ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੀਆਂ ਕੁੰਡਲੀਆਂ
ਜੀ ਐੱਸ ਪੰਨੂ
ਪਟਿਆਲਾ 15 ਦਸੰਬਰ 2017 :
ਪਟਿਆਲਾ ਦੇ ਵਿਸ਼ਵ ਪ੍ਰਸਿੱਧ ਜ਼ੋਤਸ਼ੀ ਪੰਡਿਤ ਸੁਰਿਆਕਾਂਤ ਵਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਰਾਹੁਲ ਗਾਂਧੀ ਦੀਆ ਕੁੰਡਲੀਆ ਦੇ ਮਿਲਾਣ ਤੋਂ ਬਾਅਦ ਇਹ ਦਾਅਵਾ ਕੀਤਾ ਹੈ ਕਿ ਇਹ ਆਉਣ ਵਾਲੀਆਂ ਗੁਜਰਾਤ ਚੋਣਾਂ ਵਿੱਚ ਨਰਿੰਦਰ ਮੋਦੀ ਨੂੰ ਵੱਡਾ ਝਟਕਾ ਮਿਲੇਗਾ ਅਤੇ ਉੱਥੇ ਯਕੀਨੀ ਤੌਰ ਤੇ ਕਾਂਗਰਸ ਦੀ ਸਰਕਾਰ ਬਣੇਗੀ।ਉਹਨਾਂ ਨੇ ਕਿਹਾ ਕਿ 68ਵਾਂ ਸਾਲ ਨਰਿੰਦਰ ਮੋਦੀ ਲਈ ਬਹੁਤ ਹੀ ਮਾੜਾ ਹੈ।ਕਿਉਂਕਿ ਮੋਦੀ ਦੀ ਕੁੰਡਲੀ ਦੇ ਮੁਤਾਬਿਕ 20 ਦਸੰਬਰ 2017 ਤੱਕ ਚੰਦਰ ਦੀ ਮਹਾਦਸ਼ਾ ਵਿੱਚ ਬੁੱਧ ਦਾ ਅੰਤਰ ਰਹੇਗਾ।ਜੋ ਕਿ ਚਿੰਤਾ ਅਤੇ ਨੁਕਸਾਨ ਦਾ ਪ੍ਰਤੀਕ ਹੈ।ਕਿਉਂਕਿ ਇਹਨਾਂ ਦੋਹਾਂ ਗ੍ਰਹਿਆ ਵਿੱਚ ਆਪਸੀ ਤਾਲਮੇਲ ਘੱਟ ਹੁੰਦਾ ਹੈ ਜਿਸ ਦੇ ਫਲਸਰੂਪ ਮੋਦੀ ਦੇ ਵਿਰੁੱਧ ਲੋਕਾਂ ਦਾ ਗੁੱਸਾ ਹੋਰ ਉਭਰੇਗਾ ਅਤੇ ਇਸਦੇ ਨਾਲ ਬੁੱਧ ਵਕਰੀ ਵੀ ਹੈ ਅਤੇ ਮੋਦੀ ਦੀ ਕੁੰਡਲੀ ਦੇ ਮੁਤਾਬਿਕ ਬੁੱਧ ਦੀ ਦਸ਼ਾ ਵੀ ਠੀਕ ਨਹੀ ਹੈ,ਨਾਲ ਹੀ ਚੰਦਰ ਜਨਤਾ ਦਾ ਪ੍ਰਤੀਕ ਹੈ।ਚੰਦਰ ਵਿੱਚ ਬੁੱਧ ਹਮੇਸ਼ਾ ਹੀ ਨਿਰਾਸ਼ਾਜਨਕ ਹੁੰਦਾ ਹੈ,ਇਸ ਦੇ ਨਾਲ ਸ਼ਨੀ ਦੀ ਸਾੜਸਤੀ ਵੀ ਚਲ ਰਹੀ ਹੈ।ਜਿਸਦੇ ਫਲਸਰੂਪ ਮੋਦੀ ਨੂੰ ਆਉਣ ਵਾਲੇ ਸਮੇਂ ਵਿੱਚ ਭਾਰੀ ਨੁਕਸਾਨ ਹੋਵੇਗਾ।ਇਸ ਦੇ ਉਲਟ ਰਾਹੁਲ ਗਾਂਧੀ ਦੀ ਕੁੰਡਲੀ ਵਿੰਚ ਬੇਸ਼ੱਕ ਚੰਦਰ ਦੀ ਮਹਾਦਸ਼ਾ ਵਿੱਚ ਸ਼ਨੀ ਦਾ ਅੰਤਰ ਹੈ ਅਤੇ ਪੜਤੰਤਰ ਬੁੱਧ ਦਾ 20 ਜਨਵਰੀ 2018 ਤੱਕ ਰਹੇਗਾ।ਜਿਸ ਦੇ ਫਲਸਰੂਪ ਰਾਹੁਲ ਗਾਂਧੀ ਦੀ ਇੱਜਤ ਮਾਨ ਅਤੇ ਸ਼ੋਹਰਤ ਵਿੱਚ ਵਾਧਾ ਹੋਵੇਗਾ।ਇਨ•ਾਂ ਗ੍ਰਹਿਆ ਦੇ ਕਾਰਨ ਹੀ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਹੋਰ ਸ਼ੋਹਰਤ ਹਾਸਲ ਹੋਵੇਗੀ ਅਤੇ ਗੁਜਰਾਤ ਚੋਣਾ ਵਿੱਚ ਕਾਂਗਰਸ ਇੱਕ ਵੱਡੇ ਅੰਤਰ ਨਾਲ ਸਰਕਾਰ ਬਣਾਏਗੀ।
ਫਾਈਲ ਫੋਟੋ ਪੰਡਿਤ ਸੁਰਿਆਕਾਂਤ