ਵਾਰਡ ਨੰਬਰ 1,2,3,4 ਸਟੇਟ ਕਾਲਿਜ ਵਿਖੇ ਹਰਦਿਆਲ ਕੰਬੋਜ ਤੇ ਪੁਲਿਸ ਅਧਿਕਾਰੀ ਆਏ ਚੇਕ ਕਰਨ।
ਜੀ ਐੱਸ ਪੰਨੂੰ
ਪਟਿਆਲਾ, 16 ਦਸੰਬਰ 2017
ਨਗਰ ਨਿਗਮ ਪਟਿਆਲਾ , ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਆਮ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਪੋਲਿੰਗ ਪਾਰਟੀਆਂ ਬੂਥਾਂ 'ਚ ਪੁੱਜੀਆਂ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਲਈ 2 ਲੱਖ 60 ਹਜ਼ਾਰ 664 ਵੋਟਰ ਅਤੇ ਜਿਹਨਾਂ ਵਿੱਚ 1 ਲੱਖ 35 ਹਜ਼ਾਰ 487 ਮਰਦਅਤੇ 1 ਲੱਖ 25 ਹਜ਼ਾਰ 177 ਮਹਿਲਾ ਵੋਟਰ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ 57 ਵਾਰਡਾਂ ਵਿੱਚ 207 ਉਮੀਦਵਾਰ ਚੋਣ ਲੜ ਰਹੇ ਹਨ। 17 ਦਸੰਬਰ ਨੂੰ ਵੋਟਾਂ ਪੈਣ ਦਾ ਅਮਲ ਸਵੇਰੇ 8.00 ਵਜੇ ਆਰੰਭ ਹੋਵੇਗਾ ਅਤੇ 4 ਵਜੇ ਤੱਕ ਵੋਟਾਂ ਪੈਣਗੀਆਂ।ਵੋਟਾਂ ਉਪਰੰਤ ਸਬੰਧਤ ਪੋਲਿੰਗ ਬੂਥਾਂ ਵਿੱਚ ਹੀ ਵੋਟਾਂ ਦੀ ਗਿਣਤੀ ਹੋਵੇਗੀ,ਵਾਰਡ ਨੰਬਰ 41,42 ਤੇ 47 ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਸਨ।
ਨਗਰ ਪੰਚਾਇਤ ਘੱਗਾ ਵਿੱਚ 13 ਵਾਰਡਾਂ ਵਿੱਚ 41 ਉਮੀਦਵਾਰ ਜਿੱਥੇ 13 ਪੋਲਿੰਗ ਬੂਥਾਂ 'ਤੇ 6763 ਵੋਟਰ ਜਿਹਨਾਂ ਵਿੱਚ 3572 ਔਰਤਾਂ ਤੇ 3191 ਮਰਦ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਉਹਨਾਂ ਦੱਸਿਆ ਕਿ ਨਗਰ ਪੰਚਾਇਤ ਘਨੌਰ ਦੇ 11 ਵਾਰਡਾਂ ਵਿੱਚੋਂ 5 ਉਮੀਦਵਾਰ ਬਿਨਾਂ ਮੁਕਾਬਲਾਜੇਤੂ ਹੋਣ ਕਾਰਨ ਹੁਣ 6 ਵਾਰਡਾਂ 'ਚ 14 ਉਮੀਦਵਾਰ ਚੋਣ ਮੈਦਾਨ ਚੋ ਜਿੱਥੇ ਹੁਣ 2973 ਵੋਟਰ (1396 ਔਰਤਾਂ ਤੇ 1577 ਮਰਦ) ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਅਤੇ1 ਹਜ਼ਾਰ ਕਰਮਚਾਰੀ ਅਤੇ ਰਾਜ ਚੋਣ ਕਮਿਸ਼ਨ ਨੇ 3 ਆਈ.ਏ.ਐਸ. ਅਤੇ ਇੱਕ ਪੀ.ਸੀ.ਐਸ. ਅਧਿਕਾਰੀ ਚੋਣਅਬਜਰਵਰ ਵਜੋਂ ਤਾਇਨਾਤ ਕੀਤੇ ਗਏ ਹਨ। ਪ੍ਰੋਜਾਇਡਿੰਗ ਅਫ਼ਸਰਾਂ ਹੀ ਗਿਣਤੀ ਮੁਕੰਮਲ ਕਰਨ ਉਪਰੰਤ ਰਿਪੋਰਟ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਭੇਜਣਗੇ।
ਐਸ.ਐਸ.ਪੀ. ਪਟਿਆਲਾ ਡਾ: ਐਸ.ਭੂਪਤੀ ਨੇ ਦੱਸਿਆ ਕਿ ਚੋਣਾਂ ਸ਼ਾਂਤੀ ਪੂਰਵਕ, ਨਿਰਪੱਖ ਤੇ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਪੂਰੇ ਚੋਣ ਖੇਤਰ ਨੂੰ 8 ਜੋਨਾਂ ਵਿੱਚ ਵੰਡ ਕੇ 3000 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲਾ ਪਟਿਆਲਾ ਨੂੰ ਸੀਲ ਕਰਨਲਈ 64 ਨਾਕੇ ਲਗਾਏ ਗਏ ਹਨ ਅਤੇ ਪੋਲਿੰਗ ਸਟੇਸ਼ਨ ਦੀ ਨਿਗਰਾਨੀ ਲਈ 16 ਪੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਜਿਹਨਾਂ 'ਚ ਪਟਿਆਲਾ ਲਈ 12, ਘੱਗਾ ਤੇ ਘਨੌਰ ਲਈ 2 ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ 16 ਰਿਜਰਵ ਪਾਰਟੀਆਂ ਵੀ ਲਗਾਈਆਂਗਈਆਂ ਹਨ ਅਤੇ ਮਾੜੇ ਅਫ਼ਸਰਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਬੂਥ ਨੰਬਰ 1,2,3,4 ਜਿਥੇ ਹਰਦਿਆਲ ਸਿੰਘ ਕੰਬੋਜ ਚੈਕ ਕਰਨ ਆਏ ਨੇ ਸਭ ਕੁੱਝ ਠੀਕ ਪਾਇਆ ਓਥੇ ਡਿਊਟੀ ਪੁਲਿਸ ਅਧਿਕਾਰੀ ਏ ਐੱਸ ਆਈ ਬਰਜਿੰਦਰ ਸਿੰਘ ਅਤੇ ਪਾਰਟੀ ਗੌਰਵਤਾ ਨਾਲ ਨਿਗਰਾਨੀ ਤੇ ਸਨ ਜਿਨ੍ਹਾਂ ਨੂੰ ਮੌਕੇ ਤੇ ਸਿਵਲ ਲਾਈਨ ਅਧਿਕਾਰੀ ਵਧੀਕ ਐੱਸ ਐਚ ਓ ਨੇ ਚੈਕ ਕੀਤਾ ਪਰ ਓਥੋਂ ਦੇ ਆਏ ਇਕ ਅਧਿਕਾਰੀ ਜੋ ਐਕਸੀਅਨ ਬੀ ਐਂਡ ਆਰ ਸਨ ਪ੍ਰੈਸ ਨਾਲ ਵਤੀਰਾ ਠੀਕ ਨਹੀਂ ਸੀ। ਚਾਹੇ ਪ੍ਰਬੰਧ ਠੀਕ ਲੱਗ ਰਹੇ ਸਨ ਪਰ ਲੋਕਾਂ ਵਿਚ ਇਹ ਆਮ ਚਰਚਾ ਹੈ ਕੇ ਕਾਂਗਰਸੀ ਅਕਾਲੀਆਂ ਨਾਲੋਂ ਘੱਟ ਨਹੀਂ ਰਹਿਣਗੇ ਤੇ ਜਿਥੇ ਹੋ ਸੱਕਿਆ 10 ਵਜੇ ਤੋਂ ਬਾਦ ਵੋਟਾਂ ਦਾ ਰੁੱਖ ਬਦਲ ਦੇਣਗੇ।