ਸਹੀਦ ਭਗਤ ਸਿੰਘ ਨਗਰ 24 ਦਸੰਬਰ 2017: (ਕੁਲਵਿੰਦਰ ): ਪੰਜਾਬ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਬਲਾਕ ਪਾ੍ਰਇਮਰੀ ਸਿੱਖਿਆ ਅਫਸਰਾਂ ਨੂੰ ਦੋ ਰੋਜਾ ਟਰੇਂਿਨੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ । ਜਾਰੀ ਹਦਾਇਤਾਂ ਅਨੁਸਾਰ ਬੀ.ਪੀ.ਈ.ਓ ਨੂੰ ਵਿੱਤੀ ਰੂਲਾਂ , ਐਸ.ਐਸ.ਏ, ਰਮਸਾ,ਐਮ.ਡੀ.ਐਮ, ਪ੍ਰਬੰਦਧਕੀ ਡਿਊਟੀਆਂ ਤੇ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਗਤੀਵਿਧੀਆਂ ਵਾਰੇ ਵਿਸਥਾਰ ਪੂਰਵਕ ਦੋ ਰੋਜਾ ਟਰੇਂਿਨੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਦਿੱਤੀ ਜਾਵੇਗੀ। ਮਿਤੀ ੨੬ ਤੇ ੨੭ ਦਸੰਬਰ ਨੂੰ ਬਠਿੰਡਾ, ਫਰੀਦਕੋਟ, ਫਾਜਿਲਕਾ,ਫਿਰੋਜਪੁਰ, ਮਾਨਸਾ, ਮੋਗਾ ਤੇ ਸੀ੍ਰ ਮੁਕਤਸਰ ਸਾਹਿਬ, ੨੮ ਤੇ ੨੯ ਦਸੰਬਰ ਨੂੰ ਅੰਮ੍ਰਿਤਸਰ,ਗੁਰਦਾਸਪੁਰ, ਹਸ਼ਿਆਰਪੁਰ, ਪਠਾਨਕੋਟ, ਕਪੂਰਥਲਾ ,੨ ਤੇ ੩ ਜਨਵਰੀ ਨੂੰ ਬਰਨਾਲਾ, ਫਤਿਹਗੜਸਾਹਿਬ, ਲੁਧਿਆਣਾ, ਰੂਪਨਗਰ, ਮੋਹਾਲੀ ਤੇ ੪ ਤੇ ੫ ਜਨਵਰੀ ਨੂੰ ਜਲੰਧਰ, ਸਹੀਦ ਭਗਤ ਸਿੰਘ ਨਗਰ, ਤਰਨਤਾਰਨ, ਪਟਿਆਲਾ ਤੇ ਸੰਗਰੂਰ ਦੇ ਬੀ.ਪੀ.ਈ.ਓ ਨੂੰ ਟਰੇਂਿਨੰਗ ਦਿੱਤੀ ਜਾਵੇਗੀ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਦਿਨ ਟਰੇਨਿੰਗ ਦਾ ਸਮਾਂ ੧੦ ਵਜੇ ਤੋਂ ੫ ਵਜੇ ਤੱਕ,ਦੂਸਰੇ ਦਿਨ ਟਰੇਨਿੰਗ ਦਾ ਸਮਾਂ ੯ ਵਜੇ ਤੋਂ ੫ ਵਜੇ ਤੱਕ ਹੋਵੇਗਾ।ਵਾਧੇ ਤੇ ਚੱਲ ਰਹੇ ਬੀ.ਪੀ.ਈ.ਓ ਤੇ ਜਿਹਨਾਂ ਬੀ.ਪੀ.ਈ.ਓ ਦਾ ਅਸਲ ਸੇਵਾ ਮੁਕਤੀ ਦਾ ਸਮਾਂ ਇੱਕ ਸਾਲ ਤੋਂ ਘੱਟ ਰਹਿੰਦਾ ਹੈ ਉਹਨਾਂ ਨੂੰ ਇਹ ਟਰੇਂਿਨੰਗ ਨਹੀਂ ਦਿੱਤੀ ਜਾਵੇਗੀ