ਚੰਡੀਗੜ੍ਹ, 13 ਦਸੰਬਰ, 2017 :
ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਵਾਇਸ ਚੇਅਰਮੈਨ ਅਵਿਨਾਸ ਰਾਏ ਖੰਨਾ ਨੇ ਮੰਗ ਕੀਤੀ ਹੈ ਕਿ ਨੀਮ ਫੌਜੀ ਦਲਾਂ ਦੇ ਸਹੀਦ ਸੈਨਿਕਾਂ ਦੀਆਂ ਤਸਵੀਰਾਂ ਊਨਾ ਸਕੂਲਾਂ ਵਿੱਚ ਲਗਾਈਆਂ ਜਾਣ, ਜਿੱਥੇ ਊਨਾ ਨੇ ਪੜਾਈ ਮੁਕੰਮਲ ਕੀਤੀ ਸੀ। ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਸ੍ਰੀ ਖੰਨਾ ਨੇ ਕਿਹਾ ਕਿ ਨੀਮ ਫੌਜੀ ਦਲਾਂ ਨਾਲ ਸਬੰਧਿਤ ਅਜਿਹੇ ਸਹੀਦ ਸੈਨਿਕਾਂ ਦੀਆਂ ਯਾਦਾਂ ਨੂੰ ਸਨਮਾਨ ਦੇਣ ਲਈ ਅਜਿਹਾ ਕੀਤਾ ਜਾਣਾ ਜਰੂਰੀ ਹੈ।
ਸ੍ਰੀ ਖੰਨਾ ਨੇ ਕਿਹਾ ਕਿ ਨੀਮ ਫੌਜੀ ਦਲਾਂ ਦੇ ਇਹ ਸਹੀਦ ਸੈਨਿਕ ਦੇਸ ਦੇ ਅੰਦੂਰਨੀ ਅਮਨ ਅਤੇ ਕਾਨੂੰਨ ਦੀ ਬਹਾਲੀ ਲਈ ਆਪਾ ਵਾਰ ਜਾਂਦੇ ਹਨ, ਪਰ ਇਨ੍ਹਾਂ ਨੂੰ ਨਾ ਤਾਂ ਕਦੇ ਯਾਦ ਕੀਤਾ ਜਾਂਦਾ ਹੈ ਅਤੇ ਨਾ ਹੀ ਇਨ੍ਹਾਂ ਦੇ ਪਿਛੋਕੜ ਦੀ ਜਾਣਕਾਰੀ ਕਿਸੇ ਨੂੰ ਹਾਸਿਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੀਦਾਂ ਦੀਆਂ ਯਾਦਾਂ ਨੂੰ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ। ਜਿਸ ਨਾਲ ਨੌਜਵਾਨ ਵਰਗ ਵਿੱਚ ਵੀ ਇਨ੍ਹਾਂ ਤੀ ਸਤਿਕਾਰ ਦੇ ਨਾਲ ਦੇਸ ਪ੍ਰੇਮ ਦਾ ਜਜਬਾ ਪੈਦਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਸਮੁੱਚੀਆਂ ਸੂਬਾ ਸਰਕਾਰਾਂ ਨੂੰ ਵੀ ਹਦਾਇਤ ਕੀਤੀ ਜਾਵੇ ਕਿ ਇਸ ਕਾਰਜ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇ।