← ਪਿਛੇ ਪਰਤੋ
ਫਿਰੋਜ਼ਪੁਰ 13 ਦਸੰਬਰ (ਗੁਰਿੰਦਰ ਸਿੰਘ) ਹੋਰ ਦਾਜ ਦੀ ਮੰਗ ਲਈ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਥਾਣਾ ਵੁਮੈਨ ਸੈੱਲ ਵਿਖੇ ਮਾਂ-ਪੁੱਤਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਵੁਮੈਨ ਸੈੱਲ ਫ਼ਿਰੋਜ਼ਪੁਰ ਵਿਖੇ ਮਈ 2017 ਵਿੱਚ ਦਿੱਤੀ ਸ਼ਿਕਾਇਤ ਵਿੱਚ ਪਿੰਡ ਨੂਰਪੁਰ ਸੇਠਾਂ ਦੀ ਰੇਨੂੰ ਪੁੱਤਰੀ ਲੇਟ ਜੋਗਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਵਿਆਹ ਬੀਤੇ ਸਾਲ 9 ਦਸੰਬਰ ਨੂੰ ਹਰਜਿੰਦਰ ਪੁੱਤਰ ਪ੍ਰੇਮ ਵਾਸੀ ਪਿੰਡ ਰਾਮਪੁਰਾ ਥਾਣਾ ਕੁੱਲਗੜ੍ਹੀ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਹੋਇਆ ਸੀ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਦੇ ਸਹੁੱਰਾ ਪਰਿਵਾਰ ਵਾਲੇ ਹੋਰ ਦਾਜ ਦੀ ਮੰਗ ਕਰਨ ਲੱਗੇ ਅਤੇ ਇਸ ਮੰਗ ਦੀ ਪ੍ਰਾਪਤੀ ਲਈ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਮਾਮਲੇ ਦੀ ਜਾਂਚ ਕਰ ਰਹੇ ਸਹਾਇਥ ਥਾਣੇਦਾਰ ਗੁਰਮੇਲ ਸਿੰਘ ਅਨੁਸਾਰ ਸ਼ਿਕਾਇਤ ਦੀ ਹੋਈ ਜਾਂਚ ਪੜਤਾਲ ਉਪਰੰਤ ਥਾਣਾ ਵੁਮੈਨ ਸੈੱਲ ਦੀ ਸਿਫਾਰਸ਼ 'ਤੇ ਮੁਦੱਈਆ ਦੀ ਪਤੀ ਹਰਜਿੰਦਰ ਪੁੱਤਰ ਪ੍ਰੇਮ ਅਤੇ ਸੱਸ ਵੀਨਾ ਪਤਨੀ ਪ੍ਰੇਮ ਵਾਸੀਆਨ ਪਿੰਡ ਰਾਮਪੁਰਾ ਥਾਣਾ ਕੁੱਲਗੜ੍ਹੀ ਖਿਲਾਫ ਆਈ.ਪੀ.ਸੀ ਦੀ ਧਾਰਾ 498-ਏ/406 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
Total Responses : 936