← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ, 15 ਦਸੰਬਰ 2017
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲਾ ਮੈਜਿਸਟਰੇਟ ਵਜੋਂ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੱਸਿਆ ਹੈ ਕਿ ਕਿਸੇ ਵੀ ਤਰਾਂ ਦੇ ਜੁਰਮ ਦੇ ਸ਼ਿਕਾਰ ਹੋਏ ਨਾਬਾਲਗ ਬੱਚੇ ਦੀ ਫੋਟੋ ਜਾਂ ਉਸ ਦੀ ਪਹਿਚਾਣ ਦੱਸਣ ਵਾਲੀ ਕਿਸੇ ਵੀ ਤਰਾ ਦੀ ਜਾਣਕਾਰੀ ਛਾਪਣਾ ਕਾਨੂੰਨੀ ਅਪਰਾਧ ਹੈ। ਪੰਜਾਬ ਸਟੇਟ ਕਮਿਸ਼ਨ ਫਾਰ ਦਾ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਪੀੜਤ ਬੱਚੇ ਦੇ ਸਕੂਲ ਦਾ ਨਾਮ, ਪਤਾ, ਪਿਤਾ, ਰਿਸਤੇਦਾਰ ਜਾਂ ਗਵਾਂਢੀ ਦਾ ਨਾਮ ਛਾਪਣਾ ਵੀ ਕਾਨੂੰਨ ਦੀ ਉਲੰਘਣਾ ਹੈ। ਉਹਨਾਂ ਦੱਸਿਆ ਕਿ ਬਾਲ ਕਾਨੂੰਨ 2015 ਅਨੁਸਾਰ ਜਿਥੇ ਪੀੜਤ ਬੱਚੇ ਦੀ ਪਹਿਚਾਣ ਕਿਸੇ ਵੀ ਸੂਰਤ ਵਿੱਚ ਪ੍ਰਕਾਸ਼ਿਤ ਨਹੀਂ ਕੀਤੀ ਜਾ ਸਕਦੀ ਭਾਵੇਂ ਕੀ ਉਹ ਪੁਲਿਸ ਦੀ ਜਾਂਚ ਦੌਰਾਨ ਹੋਵੇ ਜਾਂ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਦੌਰਾਨ ਬੱਚੇ ਦਾ ਨਾਮ ਆ ਰਿਹਾ ਹੋਵੇ। ਉਹਨਾਂ ਦੱਸਿਆ ਕਿ ਬਾਲ ਕਾਨੂੰਨ ਐਕਟ ਤੋਂ ਇਲਾਵਾ ਪੋਸਕੋ ਐਕਟ ਅਧੀਨ ਵੀ ਅਜਿਹਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
Total Responses : 928