← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 19 ਦਸੰਬਰ 2017 :
ਪਟਿਆਲਾ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਮੌਕੇ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਕਰਵਾਈ ਧੱਕੇਸ਼ਾਹੀ ਦੇ ਖਿਲਾਫ਼ ਵਾਰਡ ਨੰਬਰ 14 ਦੇ ਅਕਾਲੀ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਵਲੋਂ ਮਾਨਯੋਗ ਹਾਈਕੋਰਟ ਵਿਚ ਜਾਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੋਣ ਤੋਂਇਕ ਦਿਨ ਪਹਿਲਾਂ ਬਿੱਟੂ ਚੱਠਾ ਮਾਨਯੋਗ ਹਾਈਕੋਰਟ ਤੋਂ ਹੁਕਮ ਲੈ ਕੇ ਆਏ ਸਨ ਕਿ ਉਨਾਂ ਦੇ ਵਾਰਡ ਦੀ ਵੋਟਿੰਗ ਪੂਰੀ ਤਰਾਂ ਪਾਰਦਰਸ਼ੀ ਢੰਗ ਨਾਲ ਹੋਵੇਗੀ ਪਰ ਅਜਿਹਾ ਨਹੀਂ ਹੋਇਆ। ਬਿੱਟੂ ਚੱਠਾ ਨੇ ਆਖਿਆ ਕਿ ਮਾਨਯੋਗ ਹਾਈਕੋਰਟ ਨੇ ਹੁਕਮ ਦਿੱਤੇ ਸਨ ਕਿ ਵੋਟਿੰਗ ਦੌਰਾਨ ਵੀਡਿਓਗ੍ਰਾਫ਼ੀ ਹੋਵੇ ਅਤੇ ਡੀ.ਸੀ. ਤੇ ਐਸ.ਐਸ.ਪੀ ਪਟਿਆਲਾ ਚ ਅਮਨ ਤੇ ਕਾਨੂੰਨ ਨੂੰ ਪੂਰੀ ਤਰਾਂ ਬਣਾ ਕੇ ਰੱਖਣ। ਉਨਾਂ ਆਖਿਆ ਕਿ ਇਸ ਦੇ ਉਲਟ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਸਵੇਰੇ8:30 ਵਜੇ ਹੀ ਸਾਡੇ ਬੂਥ ਕੈਪਚਰ ਹੋ ਗਏ ਅਤੇ ਪੁਲਿਸ ਨੇ ਸਾਨੂੰ ਧੱਕੇ ਮਾਰ ਮਾਰ ਬਾਹਰ ਕੱਢ ਦਿੱਤਾ। ਬਾਅਦ ਚ ਉਨਾਂ ਨੇ ਮੁੜ ਪਲਿੰਗ ਸ਼ੁਰੂ ਕਰਵਾਈ ਪਰ ਕਾਂਗਰਸ ਆਪਣੀ ਹਾਰ ਤੋਂ ਬੌਖਲਾ ਗਏ ਸਨ ਜਿਸ ਕਾਰਨ ਕਾਂਗਰਸੀਆਂ ਤੇ ਪੁਲਿਸ ਨੇ ਉਨਾਂ ਦੀ ਵਰਕਰਾਂ ਦੀ ਕੁੱਟਮਾਰ ਕੀਤੀ ਤੇ ਸਾਰੇ ਬੂਥ'ਤੇ ਕਬਜਾ ਕਰਕੇ ਉਨਾਂ ਦੇ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਦਿੱਤਾ ਸੀ। ਉਨਂ ਆਖਿਆ ਕਿ ਕਾਂਗਰਸੀਆਂ ਵਲੋਂ ਬਰਸਾਏ ਇੱਟਾਂ ਰੋੜੇ ਕਾਰਨ ਉਨਾਂ ਦੇ ਕਈ ਵਰਕਰ ਜਖ਼ਮੀ ਹੋ ਗਏ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਪਰ ਕਾਂਗਰਸੀਆਂ ਨੇ ਦੇਰ ਸ਼ਾਮ ਆਪਣੀਆਂ ਕੁਝ ਦੁਕਾਨਾਂ ਦੇ ਆਪ ਹੀ ਸ਼ੀਸ਼ੇਭੰਨ ਕੇ ਅਕਾਲੀ ਵਰਕਰਾਂ 'ਤੇ ਕੇਸ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ। ਬਿੱਟੂ ਚੱਠਾ ਨੇ ਆਖਿਆ ਕਿ ਇਸ ਧੱਕੇ ਦੇ ਖ਼ਲਾਫ਼ ਉਹ ਮਾਨਯੋਗ ਹਾਈਕੋਰਟ ਵਿਚ ਸਬੂਤਾਂ ਸਮੇਤ ਸਾਰਾ ਕੇਸ ਰੱਖਣਗੇ । ਹਾਈਕੋਰਟ ਨੂੰ ਦੱਸਣਗੇ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਕਿਸ ਤਰਾਂ ਧੱਜੀਆਂ ਉਡੀਆਂ ਹਨ ਤੇ ਇਸਸਬੰਧੀ ਉਹ ਵਾਰਡ ਦੀ ਚੋਣ ਨੂੰ ਕੈਂਸਲ ਕਰਵਾ ਕੇ ਮੁੜ ਪੈਰਾ ਮਿਲਟਰੀ ਫੋਰਸ ਦੀ ਦੇਖਰੇਖ ਹੇਠ ਚੋਣ ਕਰਾਉਣ ਦੀ ਮੰਗ ਕਰਨਗੇ।
Total Responses : 942