← ਪਿਛੇ ਪਰਤੋ
ਲੁਧਿਆਣਾ, 13 ਦਸੰਬਰ 2017 :
ਲੁਧਿਆਣਾ ਜਿਲ੍ਹਾ ਹੈਡ ਟੀਚਰਜ਼ ਦੀ ਪ੍ਰਮੋਸ਼ਨਾ ਕਰਕੇ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਪਹਿਲਾਂ ਜਿੱਥੇ ਸੀਨੀਆਰਤਾ ਨੂੰ ਅਣਗੌਲਿਆ ਕੀਤਾ ਗਿਆ ਸੀ ਤੇ ਮਾਮਲਾ ਸੁਰੱਖਿਆ ਵਿਚ ਆਉਣ ਤੇ ਦੁਬਾਰਾ ਪ੍ਰਮੋਸ਼ਨਾ ਕੀਤੀਆਂ ਗਈਆਂ ਸਨ, ਹੁਣ ਡੀਬਾਰ ਕੀਤੇ ਅਧਿਆਪਕਾਂ ਨੂੰ 6 ਮਹੀਨੇ ਦੇ ਅੰਦਰ ਪ੍ਰਮੋਟ ਕਰਕੇ ਸਿੱਖਿਆ ਦਫਤਰ ਲੁਧਿਆਣਾ ਫਿਰ ਸੁਰਖੀਆਂ ਵਿਚ ਹੈ। ਇਸ ਸਬੰਧੀ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਤੇ ਆਧਿਆਪਕਾਂ ਨੇ ਦੱਸਿਆ ਕਿ 15/10/2016 ਵਿਚ ਈ.ਟੀ.ਟੀ ਤੋਂ ਹੈਡ ਟੀਚਰਜ਼ ਦੀ ਹੋਈਆਂ ਪ੍ਰਮੋਸ਼ਨਾ ਵਿਚ ਜਿਨ੍ਹਾਂ ਅਧਿਆਪਕਾਂ ਨੂੰ ਪ੍ਰਮੋਸ਼ਨ ਨਾ ਲੈਣ ਕਾਰਨ ਡੀਬਾਰ ਕੀਤਾ ਗਿਆ ਸੀ, ਉਹਨਾਂ ਅਧਿਆਪਕਾਂ ਨੂੰ 20/4/2017 ਵਿਚ ਕੀਤੀਆਂ ਹੈਡ ਟੀਚਰਜ਼ ਦੀਆਂ ਪ੍ਰਮੋਸ਼ਨਾ ਵਿਚ ਹੈਡ ਟੀਚਰ ਬਣਾ ਦਿੱਤਾ ਗਿਆ। ਜਦੋਂ ਕਿ ਵਿਭਾਗ ਦੇ ਨਿਯਮਾਂ ਅਨੁਸਾਰ ਡੀਬਾਰ ਹੋਏ ਅਧਿਆਪਕਾਂ ਨੂੰ 2 ਸਾਲ ਲਈ ਡੀਬਾਰ ਕੀਤਾ ਜਾਂਦਾ ਹੈ।ਅਧਿਆਪਕਾਂ ਨੇ ਇਹਨਾਂ ਪ੍ਰਮੋਸ਼ਨਾ ਦੀ ਪੜਤਾਲ ਕਰਨ ਦੀ ਸਿੱਖਿਆ ਮੰਤਰੀ, ਪੰਜਾਬ ਅਤੇ ਸਿੱਖਿਆ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਬਣਦਾ ਹੱਕ ਉਹਨਾਂ ਨੂੰ ਦਵਾਇਆ ਜਾਵੇ।
Total Responses : 189