ਮਾਛੀਵਾੜਾ, 13 ਦਸੰਬਰ 2017 :
ਸਿੱਖਿਆ ਵਿਕਾਸ ਮੰਚ ਪੰਜਾਬ ਵਲੋਂ 8ਵਾਂ ਦੋ ਰੋਜ਼ਾ ਬਾਲ ਅਜਨੌਦਾ ਕਲਾ ਵਿਖੇ ਕਰਵਾਇਆ ਗਿਆ। ਇਸ ਮੇਲੇ ਦੀ ਪਹਿਲੇ ਦਿਨ ਦੀ ਸ਼ੁਰੂਆਤ ਸਾ. ਕਾਹਨ ਸਿੰਘ ਪਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੀਤੀ ਗਈ। ਇਸ ਬਾਲ ਮੇਲੇ ਵਿੱਚ ਸਮੁੱਚੇ ਪੰਜਾਬ ਵਿੱਚੋ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਬਾਲ ਮੇਲੇ ਵਿੱਚ ਗੀਤ,ਸੋਲੋ ਡਾਂਸ, ਕਵਿਸ਼ਰੀ, ਕਲੇਅ ਮਾਡਲਿੰਗ, ਪੇਟਿੰਗ, ਗਿੱਧਾ ਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ। ਡਾ:ਦਵਿੰਦਰ ਬੋਹਾ ਇਨਚਾਰਜ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਇਥੇ ਸਿਖ ਕੇ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰਕੇ ਅਪਨੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।
ਇਸ ਮੇਲੇ ਵਿੱਚ ਪੂਰੇ ਪੰਜਾਬ ਵਿਚੋਂ ਲਗਭਗ 200 ਸਕੂਲਾਂ ਨੇ ਭਾਗ ਲਿਆ। ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ 2 ਦੀ ਤੀਸਰੀ ਕਲਾਸ ਦੀ ਵਿਦਿਆਰਥਣ ਚਰਨਕੰਵਲ ਕੌਰ ਨੇ ਸੋਲੋ ਗੀਤ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਂਦੇ ਹੋਏ ਪੂਰੇ ਪੰਜਾਬ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਤੇ ਸਕੂਲ ਦੀ ਇੱਕ ਹੋਰ ਵਿਦਿਆਰਥਣ ਨਿਸ਼ਾਂ ਕੁਮਾਰੀ ਨੇ ਪੇਟਿੰਗ ਪ੍ਰਤੀਯੋਗਿਤਾ ਵਿੱਚੋ ਲੱਗਭਗ 100 ਵਿਦਿਆਰਥੀਆਂ ਵਿੱਚੋ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਜੇਤੂ ਵਿਦਿਆਰਥਣਾਂ ਨੇ ਸਾਬਤ ਕਰ ਦਿੱਤਾ ਕਿ ਕੁੜੀਆਂ ਵੀ ਕਿਸੇ ਖੇਤਰ ਵਿੱਚ ਪਿੱਛੇ ਨਹੀਂ ਹਨ। ਇਹਨਾਂ ਦੀ ਇਸ ਸਫਲਤਾ ਨੇ ਸ:ਪ:ਸਕੂਲ ਮਾਛੀਵਾੜਾ 2 ਦੀਆ ਪ੍ਰਾਪਤੀਆਂ ਵਿੱਚ ਹੋਰ ਵਾਧਾ ਕੀਤਾ ਹੈ। ਮੇਲੇ ਵਿੱਚ ਭਾਗ ਲੈਣ ਵਾਲੇ ਹੋਰ ਵਿਦਿਆਰਥੀ ਮੋਮਿਤਾ ਕੁਮਾਰੀ,ਜਗਨਦੀਪ ਕੌਰ ਤੇ ਰੇਸ਼ਮ ਨੂੰ ਵੀ ਹੌਸਲਾ ਅਫਜਾਈ ਇਨਾਮ ਮਿਲੇ।
ਜੇਤੂ ਵਿਦਿਆਰਥੀਆਂ ਨੂੰ ਇਨਾਮ ਡਾ:ਜਰਨੈਲ ਸਿੰਘ ਕਾਲੇਕੇ ਡਿਪਟੀ ਡਾਇਰੈਕਟਰ ਐਸ. ਸੀ. ਈ ਆਰ ਟੀ ਪੰਜਾਬ ਨੇ ਦਿੱਤੇ।
ਸਕੂਲ ਦੇ ਹੈਡ ਟੀਚਰ ਲਖਵਿੰਦਰ ਸਿੰਘ ਗਰੇਵਾਲ ਨੇ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਪਰੇਰਿਤ ਕਿੱਤਾ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹਨਾਂ ਬੱਚਿਆਂ ਨੇ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕੀਤੀ।