ਪਟਿਆਲਾ 18 ਦਸੰਬਰ, 2017 : ਪੰਜਾਬ ਪ੍ਰਦੂਸaਣ ਰੋਕਥਾਮ ਬੋਰਡ ਨੇ ਇੱਕ ਨੋਟਿਸ ਜਾਰੀ ਕਰਕੇ ਪਬਲਿਕ ਤੋ ਰਾਇ ਮੰਗੀ ਹੈ ਕਿ ਕਿਉ ਨਾ ਹਵਾ ਦੀ ਗੁਣਵੱਤਾ ਵਿੱਚ ਆਉਦਂੇ ਨਿਘਾਰ ਨੂੰ ਰੋਕਣ ਹਿੱਤ ਇੱਟਾਂ ਦੇ ਭੱਠੇ ਸਰਦੀਆਂ ਦੇ ਮਹੀਨਿਆ ਵਿੱਚ ਬੰਦ ਰੱਖੇ ਜਾਣ ।
ਪੰਜਾਬ ਵਿੱਚ ਇਸ ਵਕਤ ਲੱਗਭੱਗ 3000 ਭੱਠੇ ਚੱਲ ਰਹੇ ਹਨ ਅਤੇ ਹਰੇਕ ਭੱਠਾ ਪ੍ਰਤੀ ਸਾਲ 70-80 ਲੱਖ ਇੱਟਾਂ ਪਕਾਉਦਾਂ ਹੈ । ਇਨ੍ਹਾਂ ਭੱਠਿਆਂ ਵਿੱਚ ਕੋਲਾ ਪ੍ਰਮੁੱਖ ਈਧਂਨ ਵੱਜੋ ਵਰਤਿਆ ਜਾਂਦਾ ਹੈ, ਜਿਸ ਤੋ ਲਗਾਤਾਰ ਨਿਕਲਦੇ ਧੂੰਏ ਵਿੱਚ ਧੂੜ ਦੇ ਕਣ, ਸਲਫaਰ ਡਾਈਆਕਸਾਈਡ ਅਤੇ ਹੋਰ ਗੈਸਾਂ ਪੈਦਾ ਹੁੰਦੀਆਂ ਹਨ । ਬੇਸaੱਕ ਬੋਰਡ ਨੇ ਭੱਠਿਆਂ ਚੋ ਂਨਿਕਲਣ ਵਾਲੇ ਧੂੰਏ ਦੇ ਕਣਾਂ ਦੀ ਨਿਰਧਾਰਤ ਹੱਦ 750 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਨਿਰਧਾਰਤ ਕੀਤੀ ਹੋਈ ਹੈ, ਪਰ ਫਿਰ ਵੀ ਸਰਦੀਆਂ ਦੇ ਮੌਸਮ ਦੌਰਾਨ ਅਜਿਹਾ ਧੂੰਆਂ ਹਵਾ ਦੀ ਗੁਣਵੱਤਾ ਨੂੰ ਦੁਰਪ੍ਰਭਾਵਿਤ ਕਰਦਾ ਹੈ ।
ਰਾਜ ਦੇ ਕਰੀਬ 40 ਪ੍ਰਤੀਸaਤ ਭੱਠਿਆਂ ਨੂੰ ਬਰਸਾਤਾਂ ਤੋ ਬਾਅਦ ਅਕਤੂਬਰ ਮਹੀਨੇ ਵਿੱਚ ਅੱਗ ਦਿੱਤੀ ਜਾਂਦੀ ਹੈ ਅਤੇ ਇਹ ਭੱਠੇ ਸਰਦੀਆਂ ਦੇ ਮਹੀਨਿਆਂ ਵਿੱਚ ਵੀ ਚਲਦੇ ਹਨ । ਪੰਜਾਬ ਵਿੱਚ ਸਰਦੀਆਂ ਦੇ ਮਹੀਨਿਆਂ ਖਾਸਕਰ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਬਹੁਤ ਹੀ ਨਿਘਾਰ ਆ ਜਾਂਦਾ ਹੈ ਕਿਉਕਿ ਇਹਨਾਂ ਦਿਨਾਂ ਵਿੱਚ ਖੇਤਾਂ ਵਿੱਚ ਪਰਾਲੀ ਨੂੰ ਸਾੜਨ ਕਾਰਨ, ਦੀਵਾਲੀ ਅਤੇ ਹੋਰ ਤਿਉਹਾਰਾਂ ਅਤੇ ਵਿਆਹਾਂ ਦੇ ਸਮਾਗਮਾਂ ਤੇ ਪਟਾਕਿਆਂ ਦੇ ਚੱਲਣ ਕਾਰਨ, ਖੇਤਾਂ ਵਿੱਚ ਫਸਲਾਂ ਦੀ ਕਟਾਈ ਅਤੇ ਮੰਡੀਆਂ ਵਿੱਚ ਅਨਾਜ ਦੀ ਸਫਾਈ ਤੋ ਪੈਦਾ ਹੁੰਦੀ ਧੂੜ ਪਹਿਲਾਂ ਹੀ ਵਾਤਾਵਰਣ ਨੂੰ ਬਹੁਤ ਗੰਧਲਾ ਕਰ ਰਹੀ ਹੁੰਦੀ ਹੈ । ਇਸ ਤੋ ਇਲਾਵਾ ਸਰਦੀਆਂ ਦੇ ਮਹੀਨਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਕਾਰਨ ਆਬੋ ਹਵਾ ਵਿੱਚ ਧੂੜ ਦੇ ਕਣਾਂ ਦੇ ਲਗਾਤਾਰ ਲਟਕਣ ਕਾਰਨ ਅਤੇ ਹਵਾ ਦੀ ਨਮੀ ਕਾਰਨ ਵਾਤਾਵਰਣ ਗੰਧਲਾ ਜਾਂਦਾ ਹੈ । ਅਜਿਹੇ ਸਮੇ ਭੱਠਿਆਂ ਵਿੱਚੋ ਨਿਕਲਦਾ ਧੂੰਆਂ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ । ਇਸ ਤੋ ਇਲਾਵਾ ਬੋਰਡ ਵੱਲੋ ਵੇਖਿਆ ਗਿਆ ਕਿ ਗਰਮੀਆਂ ਵਿੱਚ ਇੱਕ ਲੱਖ ਇੱਟ ਪਕਾਉਣ ਲਈ ਕੇਵਲ 10 ਟਨ ਕੋਲਾ ਲੱਗਦਾ ਹੈ, ਜਦੋ ਕਿ ਇਸ ਦੇ ਮੁਕਾਬਲੇ ਸਰਦੀਆਂ ਵਿੱਚ ਇਹ ਖਪਤ ਵੱਧ ਕੇ 12 ਟਨ ਪ੍ਰਤੀ ਇੱਕ ਲੱਖ ਇੱਟ ਤੱਕ ਪਹੁੰਚ ਜਾਂਦੀ ਹੈ । ਜਿਸ ਤੋ ਪਤਾ ਲਗਦਾ ਹੈ ਕਿ ਸਰਦੀਆਂ ਵਿੱਚ ਕੋਲੇ ਦੇ ਵਾਧੂ ਜਲਣ ਕਾਰਨ ਹਵਾ ਵਿੱਚ ਧੂੜ ਕਣ ਜਿਅਦਾ ਛੱਡੇ ਜਾਂਦੇ ਹਨ ।
ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆਂ ਕਿ ਭੱਠਿਆਂ ਤੋ ਨਿਕਲ ਰਹੇ ਧੂੰਏ ਤੇ ਕਾਬੂ ਪਾਉਣ ਲਈ ਅਗਲੇ ਸੀਜaਨ ਤੋ ਭੱਠਿੱਆਂ ਵਿੱਚ ਪਕਾਉਣ ਵਾਲੀਆਂ ਇੱਟਾਂ ਦੀ ਟੇਢੀ ਚਿਣਾਈ ਵਾਲੀ ਤਕਨਾਲੋਜੀ ਅਪਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਜਿੱਥੇ ਇੱਟਾਂ ਦੀ ਪਕਾਈ ਵਧੀਆ ਹੋਵੇਗੀ, ਉਥੇ ਹੀ ਭੱਠਿਆਂ ਦੀ ਇੱਟਾਂ ਦੀ ਪਕਾਉਣ ਦੀ ਸਮਰੱਥਾਂ ਵਿੱਚ ਵੀ 15 ਪ੍ਰਤੀਸaਤ ਤੱਕ ਵਾਧਾ ਹੋਵੇਗਾ, ਜਿਸ ਨਾਲ ਸਰਦੀਆਂ ਵਿੱਚ ਭੱਠੇ ਨਾ ਚੱਲਣ ਕਾਰਨ, ਜੇਕਰ ਇੱਟਾਂ ਬਨਾਉਣ ਵਿੱਚ ਕੋਈ ਘਾਟਾ ਪੈਦਾਂ ਵੀ ਹੈ, ਉਹ ਵੀ ਪੂਰਾ ਹੋ ਜਾਵੇਗਾ । ਇਸ ਕਰਕੇ ਬੋਰਡ ਨੇ ਪੰਜਾਬ ਵਿੱਚ ਭੱਠੇ ਪਹਿਲੀ ਫਰਵਰੀ ਤੋ ਂਚਲਾਉਣ ਲਈ ਤਜaਵੀਜa ਹਿੱਤ ਲੋਕਾਂ ਤੋ ਰਾਇ ਮੰਗੀ ਹੈ ਤਾਂ ਜੋ ਸਰਦੀਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਆਉਦੇ ਨਿਘਾਰ ਤੇ ਕਾਬੂ ਪਾਇਆ ਜਾ ਸਕੇ ।
ਉਹਨਾਂ ਅੱਗੇ ਦੱਸਿਆ ਕਿ ਬੋਰਡ ਨੇ ਅਖaਬਾਰਾਂ ਵਿੱਚ ਇਸ ਸਬੰਧੀ ਨੋਟਿਸ ਜਾਰੀ ਕਰਕੇ ਭੱਠਾ ਮਾਲਕਾਂ, ਆਮ ਪਬਲਿਕ ਅਤੇ ਹੋਰ ਵਿਅਕਤੀ ਜੋ ਇਸ ਤੋ ਪ੍ਰਭਾਵਿਤ ਹੁੰਦੇ ਹੋਣ, 30 ਦਿਨ ਦਾ ਵਕਤ ਦੇ ਕੇ ਉਹਨਾਂ ਦੀ ਰਾਇ ਜਾਂ ਇਤਰਾਜa ਮੰਗੇ ਹਨ ਤਾਂ ਜੋ ਪਬਲਿਕ ਰਾਏ ਨੂੰ ਧਿਆਨ ਵਿੱਚ ਰੱਖਦਿਆਂ ਇਹ ਪਾਲਿਸੀ ਲਾਗੂ ਕੀਤੀ ਜਾ ਸਕੇ । ਇਹ ਇਤਰਾਜ ਬੋਰਡ ਦੇ ਪਟਿਆਲਾ ਦਫਤਰ ਵਿੱਚ ਜਾਂ ਜਿਲ੍ਹਾਂ ਪੱਧਰੀ ਦਫਤਰਾਂ ਵਿੱਚ ਜਾਂ ਈ-ਮੇਲ ਰਾਂਹੀ ਦਿਤੇ ਜਾ ਸਕਦੇ ਹਨ ।