ਜੀ ਐੱਸ ਪੰਨੂੰ
ਪਟਿਆਲਾ 14 ਦਸੰਬਰ 2017 - ਨੌਜਵਾਨ ਪੀੜ੍ਹੀ ਦੇ ਮਾਰਗਦਰਸ਼ਨ ਲਈ ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਇੱਕ ਗਾਇਡੇਂਸ ਸੈਮਿਨਾਰ ਕਰਵਾਇਆ ਗਿਆ ਦਸਵੀਂ ਤੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ( ਲੜਕੇ-ਲੜਕੀਆਂ ) ਨੇ ਭਾਰਤ ਦੇਫੋਜੀ ਤਿੰਨਾਂ ਅੰਗਾਂ ਵਿੱਚ ਅਫਸਰ ਕਿਵੇਂ ਬਣੀਏ ਦੀ ਵਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ। ਸੈਮਿਨਾਰ ਵਿੱਚ ਭਾਰਤੀ ਫੌਜ 'ਚ ਲਗਭਗ 40 ਸਾਲ ਸੇਵਾ ਕਰਨ ਵਾਲੇ ਮੇਜਰ ਜਨਰਲ ਬਲਜੀਤ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਵਿੱਚ ਅਫਸਰ ਬਣਕੇ ਦੇਸ਼ ਦੀ ਸੇਵਾ ਦੇਨਾਲ ਨਾਲ ਬਿਹਤਰ ਅਤੇ ਸਨਮਾਨਜਨਕ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦਸਵੀਂ ਤੇ ਬਾ੍ਹਰਵੀਂ ਦੇ ਲੜਕੇ-ਲੜਕੀਆਂ ਫੌਜ ਵਿੱਚ ਕਿਸ ਤਰ੍ਹਾਂ ਅਫਸਰ ਬਣ ਸੱਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਜੇਕਰ ਇਸ ਸਮੇਂ ਮਿਹਨਤ ਕਰ ਲਵੇ ਤਾਂ ਸਾਰੀ ਉਮਰ ਚੈਨ ਦੇ ਨਾਲਐਡਵੈਂਚਰ ਤੇ ਖੁਸ਼ਹਾਲ ਜ਼ਿੰਦਗੀ ਜੀਅ ਸਕਦੇ ਹਨ ਅਤੇ ਜੇਕਰ ਹੁਣ ਮਿਹਨਤ ਨਾ ਕੀਤੀ ਤਾਂ ਬਾਕੀ ਦੀ ਉਮਰ ਮਿਹਨਤ ਕਰਨੀ ਪੈ ਸਕਦੀ ਹੈ।ਮੇਜਰ ਜਨਰਲ ਬਲਜੀਤ ਸਿੰਘ ਗਰੇਵਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟਿਚਿਊਟ ਮੋਹਾਲੀ ਵਿੱਚ ਸੱਤ-ਅੱਠ ਸਾਲ ਤੋਂ ਡਾਇਰੈਕਟਰ ਹਨ। ਆਪਣੇ ਇੰਸਟਿਚਿਊਟ ਬਾਰੇ ਜਾਣਕਾਰੀ ਦਿੰਦੇ ਹੋਏ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਇੰਸਟਿਚਿਊਟ ਵਿੱਚ ਸਾਰੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ, ਖਾਣਾ ਪੀਣਾ, ਰਹਿਣਾ, ਵਰਦੀ ਤੱਕ ਸਭ ਦਾ ਖਰਚ ਸਰਕਾਰ ਕਰਦੀ ਹੈ ਅਤੇ ਉਨ੍ਹਾਂ ਦੀ ਟ੍ਰੇਨਿੰਗ ਲੈ ਕੇ 84 ਜਵਾਨ ਫੌਜ ਵਿੱਚ ਅਫਸਰਬਣ ਚੁਕੇ ਹਨ। ਇਸ ਸਮੇਂ ਦੇਸ਼ ਵਿੱਚ ਅਜਿਹੇ 24 ਟ੍ਰੇਨਿੰਗ ਇੰਸਟਿਚਿਊਟ ਅਤੇ 5 ਆਰਮੀ ਸਕੂਲ ਹਨ, ਪੰਰਤੂ ਸਾਲ 2015 ਤੇ 2017 ਵਿੱਚ ਉਨ੍ਹਾਂ ਨੇ ਆਲ ਇੰਡਿਆ ਰੈਂਕਿੰਗ ਵਿੱਚ ਦੇਸ਼ ਭਰ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਗੌਰਵ ਹਾਸਿਲ ਕੀਤਾ ਹੈ। ਮੇਜਰ ਜਨਰਲ ਗਰੇਵਾਲ ਨੇ ਕਿਹਾ ਕਿਅੱਜਕੱਲ੍ਹ ਜਿੱਥੇ ਉੱਚ ਸਿੱਖਿਆ ਹਾਸਿਲ ਕਰਕੇ ਵੀ ਨੌਜਵਾਨ ਪੀੜ੍ਹੀ ਨੂੰ ਚਪੜਾਸੀ ਤੇ ਕਲਰਕ ਦੀ ਨੌਕਰੀ ਹਾਸਲ ਕਰਨ ਲਈ ਵੀ ਭਾਰੀ ਕੋਸ਼ਿਸ਼ ਕਰਨੀ ਪੈ ਰਹੀ ਹੈ, ਉਥੇ ਹੀ ਥੋੜ੍ਹੀ ਹੋਰ ਮਿਹਨਤ ਕਰਕੇ ਫੌਜ ਵਿੱਚ ਅਫਸਰ ਬਣ ਕੇ ਬਿਹਤਰ ਜ਼ਿੰਦਗੀ ਦਾ ਮਜ਼ਾ ਲਿਆ ਜਾ ਸਕਦਾ ਹੈ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਮੇਜਰ ਜਨਰਲ ਬਲਜੀਤ ਸਿੰਘ ਗਰੇਵਾਲ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹ ਲਿਖ ਕੇ ਫੌਜ ਵਿੱਚ ਅਫਸਰ ਬਣ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਜਵਲ ਭਵਿੱਖ ਲਈ ਨੌਜਵਾਨਾਂ ਨੂੰ ਫੌਜ ਵਿੱਚ ਅਫਸਰ ਬਣਨਾ ਚਾਹੀਦਾ ਹੈ।
ਸਕੂਲ ਦੇ ਬੱਚਿਆਂ ਨੇ ਕਿਹਾ ਕਿ ਜੋ ਜਾਣਕਾਰੀ ਅੱਜ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ ਉਹ ਪਹਿਲਾਂ ਕਦੇ ਕਿਸੇ ਨੇ ਉਨ੍ਹਾਂ ਨੂੰ ਨਹੀਂ ਦਿੱਤੀ। ਉਨ੍ਹਾਂ ਨੂੰ ਅੱਜ ਪਤਾ ਲੱਗਿਆ ਹੈ ਕਿ ਫੌਜ ਵਿੱਚ ਅਫਸਰ ਬਨਣ ਲਈ ਕੀ-ਕੀ ਜ਼ਰੂਰੀ ਹੈ ਅਤੇ ਕਦੋਂ-ਕਦੋਂ ਤੇ ਕਿਵੇਂ-ਕਿਵੇਂ ਅਪਲਾਈ ਕਰਨਾ ਹੈ, ਇਸ ਲਈ ਉਹ ਫੌਜ ਵਿੱਚਅਫਸਰ ਬਨਣ ਲਈ ਤਿਆਰੀਆਂ ਸ਼ੁਰੂ ਕਰਣਗੇ। ਇਸ ਮੌਕੇ ਉੱਤੇ ਸਕੂਲ ਦੀ ਪੇਰੈਂਟਸ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਵਰਮਾ ਨੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਕੋਸ਼ਿਸ਼ ਕਰਨ ਦੀ ਸ਼ਲਾਘਾ ਕੀਤੀ। ਸਕੂਲ ਪ੍ਰਿੰਸੀਪਲ ਰਮੇਸ਼ ਕੁਮਾਰ ਠਾਕੁਰ ਤੇ ਹੋਰ ਅਧਿਆਪਕਾਂ ਵੱਲੋਂ ਮੇਜਰ ਜਨਰਲ ਬਲਜੀਤਸਿੰਘ ਗਰੇਵਾਲ ਦੇ ਸਕੂਲ ਪਹੁੰਚਣ ਉੱਤੇ ਉਨ੍ਹਾਂ ਦਾ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਅਤੇ ਉਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।