ ਸਨ।ਇਸ ਸਮਾਗਮ ਲਈ ਮਾਸਟਰ ਸਰਵਣ ਰਾਮ ਭਾਟੀਆ ਜਰਮਨੀ ਤੇ ਕੁੰਦਨ ਸਿੰਘ ਕੇਨੇਡਾ ਦਾ ਵਿਸ਼ੇਸ ਯੋਗਦਾਨ ਰਿਹਾ।