ਕੈਂਥ ਤੇ ਮਰਨ ਵਾਲੇ ਦੀ ਔਰਤ ਤੇ ਬੱਚਾ
ਜੀ ਐੱਸ ਪੰਨੂ
ਪਟਿਆਲਾ, 15 ਦਸੰਬਰ 2017
ਸਮਾਜਿਕ ਰਾਜਨੀਤਕ ਸੰਗਠਨ,ਨੈਸਨਲ ਸਡਿਊਲਡ ਕਾਸਟ ਅਲਾਇੰਸ (ਐਨ.ਐਸ.ਸੀ.ਏ) ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੋਸ਼ ਲਗਾਇਆ ਕਿ ਮੋਜੂਦਾ ਸਰਕਾਰ ਦੇ ਅਧੀਨ ਪੁਲਿਸ ਤੇ ਸਿਵਲ ਪ੍ਰਸਾਸ਼ਨ ਪੂਰੀ ਤਰ੍ਹਾਂ ਨਾਲ ਕਾਂਗਰਸੀ ਐਮ.ਐਲ.ਏਜ਼ ਦੇ ਹੱਥ ਦੀ ਕੱਠਪੁੱਤਲੀ ਬਣ ਕੇ ਰਹਿ ਗਿਆ ਹੈ ਤੇ ਇਸ ਕਾਰਨ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਤੇ ਲੋਕ ਸਰਕਾਰੀ ਦਹਿਸ਼ਤ ਅਧੀਨ ਜੀਣ ਲਈ ਮਜਬੂਰ ਹੋ ਕੇ ਰਹਿ ਗਏ ਹਨ।
ਉਨ੍ਹਾਂ ਨੇ ਪੱਤਰਕਾਰਾਂ ਕਿਹਾ ਕਿ ਪਟਿਆਲਾ ਜਿਲ੍ਹੇ ਅੰਦਰ ਪਾਤੜਾਂ ਵਿਖੇ ਸੰਦੀਪ ਕੁਮਾਰ ਦੇ ਖੁਦਕੁਸ਼ੀ ਦੇ ਮਾਮਲੇ ਵਿੱਚ ਉਦਹਾਰਣ ਮਿਲਦੀ ਹੈ। ਸੰਦੀਪ ਕੁਮਾਰ ਨੇ ਆਪਣੀ ਘਰਵਾਲੀ ਦੇ ਨਾਲ ਇੱਕ ਸਕੂਲ ਪ੍ਰਬੰਧਕ ਵੱਲੋ ਨਜ਼ਾਇਜ਼ ਸਬੰਧਾਂ ਦੇ ਮਾਮਲੇ ਨੂੰ ਲੈ ਕੇ ਗੱਲ ਕੀਤੀ ਤਾਂ ਉਸ ਨੂੰ ਪ੍ਰੇਸ਼ਾਨ ਕਰਵਾਇਆ ਗਿਆ ਤੇ ਆਖੀਰ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ ਤੇ ਇਸ ਦੌਰਾਨ ਉਸ ਦਾ ਹੱਥ ਲਿਖਤ ਖੁਦਕੁਸ਼ੀ ਨੋਟ ਵੀ ਮਿਲਿਆ ਤੇ ਪੁਲਿਸ ਨੇ ਮਾਮਲਾ ਐਫ.ਆਈ.ਆਰ ਨੰਬਰ 224 ਮਿਤੀ 26 ਸਤੰਬਰ 2017 ਦਫਾ 306 ਤੇ 120ઠ ਭਰਤੀ ਦੰਡਾਵਲੀ ਅਧੀਨ ਦੋਸ਼ੀ ਅਤੇ ਕਾਂਗਰਸੀ ਸਾਬਕਾ ਐਮ.ਐਲ.ਏ ਮੰਗਤ ਰਾਮ ਬਾਂਸਲ(ਅਨਸਰ), ਸਕੂਲ ਮਾਲਕ ਰਾਕੇਸ਼ ਕੁਮਾਰ, ਸੇਲੀਨਾ ਰਾਣੀ, ਮੋਹਿਤ ਕੁਮਾਰ, ਵੀਨਾ ਰਾਣੀ ਤੇ ਕੁਲਦੀਪ ਕੁਮਾਰ ਵਿਰੁੱਧ ਤਾਂ ਦਰਜ਼ ਕਰ ਲਿਆ ਹੈ ਲੇਕਿਨ ਫਿਲਹਾਲ ਤੱਕ ਮਾਮਲੇ 'ਚ ਕੋਈ ਠੋਸ ਕਾਰਵਾਈ ਨਹੀ ਹੋਈ ਕਿਉਂਕਿ ਸਿੱਧੇ ਤੋਰ ਤੇ ਕਾਂਗਰਸੀ ਐਲ.ਐਲ.ਏ ਆਪਣੇ ਸਾਥੀ ਨੂੰ ਬਚਾਉਣ ਲਈ ਉਸ ਦੀ ਪਿੱਠ 'ਤੇ ਆ ਗਏ ਤੇ ਖੁਦਕੁਸ਼ੀ ਕਰਨ ਵਾਲੇ ਅਗਰਵਾਲ ਸਮਾਜ ਨਾਲ ਸਬੰਧਿਤ ਵਿਅਕਤੀ ਨੂੰ ਨਿਆਂ ਨਹੀ ਲੈਣ ਦਿੱਤਾ।
ਕੈਂਥ ਨੇ ਅੱਗੇ ਦੋਸ਼ ਲਗਾਇਆ ਕਿ ਦੋਸ਼ੀਆਂ ਵਿਰੁੱਧ ਇਸ ਕਰਕੇ ਅੱਗੇ ਕੋਈ ਕਾਰਵਾਈ ਨਹੀ ਹੋ ਸਕੀ ਕਿਉਂਕਿ ਪਟਿਆਲਾ ਵਿਖੇ ਲਗਾਈ ਹੋਈ ਐਸ.ਐਸ.ਪੀ (ਹੈਡਕਵਾਟਰ) ਮੈਡਮ ਤਨਵਰਦੀਪ ਕੌਰ ਅਸਿੱਧੇ ਢੰਗ ਨਾਲ ਮਾਮਲੇ ਦੀ ਜਾਂਚ ਕਰਦੇ ਹੋਇਆ ਕਾਂਗਰਸ ਦੇ ਦਬਾਅ ਅਧੀਨ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮਾਮਲਾ ਰਫਾਦਫਾ ਕਰਨਾ ਚਾਹੁੰਦੀ ਹੈ।
ਕੈਂਥ ਨੇ ਦੋਸ਼ ਲਗਾਇਆ ਕਿ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਸਭ ਕੁੱਝ ਪਤਾ ਹੈ ਤੇ ਉਹਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਅਜਿਹੇ ਕੰਮ ਕਾਗਰਸੀ ਐਮ.ਐਲ.ਏਜ਼ ਲੋਕਾਂ ਨਾਲ ਧੱਕਾ ਮੁੱਕੀ ਕਰੀ ਜਾ ਰਹੇ ਹਨ। ਉਹਨ੍ਹਾ ਸਰਕਾਰ ਪਾਸੋ ਮੰਗ ਕੀਤੀ ਕਿ ਅਜਿਹੇ ਮਾਮਲਿਆ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋ ਮੰਗ ਕੀਤੀ ਹੈ ਕਿ ਉਹ ਬਤੌਰ ਗ੍ਰਹਿ ਮੰਤਰੀ ਅਜਿਹੇ ਮਾਮਲਿਆ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਲੋਕ ਵਿਰੋਧੀ ਨਿਰਪੱਖ ਨਾ ਰਹਿਣ ਵਾਲੇ ਪੁਲਿਸ ਅਫਸਰਾ ਵਿਰੁੱਧ ਬਣਦੀ ਕਾਰਵਾਈ ਦੇ ਹੁਕਮ ਦੇਣ ਜਿਸ ਨਾਲ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ਼ ਬਹਾਲ ਹੋ ਸਕੇ॥ਕੈਂਥ ਨੇ ਮੰਗ ਕੀਤੀ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਸਿਆਸੀ ਛੱਤਰੀ ਨੂੰ ਹਟਾਇਆ ਜਾਵੇ।