ਆਦਰਸ ਸੀਨੀਅਰ ਸਕੈਡੰਰੀ ਸਕੂਲ ਨਵਾਂਗਰਾਂ ਵਿਖੇ ਦੋ ਰੋਜਾ ਇੰਟਰ ਹਾਊਸ ਖੇਡ ਮੁਕਾਬਲੇ ਦੇ ਇਨਾਮ ਵੰਡ ਸਮਾਰੋਹ ਦੇ ਦ੍ਰਿਸ।
ਸਹੀਦ ਭਗਤ ਸਿੰਘ ਨਗਰ 24 ਦਸੰਬਰ 2017 (ਕੁਲਵਿੰਦਰ ): ਆਦਰਸ ਸੀਨੀਅਰ ਸਕੈਡੰਰੀ ਸਕੂਲ ਨਵਾਂਗਰਾਂ ਵਿਖੇ ਦੋ ਰੋਜਾ ਇੰਟਰ ਹਾਊਸ ਖੇਡ ਮੁਕਾਬਲੇ ਪਿੰ੍ਰ. ਸੁਪ੍ਰਿਆ ਖੁਰਾਣਾ ਤੇ ਸੀਨੀਅਰ ਕੋਚ ਵਿਨੋਦ ਕੁਮਾਰ ਦੀ ਅਗਵਾਈ ਵਿੱਚ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆ ਦੀ ਸੁਰੂਆਤ ਪ੍ਰਿੰਸੀਪਲ ਵਲੋਂ ਕੀਤੀ ਗਈ। ਇਸ ਮੌਕੇ ਫੁੱਟਬਾਲ,ਕਬੱਡੀ, ਖੋ-ਖੋ, ੧੦੦ ਮੀਟਰ , ੨੦੦ ਮਟਿਰ,੪੦੦ ਮੀਟਰ, ੮੦੦ ਮੀਟਰ, ਅਤੇ ੧੫੦੦ ਮੀਟਰ ਦੌੜ ਮੁਕਾਬਲੇ ਕਰਵਾਏ ਗਏ।ਇਹਨਾਂ ਖੇਡ ਮੁਕਾਬਲਿਆ ਵਿੱਚ ਜੇਤੂਆ ਨੂੰ ਇਨਾਮਾਂ ਦੀ ਵੰਡ ਪਿੰ੍ਰ.ਸੁਪਿਰਆ ਖੁਰਾਣਾ,ਮਨੋਹਰ ਲਾਲ ਭਾਟੀਆ ਸਰਪੰਚ, ਮਾਸਟਰ ਅਜੀਤ ਸਿੰਘ ਚੇਅਰਮੈਨ ਵਲੋਂ ਸਾਂਝੇ ਤੋਰ ਤੇ ਕੀਤੀ ਤੇ ਉਹਨਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਵੀ ਦਿੱਤਾ। ਇਹਨਾਂ ਖੇਡ ਮੁਕਾਬਲਿਆ ਵਿੱਚ ਨਾਰਦਨ ਹਾਊਸ, ਈਸਟਰਨ ਹਾਊਸ, ਸਦਰਨ ਹਾਊਸ ਤੇ ਵੇਸਟਰਨ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਓਵਰਆਲ ਟਰਾਫੀ ਈਸਟਰਨ ਹਾਊਸ ਨੇ ਜਿੱਤੀ।ਇਸ ਮੁਕਾਬਲੇ ਕਰਵਾਉਣ ਵਿੱਚ ਸੀਨੀਅਰ ਕੋਚ ਵਿਨੋਦ ਕੁਮਾਰ, ਅਮਨਦੀਪ ਸਿੰਘ ਪੀ.ਟੀ.ਆਈ, ਅੰਮ੍ਰਿਤਪਾਲ ਸਿੰਘ ਪੀ.ਟੀ.ਆਈ, ਕਰਨੈਲ ਸਿੰਘ ਕੋਚ, ਧੀਰਜ ਕੁਮਾਰ ਕੋਚ, ਸੰਦੀਪ ਕੁਮਾਰ ਕੋਚ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਵਿਸ਼ੇਸ ਯੋਗਦਾਨ ਰਿਹਾ।