ਪ੍ਰੋ. ਬਲਦੇਵ ਸਿੰਘ ਬਲੂਆਣਾ ਦੀ ਅਗਵਾਈ ਵਿਚ ਐਸ.ਜੀ.ਪੀ.ਸੀ ਚੀਫ ਭਾਈ ਗੋਬਿੰਦ ਸਿੰਘ ਲੌਗੋਵਾਲ ਦਾ ਸਨਮਾਨ ਕਰਦੇ ਹੋਏ ਵਿਦਵਾਨ।
ਜੀ ਐੱਸ ਪੰਨੂ
ਪਟਿਆਲਾ, 16 ਦਸੰਬਰ 2017 :
ਸਿੱਖ ਬੁਧੀਜੀਵੀ ਕੌਂਸਲ ਮੈਂਬਰਾਂ ਦੀ ਸਿੱਖ ਮਸਲਿਆਂ ਬਾਰੇ ਇਕ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਾਲ ਹੋਈ ਜਿਸ ਵਿਚ ਸੁਝਾਅ ਦਿਤਾ ਗਿਆ ਕਿ ਗੁਰੂ ਸਾਹਿਬਾਨ ਨਾਲ ਸਬੰਧਿਤ ਸ਼ਸਤਰਾਂ, ਬਸਤਰਾਂ, ਹਸਤ ਲਿਖਤਾਂ ਜਿਹੀਆਂ ਦੁਰਲੱਭ ਵਿਰਾਸਤੀ ਵਸਤੂਆਂ ਦੇ ਭੰਡਾਰ ਦੀ ਨਿਸ਼ਾਨਦੇਹੀ ਕਰਨ ਲਈ ਉਪਰਾਲੇ ਕੀਤੇ ਜਾਣ ਅਤੇ ਬਾਅਦ ਵਿਚ ਇਨਾ ਦੀ ਵਿਗਿਆਨਿਕ ਤਰੀਕਿਆਂ ਨਾਲ ਸਾਂਭ ਸੰਭਾਲ ਦਾ ਕੰਮ ਕੀਤਾ ਜਾਏ।
ਬੁੱਧੀਜੀਵੀ ਕੌਂਸਲ ਵਲੋਂ ਮੰਗ ਕੀਤੀ ਗਈ ਕਿ ਅੱਜ ਕਲ ਰਾਗੀ ਸਿੰਘਾਂ ਵੱਲੋਂ (ਲਾਇਟ ਮਿਊਜ਼ਿਕ) ਵਿਚ ਸ਼ਬਦ ਗਾਇਨ ਦੀ ਥਾਂ 'ਤੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਅਤੇ ਪੰਜਾਂ ਤਖਤਾਂ ਅਧੀਨ ਗੁਰਅਸਥਾਨਾਂ ਅਤੇ ਗੁਰਬਾਣੀ ਕੀਰਤਨ ਨਿਰਧਾਰਤ ਰਾਗਾਂ ਵਿਚ ਕਰਨ ਲਈ ਨਿਰਦੇਸ਼ ਦਿੱਤੇ ਜਾਣ।
ਬੁੱਧੀਜੀਵੀ ਕੌਂਸਲ ਨੇ ਮੰਗ ਕੀਤੀ ਕਿ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਨਿਰਦੇਸ਼ ਦਿਤੇ ਜਾਣ ਕਿ ਹਰ ਇਕ ਗੁਰਦੁਆਰੇ ਵਿਚ ਸਾਲ ਵਿਚ ਘੱਟੋ ਘੱਟ ਇਕ ਵਾਰ ਜਰੂਰ ਅੰਮ੍ਰਿਤ ਸੰਚਾਰ ਕੀਤਾ ਅਤੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੀਆਂ ਖਾਲਸਾਈ ਖੇਡਾਂ ਜਿਵੇਂ ਕਿ ਤੀਰ ਅੰਦਾਜੀ, ਘੋੜ ਸਵਾਰੀ, ਨੇਜ਼ਾ ਸੁੱਟਣਾ, ਨਿਸ਼ਾਨੇਬਾਜ਼ੀ ਜੋ ਕਿ ਉਲੰਪਿਕ ਤੱਕ ਪ੍ਰਵਾਨਿਤ ਹਨ ਸ਼੍ਰੋਮਣੀ ਕਮੇਟੀ ਹੋਲੇ ਮਹੱਲੇ/ ਵਿਸਾਖੀ ਤੇ ਇਨਾਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣ ਲਈ ਉਚੇਚੇ ਯਤਨ ਆਰੰਭੇ ਜਾਣ। ਪੰਥ ਵਿਚ ਪਾਏ ਜਾ ਰਹੇ ਭੰਬਲਭੂਸਿਆਂ ਨੂੰ ਦੂਰ ਕਰਨ ਲਈ ਮਾਹਿਰਾਂ ਦੀ ਇੱਕ ਕਮੇਟੀ ਬਣਾ ਕੇ ਇਸ ਦਾ ਸਥਾਈ ਹੱਲ ਕਰਨ ਲਈ ਵੀ ਵਿਚਾਰ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਵਿਦਵਾਨਾਂ ਦੇ ਵਿਚਾਰਾਂ ਨੂੰ ਅਮਲੀ ਰੂਪ ਵਿਚ ਙੂਕਵੀਂ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।ਇਥੇ ਇਹ ਦੱਸਣ ਯੋਗ ਹੈ ਕਿ ਪਿੰਡਾਂ ਸ਼ਹਿਰਾਂ ਵਿਚ ਗੁਰਦੁਵਾਰੇ ਮੰਦਰ ਮਸਜਿਦਾ ਖੋਲੀਆਂ ਜਾ ਰਹੀਆਂ ਹਨ ਇਸ ਕਰਕੇ ਹੀ ਬੇਅਦਵੀ ਦੇ ਰਾਹ ਵੱਧਦੇ ਜਾ ਰਹੇ ਹਨ। ਇਥੇ ਹੀ ਬਸ ਨਹੀਂ ਭੂਤਾਂ ਪਰੇਤਾਂ ਅਤੇ ਜੋਤਸ਼ੀਆਂ ਦੇ ਅਡੇ ਖੁਲਦੇ ਜਾ ਰਹੇ ਹਨ ਜਿਥੇ ਲੋਕ ਲੁੱਟ ਹੋ ਰਹੀ ਹੈ ਧਾਰਮਿਕ ਸੰਸਥਾਵਾਂ ਜਾ ਸਰਕਾਰਾਂ ਨੂੰ ਐਥਰ ਧਿਆਨ ਦੇਣ ਦੀ ਲੋੜ ਹੈ। ਇਨਾ ਦੇ ਕਾਇਦੇ ਕਾਨੂੰਨ ਜਾ ਰਜਿਸਟ੍ਰੇਸ਼ਨ ਹੋਣੀ ਬਣਦੀ ਹੈ ਚਾਹੇ ਸਰਕਾਰ ਕਰੇ ਜਾ ਧਾਰਮਿਕ ਸੰਸਥਾਵਾਂ ਕਰਨ। ਤਾ ਜੋ ਲੋਕ ਦੀ ਦੇਖੁਦੀ ਨਾ ਹੋਵੇ।
ਇਸ ਅਵਸਰ ਤੇ ਕੈਨੇਡਾ ਦੀ ਸਿੱਖ ਬੁਧੀਜੀਵੀ ਕੌਂਸਲ ਦੇ ਪ੍ਰਧਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਅਮਰੀਕਾ ਤੋਂ ਕੈਲੀਫੋਰਨੀਆਂ ਨਾਲ ਸਬੰਧਿਤ ਸ੍ਰ: ਬਿਕਰਮਜੀਤ ਸਿੰਘ ਸਿੱਖ (ਪ੍ਰਧਾਨ ਸਿੱਖ ਬੁਧੀਜੀਵੀ ਕੌਂਸਲ ਅਮਰੀਕਾ) ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਪੰਥਕ ਕਾਰਜਾਂ ਲਈ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਉਪਰੋਕਤ ਵਿਚਾਰ ਵਟਾਂਦਰੇ ਪਿਛੋਂ ਅਮਰੀਕਾ ਅਤੇ ਕੈਨੇਡਾ ਦੀਆਂ ਇਕਾਇਆਂ ਵਲੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਨਮਾਨਤ ਕੀਤਾ ਗਿਆ।