ਚੰਡੀਗੜ੍ਹ, 12 ਦਿਸੰਬਰ 2017
ਆਮ ਆਦਮੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਬਰਨਾਲਾ ਦੀ ਅਕਾਲੀ ਬੀਬੀ ਦੀ ਕੁੱਟਮਾਰ ਦੀ ਨਿਖੇਧੀ ਕਰਦੇ ਹੋਏ ਉਸਦੇ ਕਿਰਦਾਰ ਤੇ ਵੱਡੇ ਸਵਾਲ ਚੁੱਕੇ ਹਨ ।
ਖਹਿਰਾ ਨੇ ਸਪੱਸ਼ਟ ਕਿਹਾ ਕਿ ਉਹ ਬੀਬੀ ਉਸ ਪਰਿਵਾਰ ਨੂੰ ਬਲੈਕਮੇਲ ਕਰ ਰਹੀ ਸੀ ਜਿਸ ਕਰਕੇ ਉਸ ਪਰਿਵਾਰ ਨੇ ਬੀਬੀ ਦੀ ਕੁੱਟਮਾਰ ਕੀਤੀ । ਨਾਲ ਹੀ ਖਹਿਰਾ ਨੇ ਿੲੱਕ ਵਾਰ ਫਿਰ ਬੀਬੀ ਜਗੀਰ ਕੌਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਬੀਬੀ ਜਗੀਰ ਕੌਰ ਦੀ ਚੇਲੀ ਹੈ ਉਸਦਾ ਕਿਰਦਾਰ ਕਿਹੋ ਜਿਹਾ ਹੋ ਸਕਦਾ ਹੈ ।
ਖਹਿਰਾ ਨੇ ਕਿਹਾ ਕਿ ਫਿਰ ਵੀ ਕਾਨੂੰਨ ਆਪਣੇ ਹੱਥ ਚ ਲੈਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ।