ਜੀ ਐੱਸ ਪੰਨੂੰ
ਪਟਿਆਲਾ 17 ਦਸੰਬਰ 2017
ਪਟਿਆਲਾ ਨਗਰ ਨਿਗਮ ਵਿਚ ਕਾਂਗਰਸ ਦੀ ਜਿੱਤ ਹੋਣੀ ਯਕੀਨੀ ਸੀ ਕਿਉਂ ਅੱਜ ਸਵਾਲ ਜੈਸੇ ਕੋ ਤੈਸਾ ਖੜਾ ਹੋ ਗਿਆ ਸੀ। ਇਸੇ ਲਈ ਅਕਾਲੀਆਂ ਨੇ ਬਾਈ ਕਾਟ ਕੀਤਾ ਹੈ ਵੋਟਾਂ ਦਾ ਸਮਾਂ 8 ਵਜੇ ਤੋਂ 4 ਵਜੇ ਤੱਕ ਸੀ ਵੋਟਾਂ ਪੈਣੀਆਂ ਸ਼ੁਰੂ ਹੋਇਆ ਤਾ ਮਹੌਲ ਕੁੱਝ ਖੁੱਸ ਗਵਾਰ ਨਜ਼ਰ ਨਹੀਂ ਆ ਰਿਹਾ ਸੀ। ਦੂਜੀਆਂ ਪਾਰਟੀਆਂ ਤਾ ਸਿਰਫ ਜਿੰਦਾਬਾਦ ਮੁਰਦਾ ਬਾਦ ਜੋਗੀਆ ਹੀ ਰਹਿ ਗਈਆਂ ?
ਧਰਮਵੀਰ ਗਾਂਧੀ ਕੁੱਝ ਇਸਤਰਾਂ ਲਿੱਖਦੇ ਹਨ
ਸਥਾਨਕ ਸੰਸਥਾਵਾਂ ਨਾ ਕੇਵਲ ਜਮਹੂਰੀਅਤ ਅਤੇ ਪ੍ਰਸ਼ਾਸ਼ਨ ਦੀਆਂ ਮੁੱਢਲੀਆਂ ਇਕਾਈਆਂ ਹਨ, ਬਲਕਿ ਬੁਨਿਆਦੀ ਸਕੂਲ ਵੀ ਹਨ ਜਿੱਥੇ ਨਾ ਕੇਵਲ ਨਾਗਰਿਕ ਸਗੋਂ ਉੱਭਰਦੇ ਆਗੂ ਅਤੇ ਵਿਸ਼ੇਸ਼ ਕਰਕੇ ਨੌਜਵਾਨ ਦੇ ਬੁਨਿਆਦੀ ਅਸੂਲ ਸਿੱਖਦੇ ਹਨ। ਪ੍ਰਤੂੰ ਜਮਹੂਰੀ ਸੱਭਿਆਚਾਰ ਅਤੇ ਅਸੂਲਾਂ ਪ੍ਰਤੀ ਸਿਰੇ ਦਾ ਨਿਰਾਦਰ ਪ੍ਰਗਟ ਕਰਨਾ ਜਿਵੇਂ ਕਿ ਪਟਿਆਲਾ ਵਿੱਚ ਅੱਜ ਕਾੰਗਰਸ ਪਾਰਟੀ ਨੇ ਉਹਨਾਂ ਆਧਿਕਾਰੀਆਂ ਦੇ ਨੱਕ ਹੇਠਾਂ ਸਮੂਹਿਕ ਰੂਪ ਵਿੱਚ ਬੂਥਾਂ ਤੇ ਕਬਜੇ ਅਤੇ ਧੱਕੇਸ਼ਾਹੀ ਕੀਤੀ ਹੈ ਜਿਹਨਾਂ ਨੂੰ ਨਿਰਪੱਖ ਅਤੇ ਸਾਫ਼ ਸੁਥਰੀਆਂ ਚੋਣਾਂ ਕਰਵਾਉਣ ਦੀ ਜੁੰਮੇਵਾਰੀ ਸੌਂਪੀ ਗਈ ਸੀ, ਇਹ ਜਮਹੂਰੀਅਤ ਅਤੇ ਜਮਹੂਰੀ ਸ਼ੰਸਥਾਵਾਂ ਤੇ ਵੱਡਾ ਹਮਲਾ ਹੈ। ਅਜਿਹੇ ਢੰਗ ਤਰੀਕੇ ਅਪਣਾਕੇ ਸਿਆਸੀ ਪਾਰਟੀਆਂ ਇਸ ਦੇਸ਼ ਵਿੱਚ ਲੋਕਾਂ ਦੇ ਜਨਸਮੂਹਾਂ ਦਾ ਜਮਹੂਰੀਅਤ ਵਿਚੋਂ ਪਹਿਲਾਂ ਹੀ ਉੱਡ ਰਹੇ ਵਿਸ਼ਵਾਸ਼ ਨੂੰ ਹੋਰ ਖੋਰਾ ਲਾਉਂਦੇ ਹਨ।
ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਅਕਾਲੀਆਂ ਵਲੋਂ ਪਟਿਆਲਾ ਅਤੇ ਪੰਜਾਬ ਵਿੱਚ ਹੋਰ ਥਾਵਾਂ ਤੇ ਲੋਕਤੰਤਰ ਦੀ ਇਸ ਹੱਤਿਆ ਤੇ ਅੱਜ ਵਹਾਏ ਜਾ ਰਹੇ ਮਗਰਮੱਛ ਵਾਲੇ ਹੰਝੂਆਂ ਤੇ ਤਿੱਖਾ ਵਾਰ ਕਰਦੇ ਹੋਏ ਉਹਨਾਂ ਨੂੰ ਯਾਦ ਕਰਵਾਇਆ ਕਿ ਉਹਨਾਂ ਵਲੋਂ ਵੀ 2007 ਅਤੇ 2012 ਵਿੱਚ ਸਥਾਨਕ ਸੰਸ਼ਥਾਵਾਂ ਦੀਆਂ ਚੋਣਾਂ ਵਿੱਚ ਅਜਿਹੇ ਢੰਗ ਤਰੀਕੇ ਅਤੇ ਅਜਿਹੀ ਗੁੰਡਾਗਰਦੀ ਕੀਤੀ ਗਈ ਸੀ। ਪਟਿਆਲੇ ਦੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਆਪੀਲ ਕਰਦਿਆਂ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਰੱਦ ਕਰਕੇ ਕਿਸੇ ਕੇਂਦਰੀ ਏਜੰਸੀ ਦੀ ਨਿਗਰਾਨੀ ਹੇਠ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ।
ਗਾਂਧੀ ਚਾਹੇ ਸੱਚ ਲਿਖਣ ਦੇ ਸੰਧਰਵ ਵਿਚ ਹਨ ਜੇ ਹੋਰ ਪਿਛੇ ਜਾਈਏ ਤਾ ਇਸ ਦੀ ਮੁਢਲੀ ਸਿੱਖਿਆ ਕਾਂਗਰਸ ਦੇ ਇਸੇ ਸ਼ਹਿਰ ਤੋਂ ਸੁਰਜੀਤ ਸਿੰਘ ਕੋਹਲੀ ਵੇਲੇ ਹੋਈ ਸੀ ਜਿਸ ਨੂੰ ਮੁੜ ਅਕਾਲੀਆਂ ਨੇ ਪੰਜਾਬ ਤੇ ਲਾਗੂ ਕੀਤਾ ਸੀ। ਇਸੇ ਸੰਧਰਵ ਵਿਚ ਜਦੋ ਸਾਡੇ ਬੱਚੇ ਨੌਜਆਨ ਦੇਖਦੇ ਸੁਣਦੇ ਹਨ ਤਾ ਬੇਰੁਜਗਾਰੀ ਦੀ ਮਾਰ ਹੇਠ ਇਹ ਰਾਹ ਓਨਾ ਨੂੰ ਸੌਖਾ ਪੈਵੰਦ ਲੱਗਦਾ ਹੈ ਸਰਕਾਰੀ ਜਮੀਨ ਤੇ ਕੱਬਜੇ,ਲੁੱਟ ਕਾਸੁੱਟ ,ਗੈਂਗ ਬਣਾਨੇ ,ਨਸ਼ਾ ਕਰਨਾ ਵੇਚਣਾ ਤੇ ਸਰਕਾਰੀ ਅਫਸਰਸ਼ਾਹੀ ਇਸੇ ਆੜ ਵਿਚ ਬੇਹੁਦਗੀ ਹੋਣਾ ਆਮ ਹੈ।
ਕੋਈ ਵੀ ਬੋਥ ਅਜਿਹਾ ਨਹੀਂ ਸੀ ਜਿੱਥੇ ਲੋਕਾਂ ਨੇ ਵੋਟ ਪਾਈ ਹੋਵੇ ਜਾ ਤਾ ਵੋਟ ਪਾਈ ਹੋਈ ਮਿਲੀ ਜਾ ਫਿਰ ਮਸ਼ੀਨ ਕੋਲ ਘੜੇ ਪਾਰਟੀ ਦੇ ਵਰਕਰ ਨੇ ਵੋਟਰ ਸਾਹਮਣੇ ਹੀ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾ ਦਿੱਤੀ ਜੇਕਰ ਵੋਟਰ ਨੇ ਪੁੱਛਿਆ ਕੇ ਮੈ ਵੋਟ ਪਾਉਣੀ ਹੈ ਤਾ ਜਵਾਬ ਮਿਲਿਆ ਕੇ ਤੇਰੀ ਵੋਟ ਪੈ ਗਈ ਹੈ ਜੇ ਉਸ ਨੇ ਪੁੱਛਿਆ ਕਿ ਕਿਸ ਨੂੰ ਪਾਈ ਹੈ ਤਾ ਵੋਟਰ ਨੂੰ ਜਵਾਬ ਮਿਲਿਆ ਜਿਥੇ ਤੂੰ ਪਾਉਣੀ ਸੀ ਇਹੋ ਹਾਲ ਅਕਾਲੀਆਂ ਵੇਲੇ ਹੋਇਆ ਸੀ। ਇਥੇ ਇਕ ਸਵਾਲ ਖੜਾ ਹੁੰਦਾ ਹੈ ਕਿ ਏਨਾ ਕੁੱਝ ਪਤਾ ਹੋਣ ਤੇ ਵੀ ਸਾਡੇ ਲੋਕਤੰਤਰ ਦੀ ਰਾਖੀ ਕਰਨ ਵਾਲੇ ਇਲੈਕਸ਼ਨ ਕਮਿਸ਼ਨ ਅਦਾਲਤਾਂ ਕਿੱਥੇ ਚਲੀਆਂ ਜਾਂਦੀਆਂ ਨੇ ?ਮਾਰ ਕਟਾਈ ਹੋਈ ਕਿਰਪਾਨਾਂ ਚਲੀਆਂ ਇਕ ਪਾਰਟੀ ਦੇ ਦਫਤਰ ਤੋੜ ਦਿਤੇ ਗਏ ਔਰਤਾਂ ਤਕ ਨੂੰ ਨਹੀਂ ਬਖਸਿਆ ਗਿਆ ਪ੍ਰਬੰਧਕਾ ਦਾ ਰੋਲ ਇਕ ਪਾਸੜ ਰਿਹਾ ਕਈਆਂ ਨੂੰ ਬੇਵਜਾ ਅੰਦਰ ਕੀਤਾ ਗਿਆ ਪ੍ਰੈਸ ਵਾਲਿਆਂ ਨੂੰ ਵੀ ਨਹੀਆ ਬਖਸ਼ਿਆ ਗਿਆ ਇਸ ਵਾਰੀ ਨਵੀ ਗੱਲ ਇਹ ਹੋਈ ਪ੍ਰੈਸ ਵਾਲਿਆਂ ਨੂੰ ਤਾ ਸੜਕ ਤੋਂ ਅੰਦਰ ਨਹੀਂ ਹੋਣ ਦਿੱਤਾ ਓਹਨਾ ਨੇ ਸੜਕਾਂ ਤੇ ਖੜ ਕੇ ਹੀ ਵੀਡੀਓ ਫੋਟੋਆਂ ਬਣਾਈਆਂ। ਸਾਡੀਆਂ ਅਦਾਲਤਾਂ ਜੋ ਨਿਆ ਦਾ ਮੁਜੱਸਮਾ ਹਨ ?ਉਹ ਪ੍ਰਬੰਧਕ ਜੋ ਪਹਿਲੀ ਪਾਰਟੀ ਵੇਲੇ ਓਹਨਾ ਦੇ ਸਨ ਅੱਜ ਉਹਨਾਂ ਨੂੰ ਬਿਨਾ ਕਸੂਰ ਧੋ ਕੇ ਲੈ ਜਾ ਰਹੇ ਸਨ,ਚਾਹੇ ਇਹ ਸਭ ਅਕਾਲੀਆ ਵੇਲੇ ਵੀ ਹੋਇਆ ਸੀ ਪਰ ਕਿਉਂ ਤੇ ਕੀ ਫਰਕ ਹੋਇਆ ?
ਚੋਣਾਂ ਦੇ ਨਤੀਜੇ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 59 ਉਮੀਦਵਾਰ ਜੇਤੂ ਰਹੇ ਹਨ ਜਦੋਂਕਿ ਵਾਰਡ ਨੰਬਰ 37 ਦੇ ਇਕ ਬੂਥ ਦੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ 'ਚ ਤਕਨੀਕੀ ਖਰਾਬੀ ਆਉਣ ਕਰਕੇ ਰਾਜ ਚੋਣ ਕਮਿਸ਼ਨ ਵੱਲੋਂ ਮੁੜ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। ਨਗਰ ਪੰਚਾਇਤ ਘੱਗਾ 'ਚ ਕਾਂਗਰਸ ਪਾਰਟੀ ਦੇ 8, ਭਾਰਤੀ ਜਨਤਾ ਪਾਰਟੀ ਦੇ 2, ਸ਼੍ਰੋਮਣੀ ਅਕਾਲੀ ਦਲ ਦੇ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਨਗਰ ਪੰਚਾਇਤ ਘਨੌਰ ਦੇ ਕੁਲ 11 ਵਾਰਡਾਂ 'ਚੋਂ ਕਾਂਗਰਸ ਪਾਰਟੀ ਦੇ 5 ਉਮਦੀਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ। ਜਦਕਿ ਅੱਜ ਐਲਾਨੇ ਗਏ ਨਤੀਜਿਆਂ 'ਚ 5 ਕਾਂਗਰਸ ਅਤੇ ਭਾਜਪਾ ਦੀ 1 ਉਮੀਦਵਾਰ ਜੇਤੂ ਰਹੀ ਹੈ। ਚਾਹੇ ਨਤੀਜੇ ਆਪਣੇ ਆਪ ਵਿਚ ਬੋਲਦੇ ਹਨ ਤਾ ਅਜਿਹਾ ਕਿਉਂ ਕਿਥੋਂ ਤੇ ਤਕ ਚਲੇਗਾ ?ਇਸ ਦਾ ਜਵਾਬ ਕਿਸ ਤੋਂ ਲਈਏ ?
ਇਕ ਪਾਰਟੀ ਦਾ ਵਰਕਰ ਸਟਾ ਦਿਖਾਂਦਾ ਹੋਇਆ।