ਸਹੀਦ ਭਗਤ ਸਿੰਘ ਨਗਰ 20 ਦਸੰਬਰ 2017: (ਕੁਲਵਿੰਦਰ ਹੱਕਲਾ) : ਪੰਜਾਬ ਸਿੱਖਿਆ ਵਿਭਾਗ ਵਲੋਂ ਸਕੂਲ ਲਡਿਰਸ਼ਿਪ ਡਵੈਲਪਮੈਂਟ ਪ੍ਰੋਗਰਾਮ ਤਹਿਤ ਪੰਜਾਬ ਦੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲਾਂ ਦੇ ਪਿੰ੍ਰਸੀਪਲਾਂ ਨੂੰ ਦੋ ਰੋਜਾ ਟਰੇਂਿਨੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ । ਜਾਰੀ ਹਦਾਇਤਾਂ ਅਨੁਸਾਰ ਪ੍ਰਿੰਸੀਪਲਾਂ ਨੂੰ ਵਿੱਤੀ ਰੂਲਾਂ , ਐਸ.ਐਸ.ਏ, ਰਮਸਾ,ਐਮ.ਡੀ.ਐਮ, ਪ੍ਰਬੰਦਧਕੀ ਡਿਊਟੀਆਂ ਤੇ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਗਤੀਵਿਧੀਆਂ ਵਾਰੇ ਵਿਸਥਾਰ ਪੂਰਵਕ ਦੋ ਰੋਜਾ ਟਰੇਂਿਨੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਦਿੱਤੀ ਜਾਵੇਗੀ। ਮਿਤੀ ੨੬ ਤੇ ੨੭ ਦਸੰਬਰ ਨੂੰ ਬਠਿੰਡਾ, ਫਰੀਦਕੋਟ, ਫਾਜਿਲਕਾ,ਫਿਰੋਜਪੁਰ, ਮਾਨਸਾ, ਮੋਗਾ ਤੇ ਸੀ੍ਰ ਮੁਕਤਸਰ ਸਾਹਿਬ, ੨੮ ਤੇ ੨੯ ਦਸੰਬਰ ਨੂੰ ਅੰਮ੍ਰਿਤਸਰ,ਗੁਰਦਾਸਪੁਰ, ਹਸ਼ਿਆਰਪੁਰ, ਪਠਾਨਕੋਟ, ਕਪੂਰਥਲਾ ,੨ ਤੇ ੩ ਜਨਵਰੀ ਨੂੰ ਬਰਨਾਲਾ, ਫਤਿਹਗੜਸਾਹਿਬ, ਲੁਧਿਆਣਾ, ਰੂਪਨਗਰ, ਮੋਹਾਲੀ ਤੇ ੪ ਤੇ ੫ ਜਨਵਰੀ ਨੂੰ ਜਲੰਧਰ, ਸਹੀਦ ਭਗਤ ਸਿੰਘ ਨਗਰ, ਤਰਨਤਾਰਨ, ਪਟਿਆਲਾ ਤੇ ਸੰਗਰੂਰ ਦੇ ਪ੍ਰਿੰਸੀਪਲਾਂ ਨੂੰ ਟਰੇਂਿਮਗ ਦਿੱਤੀ ਜਾਵੇਗੀ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਦਿਨ ਟਰੇਨਿੰਗ ਦਾ ਸਮਾਂ ੧੦ ਵਜੇ ਤੋਂ ੫ ਵਜੇ ਤੱਕ,ਦੂਸਰੇ ਦਿਨ ਟਰੇਨਿੰਗ ਦਾ ਸਮਾਂ ੯ ਵਜੇ ਤੋਂ ੫ ਵਜੇ ਤੱਕ ਹੋਵੇਗਾ।